ਮਾਨਸਾ ( ਤਰਸੇਮ ਸਿੰਘ ਫਰੰਡ ) ਪੰਜਾਬ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਬ੍ਰਾਚ ਮਾਨਸਾ ਵੱਲੋਂ ਸੁਬਾਈ ਕਮੇਟੀ ਵੱਲੋਂ ਛਪਵਾਏ ਗਏ ਕਲੰਡਰ ਜਾਰੀ ਕਰਨ ਸਮੇਂ ਸੁਬਾਈ ਕੈਸ਼ੀਅਰ ਸ਼੍ਰੀ ਜਗਜੀਵਨ ਸਿੰਘ ਹਸਨਪੁਰ ਵਿਸ਼ੇਸ਼ ਤੌਰ ਤੇ ਪਹੁੰਚੇ। ਉਕਤ ਤੋਂ ਇਲਾਵਾ ਅੱਜ ਇਸ ਕਲੰਡਰ ਵੰਡ ਸਮਾਰੋਹ ਵਿੱਚ ਉਕਤ ਤੋਂ ਇਲਾਵਾ ਸ਼੍ਰੀ ਰਾਮ ਸਿੰਘ ਪ੍ਰਧਾਨ ਆਈ.ਬੀ. ਬ੍ਰਾਂਚ ਜਸਮੇਲ ਸਿੰਘ ਅਤਲਾ, ਜੱਗਾ ਸਿੰਘ ਅਲੀਸ਼ੇਰ, ਜਸਪ੍ਰੀਤ ਸਿੰਘ ਮਾਨਸਾ, ਸੁਨੀਲ ਭੀਖੀ, ਗੁਰਸੇਵਕ ਸਿੰਘ ਭੀਖੀ, ਜਸਵੰਤ ਸਿੰਘ ਕੋਟਲੀ, ਹਰਬੰਸ ਸਿੰਘ ਫਰਵਾਹੀ, ਸੁਖਵਿੰਦਰ ਸਿੰਘ ਸਰਦੂਲਗੜ੍ਹ, ਇਕਬਾਲ ਸਿੰਘ ਆਲੀਕੇ ਅਤੇ ਲਾਭ ਸਿੰਘ ਭੰਮੇ ਆਗੂ ਹਾਜਰ ਸਨ। ਸੁਬਾਈ ਕੈਸ਼ੀਅਰ ਸ਼੍ਰੀ ਜਗਜੀਵਨ ਸਿੰਘ ਹਸਨਪੁਰ ਨੇ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਲਏ ਫੈਸਲਿਆਂ ਬਾਰੇ ਦੱਸਿਆ ਕਿ ਮੀਟਿੰਗ ਫੈਸਲਾ ਕੀਤਾ ਗਿਆ ਕਿ ਜਥੇਬੰਦੀ ਦਾ ਵਫਦ ਚੀਫ ਇੰਜੀਨੀਅਰ ਸਾਹਿਬ ਪਟਿਆਲਾ, ਸੈਕਟਰੀ ਸਾਹਿਬ ਵਾਟਰ ਸਪਲਾਈ ਚੰਡੀਗੜ੍ਹ ਐਮ.ਡੀ. ਸਾਹਿਬ ਸੀਵਰੇਜ ਬੋਰਡ ਅਤੇ ਪੁੱਡਾ ਦੇ ਅਧਿਕਾਰੀਆਂ ਨੂੰ ਮਿਲੇਗਾ ਜਿਸ ਦੀਆਂ ਡੇਟਾਂ ਕੱਢੀਆਂ ਗਈਆਂ ਹਨ। ਇਸ ਤੋਂ ਇਲਾਵਾ ਨਿਗਰਾਨ ਇੰਜੀਨੀਅਰ ਹਲਕਾ ਸੰਗਰੂਰ ਅਤੇ ਲੁਧਿਆਣਾ ਨੂੰ ਮਿਲਿਆ ਜਾਵੇਗਾ। ਆਗੂ ਸਾਥੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਠੇਕੇਦਾਰ ਸਿਸਟਮ ਬੰਦ ਕਰਕੇ ਰੈਗੂਲਰ ਭਰਤੀ ਚਾਲੂ ਕੀਤੀ ਜਾਵੇ, ਬਕਾਇਆ ਡੀ.ਏ. ਦੀਆਂ ਕਿਸ਼ਤਾਂ ਰਲੀਜ ਕੀਤੀਆਂ ਜਾਣ, ਮੈਡੀਕਲ ਬਿਲਾਂ ਦੀ ਅਦਾਇਗੀ ਕੀਤੀ ਜਾਵੇ ਆਦਿ ਮੰਗਾਂ ਲਾਗੂ ਕੀਤੀਆਂ ਜਾਣ।