ਮਾਨਸਾ ( ਤਰਸੇਮ ਫਰੰਡ ) ਸਥਾਨਕ ਕਚਹਿਰੀ ਰੋੜ ਤੇ ਚਲ ਰਹੇ ਸ਼ੜਕ ਦੇ ਨਿਰਮਾਣ ਦਾ ਕੰਮ ਬਹੁਤ
ਹੀ ਧੀਮੀ ਗਤੀ ਨਾਲ ਚਲਣ ਕਾਰਨ ਦੁਕਾਨਦਾਰਾਂ ਨੂੰ ਕਰਨਾ ਪੈ ਰਿਹਾ ਅਨੇਕਾਂ ਮੁਸ਼ਕਲਾਂ ਦਾ
ਸਾਹਮਣਾ ਪੇ ਰਿਹਾ ਹੈ । ਪ੍ਰਾਪਤ ਵੇਰਵਿਆਂ ਅਨੁਸਾਰ ਇਸ ਰੋੜ ਦਾ ਕੰਮ ਇੱਕ ਬਹੁਤ ਹੀ
ਕਠਿਨਾਈਆਂ ਤੇ ਲੰਮੇ ਸੰਘਰਸ਼ਾਂ ਤੋਂ ਬਾਅਦ ਇਸ ਰੋੜ ਦੇ ਵਾਸੀਆਂ ਨੂੰ ਉਸ ਵਕਤ ਸੁੱਖ ਦਾ ਸਾਂਹ
ਆਇਆ ਜਦੋਂ ਸਮਾਜ ਸੇਵੀ ਸੰਸਥਾਵਾਂ ,ਹਲਕਾ ਵਿਧਾਇਕ ,ਤੇ ਵਕੀਲਾਂ ਨੂੰ ਇਸ ਰੋੜ ਦਾ ਕੰਮ ਨੇਪਰੇ
ਚਾੜਨ ਲਈ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਿਆ ਉਸ ਤੋਂ ਬਾਅਦ ਜਾਕੇ ਇਸ ਰੋੜ ਦਾ ਕੰਮ ਚੱਲਿਆ
,ਕੰਮ ਚਲਿਆ ਐਸਾ ਕਿ ਕੱਛੂ ਦੀ ਚਾਲ ਚਲ ਰਿਹਾ ਹੈ ਚਾਰ ਦਿਨ ਕੰਮ ਚਲਦਾ ਹੈ ਕ ਈ ਦਿਨ ਬੰਦ
ਰਹਿੰਦਾ ਹੈ । ਪਹਿਲੇ ਪੜਾ ਵਿੱਚ ਗਲੀ ਬਾਬਾ ਭਾਈ ਗੁਰਦਾਸ ਧਰਮਸ਼ਾਲਾ ਤੋਂ ਸ਼ਹੀਦ ਸੇਵਾ ਸਿੰਘ
ਠੀਕਰੀ ਵਾਲਾ ਚੌਕ ਤੱਕ ਛੇ ਇੰਚ ਬਜਰ ਦਾ ਘੋਲ਼ ਵਿਛਾ ਦਿੱਤਾ ਗਿਆ ਤੋਂ ਬਾਅਦ ਹੁਣ ਕੰਮ ਉਸੇ
ਦਿਨ ਕੰਮ ਬੰਦ ਪਿਆ ਹੈ । ਹੋਇਆ ਇਹ ਕਿ ਕੱਲ ਹੋਈ ਬਰਸਾਂਤ ਨਾਲ ਸ਼ੜਕ ਦੇ ਦੋਵੇਂ ਪਾਸੇ ਪਾਣੀ
ਖੜ ਗਿਆ । ਜਿਸ ਕਾਰਨ ਦੁਕਾਨਦਾਰਾਂ ਨੂੰ ਅਨੇਕਾਂ ਮੁਸ਼ਕਲਾਂ ਵਿੱਚ ਘਿਰ ਗਏ ਹਨ । ਇਸ ਮਾਮਲੇ
ਤੇ ਜਦੋਂ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਆਗੂ ਤੇ ਕੌਂਸਲਰ ਅਮਰੀਕ ਸਿੰਘ , ਸ਼ਿਵ ਸੈਨਾ
ਬਾਲ ਠਾਕਰੇ ,ਹਰਮਿੰਦਰ ਪਾਲ ਬਾਂਸਲ ,ਵਿਸ਼ਵ ਕਰਮਾਂ ਵਲਫੈਅਰ ਭਲਾਈ ਕਲੱਬ ਦੇ ਬਲਵਿੰਦਰ ਭੁਪਾਲ
, ,,ਤੇ ,,ਭਾਈ ਕਨੰਈਆ ਵੇਲਫੈਅਰ ਸੁਸਾਇਟੀ ਦੇ ਆਗੂਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ
ਕਿ ਇਹ ਸਮੱਸਿਆਵਾਂ ਕੱਲੇ ਇਸ ਰੋੜ ਦੀ ਨਹੀਂ ਇਸ ਰੋੜ ਤੋਂ ਇਲਾਵਾ ਇਸਦੇ ਨਾਲ ਲਗਦੀਆਂ ਗਲ਼ੀਆ
,,ਚੰਦ ਸਿੰਘ ਸਟਰੀਟ ,,ਲਾਭ ਸਿੰਘ ,ਗਲ਼ੀ ਧੀਰ ਵਾਲੀ ,ਗਲੀ ,ਮਿੱਢਾ ਭਵਨ ਵਾਲੀ , ਤੇ ਲਾਬ
ਸਿੰਘ ਸਟਰੀਟ ਦੀ ਗਲ਼ੀ ਨੰ ਪੰਜ ,,ਦੀ ਹਾਲਤ ਇਨੀ ਮਾੜੀ ਹੈ ਕਿ ਥੋੜੀ ਬਰਸਾਂਤ ਨਾਲ ਪੂਰੀ ਗਲੀ
ਦੇ ਵਾਸੀ ਵੇਬਸੀ ਦੇ ਮੂੰਹ ਚਂ ਪੲਏ ਮਹਿਸੂਸ ਕਰਦੇ ਨੇ । ਊਕਤ ਆਗੂਆਂ ਨੇ ਮੰਗ ਕੀਤੀ ਹੈ ਕਿ
ਇਸ ਰੋੜ ਦੇ ਕਾਰਜ ਨੂੰ ਜਲਦੀ ਨੇਪਰੇ ਚਾੜਕੇ ,ਬਾਕੀ ਰਹਿੰਦੀਆਂ ਗਲ਼ੀਆਂ ਨੂੰ ਵੀ ਨੇਪਰੇ ਚਾੜਿਆ
ਜਾਵੇ ।