ਗਿੱਦੜਬਾਹਾ (ਰਾਜਿੰਦਰ ਵਧਵਾ ਜਗਸੀਰ ਸਚਦੇਵਾ)ਮੰਡੀ ਗਿੱਦੜਬਾਹਾ ਜੋ ਪੰਜਾਬ ਦੇ ਅੰਦਰ ਬਹੁਤ
ਹੀ ਜਾਦਾ ਮਸਹੂਰ ਹੈ ਜਿੱਥੇ ਕੀ ਕਈ ਤਰ੍ਰਾ ਦੀ ਨਸਵਾਰ ਤਿਆਰ ਹੋ ਕੇ ਬਾਹਰ ਲੈ ਦੇਸਾ ਚੋ ਜਾਦੀ
ਅਤੇ ਦੂਸਰਾ ਇਸ ਮੰਡੀ ਦੀ ਧਰਤੀ ਤੋ ਕਈ ਪੰਜਾਬ ਲੋਕ ਗਾਈਕ ਕਲਾਕਾਰ ਵੀ ਇਸ ਗਿੱਦੜਬਾਹਾ ਦੀ
ਧਰਤੀ ਦੀ ਦੇਣ ਹੈ ਅਤੇ ਇਸ ਧਰਤੀ ਤੋ ਹੀ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਸ ਪ੍ਰਕਾਸ ਸਿੰਘ
ਬਾਦਲ ਨੂੰ ਪੰਜਾਬ ਦੀ ਵਾਗਡੋਰ ਮਿਲੀ ਹੈ ਪਰ ਪੰਜਾਬ ਦੀ ਇਸ ਮੰਡੀ ਦਾ ਉਨਾ ਵਿਕਾਸ ਨਹੀ ਹੋ
ਸਕਿਆ ਜਿਨਾ ਹੋਣਾ ਚਾਹੀਦਾ ਸੀ ਕਿਉਕਿ ਜੱਦੋ ਵੀ ਕੋਈ ਚੋਣਾ ਆਉਦੀਆ ਹਨ ਉਸ ਸਮੇ ਤਾ ਸਾਰੀਆ
ਸਿਆਸੀ ਪਾਰਟੀਆ ਦੇ ਲੀਡਰ ਵੋਟਰਾ ਤੋ ਵੋਟਾ ਲੈਣ ਲਈ ਕਈ ਤਰ੍ਰਾ ਦੇ ਵਾਧੇ ਕਰ ਜਾਦੇ ਹਨ ਪਰ
ਚੋਣਾ ਹੋਣ ਤੋ ਬਾਅਦ ਹਰ ਕੋਈ ਲੀਡਰ ਆਪਣੇ ਕੀਤੇ ਵਾਧੇ ਵੀ ਭੁੱਲ ਜਾਦੇ ਹਨ ਕੁਝ ਅਜਿਹਾ ਹੀ ਹਰ
ਵਾਰ ਕੋਈ ਵੀ ਚੋਣਾ ਹੁੰਦਿਆ ਹਨ ਜਿਵੇ ਲੋਕ ਸਭਾ ਵਿਧਾਨ ਸਭਾ ਚੋਣਾ ਸਮੇ ਤਾ ਵਾਧੇ ਕਰਦੇ ਹਨ
ਪਰ ਹਰ ਵਾਰੀ ਮੰਡੀ ਦੇ ਲੋਕਾ ਦੇ ਪੱਲੇ ਤਾ ਕੱਲੇ ਵਾਧੇ ਹੀ ਰੈਹ ਜਾਦੇ ਹਨ ਇਸ ਵਾਰ ਦੀਆ
ਪੰਜਾਬ ਵਿਧਾਨ ਸਭਾ ਚੋਣਾ ਸਮੇ ਇਸ ਹੱਲਕੇ ਤੋ ਦੂਸਰੀ ਵਾਰ ਕਾਗਰਸ ਪਾਰਟੀ ਦੇ ਵਿਧਾਇਕ ਬਣੇ
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਮੰਡੀ ਦੇ ਮੁਹੱਲਾ ਬੈਟਾਬਾਦ ਅਤੇ ਪਿੰਡ ਗਿੱਦੜਬਾਹਾ ਦੀਆ
ਸੱਥਾ ਚੋ ਚੋਣ ਜੱਲ਼ਸਿਆ ਚੋ ਲੋਕਾ ਨਾਲ ਕੁਝ ਅਜਿਹੇ ਵਾਧੇ ਕੀਤੇ ਸਨ ਕੀ ਇਕ ਵਾਰ ਸਰਕਾਰ ਬਣ
ਜਾਣ ਦਿਉ ਤੇ ਮੈ ਛੇ ਮਹੀਨਾ ਚੋ ਵਿਕਾਸ ਦੇ ਕੰਮਾ ਦੀ ਹਨੇਰੀ ਲਿਆ ਦੇਊਗਾ ਪਰ ਹਨੇਰੀ ਤਾ ਕੀ
ਆਉਣੀ ਸੀ ਗਿੱਦੜਬਾਹਾ ਚੋ ਮੁਹੱਲਾ ਬੈਟਾਬਾਦ ਅਤੇ ਗਿੱਦੜਬਾਹਾ ਪਿੰਡ ਦੇ ਸੀਵਰਜ ਤਾ ਬਲੋਕ
ਜਰੂਰ ਹੋਣ ਲੱਗ ਗਏ ਹਨ ਇਸ ਸਬੰਧੀ ਪਿੰਡ ਗਿੱਦੜਬਾਹਾ ਦੇ ਗ੍ਰਰਮੇਲ ਸਿੰਘ ਜਗਦੀਪ ਸਿੰਘ ਰਨਜੀਤ
ਸਿੰਘ ਗੁਰਦਿਆਲ ਸਿੰਘ ,ਨੇ ਦੱਸਿਆ ਕੀ ਇਕ ਸਾਲ ਹੋ ਗਿਆ ਪੰਜਾਬ ਦੇ ਅੰਦਰ ਕੈਪਟਨ ਅਮਰਿੰਦਰ
ਸਿੰਘ ਮੁੱਖ ਮੰਤਰੀ ਦੀ ਅਗਵਾਈ ਵਾਲੀ ਕਾਗਰਸ ਸਰਕਾਰ ਬਣੀ ਨੂੰ ਅੱਜੇ ਤੱਕ ਤਾ ਗਿੱਦੜਬਾਹਾ ਚੋ
ਇਕ ਇੱਟ ਤੱਕ ਤਾ ਲੱਗੀ ਨਹੀ ਅਤੇ ਗੱਲਾ ਕਰਨ ਨੂੰ ਕਾਗਰਸ ਪਾਰਟੀ ਵਾਲੇ ਸਭ ਤੋ ਅੱਗੇ ਹੋਣਗੇ
ਉਨਾ ਅੱਗੇ ਕਿਹਾ ਕੀ ਜੱਦੋ ਤਾ ਰਾਜਾ ਵੜਿੰਗ ਨੇ ਸਾਡੇ ਲੋਕਾ ਤੋ ਵੋਟਾ ਲੈਣੀਆ ਸਨ ਉਸ ਸਮੇ ਤਾ
ਸਾਡੀਆ ਦੋ ਹਜਾਰ ਰੁਪਏ ਮਹੀਨਾ ਬੁਢਾਪਾ ਪੈਨਸਲਾ ਲਵਾ ਦਿੱਤੀਆ ਅਤੇ ਜੱਦੋ ਸਰਕਾਰ ਬਣ ਗਈ ਉਸ
ਤੌ ਬਾਅਦ ਸਾਨੂੰ ਪੁੱਛਿਆ ਤੱਕ ਹੀ ਨਹੀ ਦੋ ਹਜਾਰ ਤਾ ਕਿੱਥੇ ਦੇਣੀਆ ਸਨ ਸਾਡੀਆ ਤਾ ਪਿੱਛਲੀਆ
ਵੀ ਬੰਦ ਹੋ ਗਈਆ ਇਸੇ ਤਰ੍ਰਾ ਹੀ ਸੁਖਦੇਵ ਸਿੰਘ ਜਰਨੈਲ ਸਿੰਘ ਅੰਗਰੇਜ ਸਿੰਘ,ਨੇ ਦੱਸਿਆ ਕੀ
ਸਾਡੇ ਤਾ ਆ ਹਾਲ ਹੋ ਗਿਆ ਸੀਵਰਜ ਦਾ ਜੱਦੋ ਇਹੇ ਬਲੋਕ ਹੋ ਜਾਦਾ ਹੈ ਤਾ ਇਸ ਦਾ ਸਾਰਾ ਗੱਦਾ
ਪਾਣੀ ਸਾਡੇ ਘਰਾ ਚੋ ਭਰ ਜਾਦਾ ਹੈ ਉਨਾ ਅੱਗੇ ਕਿਹਾ ਕੀ ਪੰਜਾਬ ਚੋੌ ਸਰਕਾਰ ਕਿਸੇ ਵੀ ਪਾਰਟੀ
ਦੀ ਆ ਜਾਵੇ ਪਰ ਗਿੱਦੜਬਾਹਾ ਦੇ ਸੀਵਰਜ ਸਿਸਟਮ ਦਾ ਤਾ ਇਹੇ ਹੀ ਹਾਲ ਰਹਿਣਾ ਹੈ ਕਿਉਕਿ ਇਸ ਤੋ
ਪਹਿਲਾ ਵੀ ਕਈ ਐੱਮ ਐੱਲ ਏ ਅਤੇ ਕਈ ਮੰਤਰੀ ਬਣੇ ਅਤੇ ਗਏ ਪਰ ਕਿਸੇ ਨੇ ਵੀ ਇਸ ਸੀਵਰਜ ਦਾ ਕੋਈ
ਪੱਕਾ ਮਸਲਾ ਅੱਜ ਤੱਕ ਕਿਸੇ ਨੇ ਵੀ ਨਹੀ ਕਰਾਇਆ ਹਰ ਵਾਰੀ ਚੋਣਾ ਸਮੇ ਵਾਧੇ ਤਾ ਵੱਡੇ ਵੱਡੇ
ਕਰ ਜਾਣਗੇ ਪਰ ਪੁਰਾ ਕੋਈ ਨਹੀ ਕਰਦਾ ਇਸੇ ਤਰਾ ਗੁਰਦਿਆਲ ਸਿੰਘ ਬਲਵੀਰ ਸਿੰਘ ਜਗਮੀਤ ਸਿੰਘ ਨੇ
ਕਿਹਾ ਕਿ ਸਾਡੇ ਆ ਲੂਲਬਾਈ ਪਿੰਡ ਨੂੰ ਜਾਦੀ ਇਸ ਸੜਕ ਦਾ ਹਾਲ ਦੇਖ ਲੈ ਇਸ ਤੇ ਬਣੇ ਆ ਸੀਵਰਜ
ਦਾ ਹਾਲ ਦੇਖ ਲੈ ਜੋ ਕੀ ਹਰ ਸਮੇ ਭਰਿਆ ਰਹਿੰਦਾ ਹੈ ਅਤੇ ਇਸ ਦਾ ਢੱਕਣ ਵੀ ਟੁੱਟਿਆ ਹੋਇਆ ਹੈ
ਜਿਥੇ ਹਰ ਸਮੇ ਮੋਤ ਬਣੀ ਰਹਿੰਦੀ ਹੈ ਇਸੇ ਤਰ੍ਰਾ ਉਨਾ ਨੇ ਕਿਹਾ ਕੀ ਇਸ ਕਾਗਰਸ ਸਰਕਾਰ ਤੋ ਤਾ
ਸਾਰੇ ਹੀ ਰਜ ਗਏ ਕਿਊਕਿ ਜੋ ਕੰਮ ਪਿੱਛਲੀ ਸਰਕਾਰ ਸਮੇ ਹੋਏ ਸੀ ਉਹੋ ਤਾ ਇਨਾ ਨੇ ਆਉਦਿਆ ਹੀ
ਬੰਦ ਕਰ ਦਿੱਤੇ ਜਿਵੇ ਕੀ ਗਰੀਬਾ ਲਈ ਬਿਜਲੀ ਪਾਣੀ ਮੁੱਖਤ ਕੋਈ ਬਿੱਲ ਨਹੀ ਸੀ ਆਉਦਾ ਅਤੇ ਹੁਣ
ਤਾ ਸਾਰੇ ਪਿੱਛਲੇ ਵੀ ਨਾਲ ਜੋੜ ਕੇ ਨੋਟਿਸ ਭੇਜੀ ਜਾ ਰਹੇ ਹਨ ਕੀ ਇਸ ਨੂੰ ਭਰੋ ਪਰ ਹੁਣ
ਗਰੀਬਾ ਲਈ ਤਾ ਇਹੇ ਬਿੱਲ ਇਕ ਮੋਤ ਬਣਕੇ ਆ ਰਹੇ ਹਨ ਉਨਾ ਅੱਗੇ ਦੱਸਿਆ ਕਿ ਇਸ ਮੰਡੀ ਤੋ
ਕਿੰਨੇ ਐੱਮ ਐੱਲ ਏ ਬਣੇ ਅਤੇ ਕਿੰਨੇ ਮੰਤਰੀ ਬਣੇ ਪਰ ਅੱਜ ਤੱਕ ਕਿਸੇ ਨੇ ਵੀ ਸੀਵਰਜ ਦਾ ਕੋਈ
ਮਸਲਾ ਹੱਲ ਨਹੀ ਕੀਤਾ ਇਨਾ ਲੀਡਰਾ ਨੂੰ ਕੀ ਲੋੜ ਹੈ ਕੰਮ ਕਰਾਉਣ ਦੀ ਇਹੇ ਲੋਕ ਤਾ ਵੋਟਰਾ ਤੋ
ਵੱਟਾ ਲੈਣ ਤੱਕ ਹੀ ਰਾਜੀ ਹੁੰਦੇ ਹਨ ਉੱਦੋ ਤਾ ਲੋਕਾ ਨੂੰ ਜੱਫੀਆ ਪਾਉਦੇ ਅਤੇ ਉਦੋ ਤਾ ਲੋਕਾ
ਨੂੰ ਆਪਣੇ ਬਨਾਉਦੇ ਫਿਰਦੇ ਹੈ ਜੱਦੋ ਵੋਟਾ ਪੈ ਜਾਦੀਆ ਹਨ ਉਸ ਤੋ ਬਾਦ ਤੁਸੀ ਕੋਣ ਤੇ ਮੈ ਕੋਣ
ਇਸ ਵਾਰ ਤਾ ਭਰਾਵਾ ਸਾਡੇ ਲੋਕਾ ਨਾਲ ਬਹੁਤ ਮਾੜੀ ਕੀਤੀ ਹੈ ਇਸ ਕਾਗਰਸ ਸਰਕਾਰ ਨੇ ਸਾਡੀਆ ਤਾ
ਗਰੀਬਾ ਦੀਆ ਸਾਰੀਆ ਸਰਕਾਰੀ ਸਹੂਲਤਾ ਵੀ ਬੰਦ ਕਰਕੇ ਰੱਖ ਦਿੱਤੀਆ ਨੇ ਆਟਾ ਦਾਲ ਬੰਦ ਬੁਢਾਪਾ
ਪੈਨਸਲ ਬੰਦ ਸ਼ਗਨ ਸਕੀਮ ਬੰਦ ,ਅਤੇ ਕਈ ਹੋਰ ਵੀ ਸਹੂਲਤਾ ਬੰਦ ਕਰ ਦਿੱਤੀਆ ਹਨ