ਮਾਨਸਾ 24 ਜਨਵਰੀ (ਤਰਸੇਮ ਫਰੰਡ ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਡਿਪਟੀ
ਕਮਿਸ਼ਨਰ ਮਾਨਸਾ ਦੇ ਦਫ਼ਤਰ ਅੱਗੇ 22 ਜਨਵਰੀ ਤੋਂ ਸ਼ੁਰੂ ਕੀਤਾ ਪੰਜ ਰੋਜਾ ਦਿਨ—ਰਾਤ ਦਾ ਧਰਨਾ
ਅੱਜ ਤੀਜੇ ਦਿਨ ਵੀ ਜਾਰੀ ਰਿਹਾ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਸ਼ਾਮਿਲ ਹਨ। ਜਥੇਬੰਦੀ
ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਕੰਨਾਂ ਵਿੱਚ ਤੇਲ ਪਾਈ ਬੈਠੀ ਕੈਪਟਨ
ਹਕੂਮਤ ਨੂੰ ਦੱਸਣ ਲਈ ਧਰਨੇ ਮੁਜਾਹਰੇ ਕੀਤੇ ਜਾ ਰਹੇ ਹਨ ਜਿੰਨ੍ਹਾਂ ਚਿਰ ਹਕੂਮਤ ਕਰਜਾ ਮੋੜਨ
ਤੋਂ ਅਸਮੱਰਥ ਕਿਸਾਨਾਂ ਦੇ ਕਰਜੇ ਖਤਮ ਨਹੀਂ ਕਰਦੀ ਉਨ੍ਹਾਂ ਚਿਰ ਜਥੇਬੰਦੀ ਟਿਕ ਕੇ ਨਹੀਂ
ਬੈਠੇਗੀ। ਹਰ ਮੋੜ ਤੇ ਹਕੂਮਤ ਨੂੰ ਹਲੂਣਿਆ ਜਾਵੇਗਾ। ਸ਼੍ਰੀ ਭੈਣੀਬਾਘਾ ਨੇ ਕਿਹਾ ਕਿ ਪੂਰੇ
ਦੇਸ਼ ਦੇ ਲੋਕਾਂ ਦਾ ਟਿੱਢ ਭਰਨ ਵਾਲਾ ਕਿਸਾਨ ਅੱਜ ਹਕੂਮਤਾਂ ਦੀਆਂ ਗਲਤ ਨੀਤੀਆਂ ਕਾਰਨ ਕਰਜੇ
ਦੀ ਵੱਡ ਪੰਡ ਹੇਠਾ ਦਬ ਗਿਆ ਹੈ ਜਿਸ ਤੋਂ ਦੁਖੀ ਹੋ ਕੇ ਹਰ ਰੋਜ ਮੌਤ ਨੂੰ ਗਲੇ ਲਗਾ ਰਿਹਾ
ਹੈ। ਕਿਸਾਨਾਂ ਦੇ ਮੱਚ ਰਹੇ ਸਿਵਿਆਂ ਦਾ ਸੇਕ ਅਤੇ ਉਨ੍ਹਾਂ ਦੇ ਬੱਚਿਆਂ ਦਾ ਹਉਕਲਾਪ ਹਕੂਮਤਾਂ
ਕੋਲ ਨਹੀਂ ਪਹੁੰਚ ਰਿਹਾ। ਇਸੇ ਕਰਕੇ ਹੀ ਕਿਸਾਨਾਂ ਨੂੰ ਸਰਕਾਰਾਂ ਖਿਲਾਫ ਡੀ.ਸੀ. ਦਫ਼ਤਰਾਂ
ਅੱਗੇ ਦਰੀਆਂ ਵਿਛਾ ਕੇ ਮੁਰਦਾਬਾਦ—ਜਿੰਦਾਬਾਦ ਕਰਨੀ ਪੈ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ
ਕਿਸਾਨਾਂ ਸਿਰ ਚੜ੍ਹੇ ਕਰਜੇ ਖਤਮ ਕੀਤੇ ਜਾਣ, ਕਿਸਾਨ ਪੱਖੀ ਕਰਜਾ ਕਾਨੂੰਨ ਖੇਤੀ ਨੀਤੀ ਬਣੇ
ਅਵਾਰਾਂ ਪਸ਼ੂਆਂ ਦਾ ਤੁਰੰਤ ਹੱਲ ਹੋਵੇ, ਬੇਰੁਜਗਾਰੀ ਨੂੰ ਜੜ੍ਹੋ ਖਤਮ ਕੀਤਾ ਜਾਵੇ। ਇਸ ਮੌਕੇ
ਜੋਗਿੰਦਰ ਸਿੰਘ ਦਿਆਲਪੁਰਾ, ਭਾਨ ਸਿੰਘ ਬਰਨਾਲਾ, ਗੁਰਵਿੰਦਰ ਸਿੰਘ ਤਾਮਕੋਟ, ਗੁਰਮੇਲ ਸਿੰਘ
ਸਾਹਨੇਵਾਲ, ਬੱਲਮ ਸਿੰਘ ਫਫੜੇ ਭਾਈਕੇ, ਬਿੰਦਰ ਸਿੰਘ ਝੰਡੇ ਕਲਾਂ ਨੇ ਵੀ ਸੰਬੋਧਨ ਕੀਤਾ।
ਅਜਮੇਰ ਸਿੰਘ ਅਕਲੀਆ ਵੱਲੋਂ ਇਨਕਲਾਬੀ ਗੀਤ ਪੇਸ਼ ਕੀਤੇੇ ਗਏ ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕਿਸਾਨੀ ਮੰਗਾਂ ਨੂੰ ਲੇਕੇ ਧਰਨਾ ਤੀਜੇ ਵੀ ਜਾਰੀ














Leave a Reply