Breaking News

ਇੱਕੋ ਵੇਲੇ ਸੁਰਿੰਦਰ ਕਟਾਣੀ ਅਤੇ ਬਖਤੌਰ ਸਿੰਘ ਦੇ ਮ੍ਰਿਤਕ ਸਰੀਰ ਖੋਜਾਂ ਲਈ ਦਾਨ

ਲੁਧਿਆਣਾ: (25-1-18) ਤਰਕਸ਼ੀਲ ਸੋਸਾਇਟੀ ਪੰਜਾਬ ਦੇ ਆਗੂ ਕ੍ਰਿਸ਼ਨ ਬਰਗਾੜੀ ਦੇ ਮਰਨ ਉਪਰੰਤ ਸਰੀਰ-ਦਾਨ ਤੋਂ ਪਿਛੋ ਇਹ ਕਾਰਜ ਇੱਕ ਲਹਿਰ ਬਣਕੇ ਉੱਭਰੀ ਹੈ, ਅਤੇ ਮੈਡੀਕਲ ਖੋਜਾਂ ਵਾਸਤੇ ਮਿਰਤ ਸਰੀਰਾਂ ਦੀ ਘਾਟ ਨੂੰ ਪੂਰਾ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਹੈ।

ਇਸੇ ਲੜੀ ੱਿਵੱਚ ਇੱਕ ਅਹਿਮ ਕਾਰਜ ਇੱਥੇ ਸਥਾਨਕ ਕਟਾਣੀ ਪਿੰਡ ਦੇ ੳੁੱਘੇ ਸਮਾਜ ਸੇਵਕ ਸੁਿਰੰਦਰ ਸਿੰਘ ਕਟਾਣੀ ; ਅਤੇ ਤਰਕਸ਼ੀਲ ਸੋਸਾਇਟੀ ਇਕਾਈ ਜਗਰਾਉਂ ਦੇ ਪੁਰਾਣੇ ਮੈਂਬਰ ਬਖਤੌਰ ਸਿੰਘ ਅਖਾੜਾ ਦਾ ਸਰੀਰ ਅੱਜ ਉਹਨਾਂ ਦੀ ਮੌਤ ਉਪਰੰਤ ਉਹਨਾਂ ਦੀ ਵਸੀਅਤ ਮੁਤਾਬਕ ਸਰੀਰ ਨੂੰ ਮੈਡੀਕਲ ਖੋਜਾਂ ਵਾਸਤੇ ਦਾਨ ਕੀਤਾ ਗਿਆ।

ਚੇਤੇ ਰਹੇ ਕਿ ਸਰਿੰਦਰ ਸਿੰਘ ਤਰਕਸ਼ੀਲ ਸੋਸਾਇਟੀ ਪੰਜਾਬ ਜੋਨ ਲੁਧਿਆਣਾ ਦੇ ਜੱਥੇਬੰਦਕ ਮੁਖੀ ਦਲਵੀਰ ਕਟਾਣੀ ਦੇ ਵੱਡੇ ਭਰਾ ਸਨ।ਅਤੇ ਉਹ ਤਰਕਸ਼ੀਲ ਵਿਚਾਰਧਾਰਾ ਤੋਂ ਪ੍ਰਭਾਵਤ ਸਨ।

ਮ੍ਰਿਤਕ ਸਰੀਰ ਦਾਨ ਲਈ ਉਹਨਾਂ ਦੀ ਮ੍ਰਿਤਕ ਦੇਹ ਸੀ.ਐਮ.ਸੀ. ਲੁਧਿਆਨਾ ਨੂੰ ਦਾਨ ਕੀਤੀ ਗਈ।ਉਨਾਂ ਦੇ ਮ੍ਰਿਤਕ ਸਰੀਰ ਨੂੰ ਅੰਬੂਲੈਂਸ ਵਿੱਚ ਕਟਾਣੀ ਪਿੰਡ ਅਤੇ ਜਗਰਾਊਂ ਨੇੜਲੇ ਪਿੰਡ ਅਖਾੜਾ ਤੋਂ ਰਿਸ਼ਤੇਦਾਰਾਂ ਅਤੇ ਸਥਾਨਕ ਅਫਸੋਸ ਕਰਨ ਅਏ ਸਾਥੀਆਂ ਸਮੇਤ ਲੁਧਿਆਣਾ ਵਿਖੇ ਲਿਜਾਇਆ ਗਿਆ , ਜਿੱਥੋਂ ਇਸ ਨੂੰ ਸਾਰੇ ਪਰਿਵਾਰ ਵਲੋਂ ਵਿਦਾਇਗੀ ਦਿੱਤੀ ਗਈ।

ਇਸ ਮੌਕੇ ਤਰਕਸ਼ੀਲ ਸੋਸਾਇਟੀ ਪੰਜਾਬ ਇਕਾਈ ਲੁਧਿਆਣਾ ਦੇ ਆਗੂ ਆਤਮਾ ਸਿੰਘ ਨੇ ਕਿਹਾ ਕਿ ਤਰਕਸ਼ੀਲ ਸੋਸਾਇਟੀ ਵਲੋਂ ਲੰਬੇ ਸਮੇਂ ਤੋਂ ਕੀਤੇ ਜਾ ਰਹੇ ਪ੍ਰਚਾਰ-ਪ੍ਰਸਾਰ ਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਵੱਡੀ ਗਿਣਤੀ ਵਿੱਚ ਲੋਕ ਸਰੀਰ ਦਾਣ ਲਈ ਅੱਗੇ ਆ ਰਹੇ ਹਨ।

ਉਹਨਾਂ ਅੱਗੇ ਕਿਹਾ ਕਿ ਮ੍ਰਿਤਕ ਸਰੀਰ ਨੂੰ ਮੈਡੀਕਲ ਖੋਜਾਂ ਲਈ ਸੀ.ਐਮ. ਸੀ. ਲੁਧਿਆਣਾ ਵਿੱਖੇ ਇੱਕ ਸਾਲ ਪ੍ਰਯੋਗ ਵਿੱਚ ਲਿਆਂਦਾ ਜਾਵੇਗਾ। ਤੇ ਡਾਕਟਰੀ ਦੀ ਪੜਾਈ ਕਰ ਰਹੇ ਵਿਦਿਆਰਥੀ ਮਨੁੱਖੀ ਸਰੀਰ ਉਪਰ ਆਪਣੀ ਸਿੱਖਿਆ ਵਿੱਚ ਵਾਧਾ ਕਰ ਸਕਣਗੇ।
ਇਸ ਮੌਕੇ ਸਮਾਜਕ ਕਾਰਜ ਨੂੰ ਸਿਰੇ ਵਿੱਚ ਦਲਵੀਰ ਕਟਾਣੀ, ਪ੍ਰਿੰਸੀਪਲ ਹਰਭਜਨ ਸਿੰਘ, ਜਸਵੰਤ ਜੀਰਖ, ਦਲਬੀਰ ਕਟਾਣੀ, ਕੰਵਲਜੀਤ ਜਗਰਾਉਂ ,ਮਸਟਰ ਰੁਪਿੰਦਰ ਸਿੰਘ, ਰਾਜਿੰਦਰ ਜੰਡਾਲੀ ਨੇ ਵਿਸੇਸ਼ ਯੋਗਦਾਨ ਪਾਇਆ।

Leave a Reply

Your email address will not be published. Required fields are marked *

This site uses Akismet to reduce spam. Learn how your comment data is processed.