ਮਿਤੀ 24 ਜਨਵਰੀ 2018 (ਤਰਸੇਮ ਫਰੰਡ ) ਠੇਕਾ ਕੱਚੇ ਇੰਨਲਿਸਟਮੈਂਟ ਅਤੇ ਸੁਵਿਧਾ ਮੁਲਾਜ਼ਮਾ
ਵੱਲੋਂ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਨਿੱਤ ਵੱਖੋ ਵੱਖਰੇ ਤਰੀਕੇ ਨਾਲ ਸਘੰਰਸ਼ ਜ਼ਾਰੀ
ਰੱਖਿਆ ਹੋਇਆ ਹੈ। ਮੁਲਾਜ਼ਮਾਂ ਵੱਲੋਂ ਨਵੇਂ ਸਾਲ ਦੀ ਸ਼ੁਰੁਆਤ ਵਾਲੇ ਦਿਨ ਤੋਂ ਵੱਖਰੇ ਢੰਗ ਨਾਲ
ਸਘੰਰਸ਼ ਦੀ ਸ਼ੁਰੁਆਤ ਕੀਤੀ ਸੀ ਤੇ ਉਸ ਨੂੰ ਜ਼ਾਰੀ ਰੱਖਿਆ ਹੋਇਆ ਹੈ।ਨਵੇਂ ਸਾਲ ਦੇ ਪਹਿਲੇ ਦਿਨ
ਦੇ ਐਕਸ਼ਨ ਤੋਂ ਬਾਅਦ ਜਨਵਰੀ ਮਹੀਨੇ ਦੋਰਾਨ ਹੀ ਅੱਜ ਇਨ੍ਹਾ ਮੁਲਾਜ਼ਮਾਂ ਦਾ ਸੂਬੇ ਵਿਚ ਚੋਥਾ
ਐਕਸ਼ਨ ਹੈ ਜੋ ਕਿ ਇਕ ਸਰਕਾਰ ਨੂੰ ਕੀਤੇ ਵਾਅਦੇ ਯਾਦ ਕਰਵਾਉਣ ਦੀ ਨਿਵੇਕਲੀ ਪਹਿਲ ਹੈ।ਅੱਜ
ਠੇਕਾ ਕੱਚੇ ਇੰਨਲਿਸਟਮੈਂਟ ਅਤੇ ਸੁਵਿਧਾ ਮੁਲਾਜ਼ਮਾ ਵੱਲੋਂ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ
ਬੈਂਨਰ ਹੇਠ ਮਾਨਸਾ ਵਿਖੇ ਇਕੱਠੇ ਹੋ ਕੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ
ਉਪਰੰਤ ਮੁਲਾਜ਼ਮਾਂ ਵੱਲੋਂ ਅੱਜ ਦੇ ਦਿਨ ਇਕ ਸਾਲ ਪਹਿਲਾਂ 24 ਜਨਵਰੀ 2017 ਨੂੰ ਮੁਲਾਜ਼ਮਾਂ
ਨਾਲ ਵਾਅਦਾ ਕਰਕੇ ਵੋਟਾਂ ਲੈਣ ਲਈ ਮੁਲਾਜ਼ਮਾਂ ਦੀਆ ਮੰਗਾਂ ਦੇ ਸਬੰਧ ਵਿਚ ਟਵੀਟ ਕੀਤਾ ਸੀ
ਪ੍ਰੰਤੂ ਸਰਕਾਰ ਬਨਣ ਦੇ ਇਕ ਸਾਲ ਬਾਅਦ ਵੀ ਉਸ ਤੇ ਕੋਈ ਕਾਰਵਾਈ ਨਹੀ ਕੀਤੀ ਉਲਟਾ ਮੁਲਾਜ਼ਮਾਂ
ਨਾਲ ਗੱਲਬਾਤ ਕਰਨ ਤੋਂ ਵੀ ਪਾਸਾ ਵੱਟ ਲਿਆ ਜਿਸ ਦੇ ਰੋਸ ਵਜੋਂ ਅੱਜ ਮੁਲਾਜ਼ਮਾ ਵੱਲੋਂ ਕੈਪਟਨ
ਅਮਰਿੰਦਰ ਸਿੰਘ ਦੇ ਟਵੀਟ ਦਾ ਰੰਗੀਨ ਪ੍ਰਿੰਟ ਲੈ ਕੇ ਡਾਕ ਰਾਹੀ ਮੁੱਖ ਮੰਤਰੀ ਪੰਜਾਬ ਨੂੰ
ਮੋਤੀ ਮਹਿਲ ਪਟਿਆਲਾ ਅਤੇ ਚੰਡੀਗੜ ਮੁੱਖ ਮੰਤਰੀ ਨਿਵਾਸ ਨੂੰ ਭੇਜੇ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਮੈਂਬਰ ਮਨਦੀਪ ਗਰਗ ਨੇ
ਕਿਹਾ ਕਿ 10 ਮਹੀਨੇ ਬੀਤ ਜਾਣ ਤੇ ਇਕ ਵਾਰ ਵੀ ਮੁਲਾਜ਼ਮਾਂ ਨਾਲ ਮੀਟਿੰਗ ਨਾ ਕਰਨਾ ਕਾਂਗਰਸ
ਪਾਰਟੀ ਦੀ ਨੋਜਵਾਨ ਮੁਲਾਜ਼ਮਾਂ ਪ®ਤੀ ਮਾੜੀ ਨੀਅਤ ਨੂੰ ਦਰਸਾਉਦਾ ਹੈ। ਸਰਕਾਰ ਬਨਣ ਤੋਂ ਬਾਅਦ
ਵਾਰ ਵਾਰ ਸਰਕਾਰ ਨੂੰ ਬੇਨਤੀਆ ਕਰਨ ਤੋਂ ਬਾਅਦ ਸਘੰਰਸ਼ ਦੇ ਰਾਹ ਪਏ ਮੁਲਾਜ਼ਮਾਂ ਦੀ ਗੱਲਬਾਤ ਨਾ
ਸੁਨਣ ਤੇ ਮੁਲਾਜ਼ਮਾਂ ਵੱਲੋਂ ਸਘੰਰਸ਼ ਦੇ ਵੱਖੋ ਵੱਖਰੇ ਤਰੀਕੇ ਅਪਣਾਏ ਜਾ ਰਹੇ ਹਨ।ਠੇਕਾ
ਮੁਲਾਜ਼ਮਾਂ ਵੱਲੋਂ ਨਵੇਂ ਸਾਲ ਵਾਲੇ ਦਿਨ ਅਤੇ ਲੋਹੜੀ ਦੇ ਦਿਨ ਵੱਖਰੇ ਤਰੀਕੇ ਨਾਲ ਕੀਤੇ
ਸਘੰਰਸ਼ ਤੋਂ ਬਾਅਦ ਹੁਣ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾ ਦੋਰਾਨ ਸੋਸ਼ਲ ਮੀਡੀਆ ਟਵੀਟਰ ਤੇ
ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਕੀਤੇ ਟਵੀਟ ਦੇ ਇਕ ਸਾਲ ਪੂਰਾ ਹੋਣ ਤੇ ਵਾਅਦਾ ਖਿਲਾਫੀ
ਦਿਵਸ ਮਨਾਇਆ ਹੈ।
ਆਗੂਆ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਖ ਵੱਖ ਓ.ਐਸ.ਡੀ ਵੱਲੋਂ ਸਮੇਂ
ਸਮੇਂ ਤੇ 7 ਵਾਰ( ਮਾਰਚ 2017, 9 ਮਈ 20 ਜੂਨ, 22 ਜੂਨ, 27 ਸਤੰਬਰ 28 ਨਵੰਬਰ 2017 ਤੇ 10
ਜਨਵਰੀ) ਮੀਟਿੰਗ ਦੇ ਵਾਅਦੇ ਕੀਤੇ ਗਏ ਪਰੰਤੂ ਇਕ ਵਾਰ ਵੀ ਮੀਟਿੰਗ ਨਹੀ ਕਰਵਾ ਸਕੇ। ਜੇਕਰ 10
ਮਹੀਨਿਆ ਦੋਰਾਨ ਸਰਕਾਰ ਮੁਲਾਜ਼ਮਾਂ ਨਾਲ ਇਕ ਵੀ ਮੀਟਿੰਗ ਨਹੀ ਕਰ ਸਕੀ ਤਾਂ ਸਰਕਾਰ ਨੇ
ਮੁਲਾਜ਼ਮਾਂ ਦੀਆ ਮੰਗਾਂ ਕੀ ਮੰਨਣੀਆ ਹਨ ਇਹ ਇਕ ਬਹੁਤ ਵੱਡਾ ਸਵਾਲ ਬਣਦਾ ਜਾ ਰਿਹਾ ਹੈ।ਆਗੂਆ
ਨੇ ਕਿਹਾ ਕਿ ਪਹਿਲਾ ਸੂਬੇ ਦੇ ਕਿਸਾਨ ਸਰਕਾਰ ਦੇ ਝੂਠੇ ਲਾਰਿਆ ਤੋਂ ਅੱਕ ਕੇ ਖੁਦਕੁਸ਼ੀਆ ਕਰ
ਰਹੇ ਹਨ ਤੇ ਜੇਕਰ ਸਰਕਾਰ ਦਾ ਰਵੱਈਆ ਮੁਲਾਜ਼ਮਾਂ ਪ®ਤੀ ਵੀ ਇਵੇ ਚਲਦਾ ਰਿਹਾ ਤਾਂ ਉਹ ਦਿਨ ਵੀ
ਦੂਰ ਨਹੀ ਜਦ ਮੁਲਾਜ਼ਮ ਖੁਦਕੁਸ਼ੀਆ ਕਰਨ ਨੂੰ ਮਜ਼ਬੂਰ ਹੋਣਗੇ।
ਆਗੂਆ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਕੀਤੇ ਵਾਅਦੇ ਭੁੱਲਣ ਨਹੀ ਦੇਣਗੇ ਇਸੇ ਤਰ੍ਹਾ
ਲਗਾਤਾਰ ਪ੍ਰਦਰਸ਼ਨ ਜ਼ਾਰੀ ਰਹਿਣਗੇ। ਆਗੂਆ ਨੇ ਕਿਹਾ ਕਿ ਵਿਧਾਨ ਸਭਾ ਵੱਲੋਂ ਪਾਸ ਕੀਤੇ ਐਕਟ
ਨੂੰ ਲਾਗੂ ਕਰਕੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਤੇ ਸਰਕਾਰ ਨੂੰ ਕੋਈ ਵਾਧੂ ਪੈਸਾ ਜ਼ਾਰੀ
ਨਹੀ ਕਰਨਾ ਪੈਣਾ ਫਿਰ ਵੀ ਸਰਕਾਰ ਨੇ ਚੁੱਪ ਵੱਟੀ ਹੋਈ ਹੈ।ਵੋਟਾਂ ਦੋਰਾਨ ਸੁਵਿਧਾਂ ਮੁਲਾਜ਼ਮਾਂ
ਦੇ ਅੰਦੋਲਨ ਦੀ ਹਮਾਇਤ ਕਰਨ ਵਾਲੇ ਮੁੱਖ ਮੰਤਰੀ ਤੇ ਵਿਧਾਨ ਸਭਾ ਸਪੀਕਰ ਨੂੰ ਹੁਣ ਸੁਵਿਧਾਂ
ਮੁਲਾਜ਼ਮਾਂ ਦਾ ਸਘੰਰਸ਼ ਨਜ਼ਰ ਨਹੀ ਆ ਰਿਹਾ ਹੈ। ਇਸ ਮੌਕੇ ਹਰੀਸ਼ ਸਿੰਗਲਾ,ਸਰਬਜੀਤ ਕੌਰ,ਵਰਿੰਦਰ
ਕੁਮਾਰ,ਬਲਜੀਤ ਕੌਰ,ਸਰਬਜੀਤ ਕੌਰ,ਰਾਜੇਸ਼ ਕੁਮਾਰ,ਸੁਰਿੰਦਰ ਸਿੰਘ,ਰਾਜ ਕੁਮਾਰ,ਅਰੁਨ ਕੁਮਾਰ
ਆਦਿ ਹਾਜਰ ਸਨ।