ਸਰਦ ਰੱੁਤ ਵਿੱਚ ਸਰੀਰ ਨੰੂ ਕੁਦਰਤੀ ਤੌਰ ਤੇ ਫਿਟ ਰੱਖਣਾ ਬਹੁਤ ਜਰੂਰੀ ਹੁੰਦਾ ਹੈ ਜੀ|ਕਿਉਕਿ ਠੰਡੀਆ ਹਵਾਵਾਂ ਨਾਲ ਸਰੀਰ ਵਿੱਚ ਅਕੜੇਵਾ ਅਤੇ ਖੂਸ਼ਕੀ ਆ ਜਾਦੀ ਹੈ|ਇਸ ਲਈ ਠੰਡੀ ਰੱੁਤ ਵਿੱਚ ਆਪਣੇ ਰਹਿਣ,ਸਹਿਣ ਅਤੇ ਖਾਣ,ਪੀਣ ਵਿੱਚ ਕਦੇ ਵੀ ਲਾਪ੍ਵਾਹੀ ਨਾ ਵਰਤੋ|ਸਾਡਾ ਸਰੀਰ ਪੰਜ ਤੱਤਾ ਦਾ ਬਣਿਆ ਹੋਇਆ ਹੈ ਜੀ|ਇੰਨਾ ਪੰਜ ਤੱਤਾ ਦੇ ਨਾਲ ਹੀ ਸਾਡੇ ਸਰੀਰ ਦੀਆਂ ਅੰਦਰੂਨੀ ਤੇ ਬਾਹਰੀ ਕਰਿਆਵਾ ਚੱਲਦੀਆ ਹਨ|ਇਸ ਲਈ ਆਪਣੇ ਖਾਣ ਖੁਰਾਕ ਅਤੇਪਹਿਰਾਵੇ ਦਾ ਖਾਸ ਖਿਆਲ ਰੱਖੋ ਜਾਨੀ ਖੁਰਾਕ ਤੇ ਪਹਿਰਾਵੇ ਪ੍ਤੀ ਪੂਰੇ ਸੁਚੇਤ ਰਹੋ|ਇਸ ਤੋ ਇਲਾਵਾ ਆਪਾ ਗੱਲ ਕਰਾਗੇ ਕਿ ਠੰਡ ਵਿੱਚ ਕੰਮ ਕਾਰ ਕਿਵੇ ਨਿਪਟਾਈਏ|ਜਿਵੇ ਕਹਿ ਲਵੋ ਘਰ ਬਾਰ ਔਰਤ,ਮਰਦ ਨੰੂ ਆਪੋ,ਆਪਣੇ ਕੰਮ ਤਾ ਕਰਨੇ ਹੀ ਪੈਦੇ ਹਨ ਪਰ ਇਸਦੇ ਨਾਲ,ਨਾਲ ਸਰਦੀ ਤੋ ਬਚਣ ਲਈ ਉਪਾਅ ਵੀ ਕਰਣੇ ਹੀ ਪੈਦੇ ਹਨ|ਕਿਉਕਿ ਜਿਦੰਗੀ ਚਲਾਉਣ ਲਈ ਕਾਰੋਬਾਰ ਵੀ ਬਹੁਤ ਜਰੂਰੀ ਹੈ|ਜਿਵੇ ਆਪਾ ਘਰੋੋ ਬਾਹਰ ਕੰਮ ਕਰਨ ਜਾਦੇ ਹਾਂ ਤੇ ਸਭ ਤੋ ਪਹਿਲਾ ਗਰਮ ਕੱਪੜੇ ਪਾੳ|ਉਸ ਤੋ ਬਾਅਦ ਸਕੂਟਰ,ਮੋਟਰਸਾਇਕਲ ਦੀ ਜਗਾ ਬੱਸ ਜਾਂ ਟੇ੍ਨ ਤੇ ਡਿਉਟੀ ਜਾਣਾ ਸਰਦ ਰੱੁਤ ਵਿੱਚ ਜਿਆਦਾ ਬੇਹਤਰ ਰਹੇਗਾ ਜੀ||ਇਸ ਨਾਲ ਆਪਾ ਸੀਤ ਲਹਿਰ ਤੋ ਬਚ ਸਕਦੇ ਹਾਂ|ਔਰਤਾ ਵੀ ਜਿਆਦਾ ਠੰਡ ਤੋ ਬਚਣ ਲਈ ਅੰਦਰ ਵਾਲੇ ਕੰੰਮ ਪਹਿਲੇ ਕਰਨ ਔਰ ਪਾਣੀ ਤੇ ਬਾਹਰ ਵਾਲੇ ਕੰਮ ਧੱੁਪ ਵਿੱਚ ਕਰਨ ਨਾਲ ਨਾਲ ਆਪ ਵੀ ਅਤੇ ਪੀ੍ਵਾਰ ਦੇ ਬਾਕੀ ਮੈਬਰਾ ਨੰੂ ਵੀ ਗਰਮ ਤੇ ਤਾਜਾ ਭੋਜਨ ਦੇਣ ਕਿਉਕਿ ਬਾਸੀ ਭੋਜਨ ਖਾਣ ਨਾਲ ਬਿਮਾਰੀਆਂ ਲੱਗਦੀਆ ਹਨ|ਠੰਡੀਆਂ ਚੀਜਾ ਦਾ ਸੇਵਨ ਘੱਟ ਹੀ ਕਰੋ ਜਿਆਦਾਤਰ ਸੱੁਕੇ ਮੇਵੇ ,ਪਿੰਨੀਆ,ਪੰਜੀਰੀ ਆਦਿ ਠੰਡ ਤੋ ਬਚਾਈ ਰੱਖਦੇ ਹਨ|ਹੁਣ ਚੱਲਦੇ ਹਾਂ ਆਪਾ ਆਪਣੇ ਸੌਣ ਵਾਲੇ ਕਮਰੇ ਅਤੇ ਬਿਸਤਰੇ ਵੱਲ ਜੋ ਆਪਣੀ ਸਿਹਤ ਨੰੂ ਤੰਦਰੁਸਤ ਰੱਖਣ ਵਿੱਚ ਸਭ ਤੋ ਵੱਧ ਸਹਾਈ ਹੁੰਦਾ ਹੈ|ਸਰਦ ਰੱੁਤ ਵਿੱਚ ਸੌਣ ਵਾਲਾ ਕਮਰਾ ਨਿੱਘਾ ਹੋਣਾ ਤੇ ਬਿਸਤਰਾ ਗਰਮ ਹੋਣਾ,ਸੌਫਟ ਹੋਣਾ,ਸਾਫ ਸੁਥਰਾ ਹੋਣਾ ਲਾਜਮੀ ਹੈ|ਜਿਸ ਨਾਲ ਆਪਾ ਠੰਡ ਤੋ ਬਚ ਸਕਦੇ ਹਾਂ ਔਰ ਚੰਗੀ ਨੀਦ ਲੈ ਸਕਦੇ ਹਾਂ|ਔਰ ਦੁਬਾਰਾ ਕੰਮ ਕਰਣ ਯੋਗ ਹੋ ਜਾਦੇ ਹਾਂ|ਜਿਆਦਾ ਠੰਡੀ ਵਿੱਚ ਆਪਾ ਨੰੂ ਖਾਂਸ਼ੀ ,ਜੁਕਾਮ ,ਬੁਖਾਰ ਆਦਿ ਬਿਮਾਰੀਆਂ ਆਣ ਘੇਰਦੀਆ ਹਨ|ਇੰਨਾ ਤੋ ਬਚਣ ਲਈ ਸਾਨੰੂ ਗਰਮ ਸੂਪ ਤਾਜਾ ਬਣਿਆ ਹੋਇਆ ਵਰਤੋ ਵਿੱਚ ਲਿਆਉਣਾ ਚਾਹੀਦਾ ਹੈ ਜੀ|ਕੋਸੇ ਪਾਣੀ ਨਾਲ ਰੋਜਾਨਾ ਇਸਨਾਨ ਕਰਨਾ ਚਾਹੀਦਾ ਹੈ ਇਸ ਨਾਲ ਸਰੀਰ ਰਿਸਟ,ਪੁਸਟ ਬਣਿਆ ਰਹਿੰਦਾ ਹੈ|ਰੋਜਾਨਾ ਸੁੱਧ ਦੇਸੀ ਘਿਉ ਦੀਆ ਦੋ ਬੂੰਦਾ ਨੱਕ ਵਿੱਚ ਪਾਉਣ ਨਾਲ ਦਿਲ ਨੰੂ ਤਾਕਤ ਮਿਲਦੀ ਹੈ|ਫੇਫੜੇ ਵੀ ਆਪਣਾ ਕਾਰਜ ਸਹੀ ਢੰਗ ਨਾਲ ਕਰਦੇ ਹਨ|ਇਸ ਤ੍ਹਰਾ ਆਪਾ ਠੰਡ ਤੋ ਬਚ ਕੇ ਸਰੀਰ ਨੰੂ ਤੰਦਰੁਸਤ ਰੱਖ ਸਕਦੇ ਹਾਂ|ਇਸ ਸਭ ਦੇ ਨਾਲ ਪ੍ਮਾਤਮਾ ਦੇ ਨਾਮ ਨਾਲ ਹਮੇਸਾ ਜੁੜੇ ਰਹੋ ਜਿਸ ਨਾਲ ਆਪਾ ਸਰੀਰਕ ਅਤੇ ਆਤਮਿਕ ਤੰਦਰੁਸਤੀ ਪਾ ਸਕਦੇ ਹਾਂ|
ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਿਹ|
ਪਰਮਜੀਤ ਕੌਰ ਸੋਢੀ 94786 58384|