ਅੱਜ ਆੳ ਆਪਾ ਸਾਰੇ ਦੇਸ਼ ਦੇ ਰਖਵਾਲੇ ਫੌਜੀ ਵੀਰਾਂ ਦੇ ਜੀਵਣ ਤੇ ਝਾਤ ਮਾਰੀਏ ਤੇ ਬਣਦਾ ਮਾਣ,ਸਨਮਾਨ ਦਈਏ ਆਪਣੇ ਉੰਨਾ ਨੌਜਵਾਨ ਵੀਰਾ ਨੰੂ ਜੋ ਆਪਣਾ ਘਰ ਪੀ੍ਵਾਰ ਛੱਡ ਕੇ ਦੇਸ਼ ਲਈ ਜਾਨ ਵਾਰਦੇ ਹਨ ਤੇ ਸਹਾਦਤ ਦਾ ਜਾਮ ਦੇਸ ਦੀ ਖਾਤਰ ਹੱਸ,ਹੱਸ ਕੇ ਪੀ ਜਾਦੇ ਹਨ|ਇਸ ਲਈ ਹਰ ਇਨਸਾਨ ਦਾ ਫਰਜ ਬਣਦਾ ਹੈ ਕਿ ਆਪਣੇ ਦੇਸ਼ ਦੇ ਰਖਵਾਲਿਆ ਨੰੂ ਵੱਧ ਤੋ ਵੱਧ ਸਤਿਕਾਰ,ਪਿਆਰ ਤੇ ਮਾਣ ਦਈਏ ਤਾਂ ਜੋ ਇਹਨਾ ਦੀ ਹੌਸ਼ਲਾ ਵਧਾਈ ਹੋ ਸਕੇ|ਕਿਉਕਿ ਆਪਾ ਸਭ ਲੋਕ ਤਾਂ ਆਪੋ ਆਪਣੇ ਘਰਾ ਵਿੱਚ ਆਰਾਮ ਨਾਲ ਸੇਫ ਸੋ ਜਾਦੇ ਹਾਂ ਤੇ ਆਪਣੇ ਬੱਚਿਆ ਨਾਲ ਹਰਪਲ ਹਰ ਲਹਿਜੇ ਵਿੱਚ ਇੱਕਠੇ ਦੁੱਖ-ਸੁੱਖ ਦੇ ਪਲ ਬਤੀਤ ਕਰਦੇ ਹਾ ਪਰ ਇਹ ਫੌਜੀ ਵੀਰ ਚਾਹੇ ਬੀ.ਐੱਸ. ਐੱਫ ਦੇ ਜਵਾਨ ਹੋਣ ਜਾਂ ਫਿਰ ਨੇਵੀ ਵਿੱਚ ਹੋਣ ਜਾਂ ਫਿਰ ਸੀ.ਆਰ.ਪੀ.ਐੱਫ ਵਾਲੇ ਹੋਣ ਜਾਂ ਏਅਰ ਫੋਰਸ ਵਾਲੇ ਹੋਣ ਜਾਂ ਫਿਰ ਆਰਮੀ ਵਾਲੇ ਹੋਣ ਸਰਹੱਦਾ ਤੇ ਡਿਊਟੀ ਕਰਕੇ ਆਪਣੇ ਦੇਸ਼ ਦੀ ਰਾਖੀ ਕਰਦੇ ਹਨ ਇਹ ਵੀਰ ਹਰ ਵੇਲੇ ਆਪਣੀ ਜਿੰਦ ਨੰੂ ਦੇਸ਼ ਦੇ ਲੇਖੇ ਲਾਉਣ ਲਈ ਤਿਆਰ ਰਹਿੰਦੇ ਹਨ ਅਤੇ ਕਦੇ ਵੀ ਆਪਣੀ ਡਿਊਟੀ ਪ੍ਤੀ ਕੁਤਾਹੀ ਨਹੀ ਵਰਤਦੇ | ਭਾਵੇ ਘਰ ਵਿੱਚ ਕੋਈ ਵੀਰ ਨਵਾ ਵਿਆਹਿਆ ਹੀ ਕਿਉ ਨਾ ਹੋਵੇ ਪਰ ਆਪਣੀ ਡਿਊਟੀ ਲਈ ਤਤਪਰ ਰਹਿੰਦਾ ਹੈ | ਪਰ ਮੇਰੇ ਹਿਸਾਬ ਨਾਲ ਨਵੀ ਵਿਆਹੀ ਚੂੜੇ ਵਾਲੀ ਨੰੂ ਛੱਡ ਕੇ ਜਾਣਾ ਤੇ ਮੁੜ ਕੇ ਛੁੱਟੀ ਕੱਟਣ ਆੳਣ ਦਾ ਦਿਲਾਸਾ ਦੇਣਾ ਸਿਰਫ ਇਹ ਫੌਜੀ ਵੀਰ ਹੀ ਜਾਣਦੇ ਹਨ ਕਿ ਇਹ ਹਰ ਕਿਸੇ ਦੇ ਵਸ ਦੀ ਗੱਲ ਨਹੀ ਹੈ |ਦੇਸ਼ ਦੇ ਹਰ ਨਾਗਰਿਕ ਨੰੂ ਫੌਜ ਪ੍ਤੀ ਸੰਜੀਦਾ ਹੋਣਾ ਚਾਹੀਦਾ ਹੈ |ਇੱਕ ਮਾਂ ਦਾ ਪੁੱਤ ਜਦੋ ਫੌਜ ਵਿੱਚ ਭਰਤੀ ਹੁੰਦਾ ਹੈ ਤਾਂ ਮਾਂ ਦਾ ਮਾਣ ਵੱਧ ਜਾਦਾ ਹੈ ਅਤੇ ਮਾਂ ਵੀ ਬੜੇ ਮਾਣ ਨਾਲ ਦੱਸਦੀ ਹੈ ਕਿ ਮੇਰਾ ਬੇਟਾ ਫੌਜ ਵਿੱਚ ਤਾਇਨਾਤ ਹੈ ਤੇ ਜੰਗ ਦੇ ਮੈਦਾਨ ਵਿੱਚ ਵੈਰੀਆ ਨੰੂ ਹਰਾਉਣ ਦੀ ਤਾਕਤ ਰੱਖਦਾ ਹੈ|ਇਸ ਲਈ ਸਾਨੰੂ ਸਾਰਿਆ ਨੰੂ ਆਪਣੇ ਸਰਹੱਦਾ ਦੇ ਰਾਖਿਆ ਤੇ ਮਾਣ ਹੋਣਾ ਚਾਹੀਦਾ ਹੈ|ਤੇ ਹਰ ਵੇਲੇ ਉਹਨਾ ਦੇ ਚੰਗੇ ਕੰਮਾ ਲਈ ਸ਼ਾਬਾਸ਼ੀ ਦੇਣੀ ਚਾਹੀਦੀ ਹੈ ਇਸ ਨਾਲ ਸਾਡੇ ਜਵਾਨਾ ਦਾ ਹੌਸਲਾ ਵੀ ਵੱਧਦਾ ਹੈ ਤੇ ਜੰਗ ਦੇ ਮੈਦਾਨ ਵਿੱਚ ਜਿੱਤ ਪਾ੍ਪਤ ਕਰਨ ਦਾ ਜਜਬਾ ਵੀ ਵੱਧਦਾ ਹੈ| ਜਦੋ ਇੱਕ ਪਤਨੀ ਦਾ ਪਤੀ ਜਾਂ ਮਾਂ ਦਾ ਜਵਾਨ ਪੁੱਤ ਸਰਹੱਦਾ ਤੇ ਜੰਗ ਲੜਦਾ ਹੈ ਤਾਂ ਪਤਨੀ ਤੇ ਮਾਂ ਨੰੂ ਹਰ ਵੇਲੇ ਇੱਕ ਐਸੀ ਸਥਿਤੀ ਬਣੀ ਰਹਿੰਦੀ ਹੈ ਜਿਸ ਵਿੱਚ ਹਰ ਵੇਲੇ ਹਰਪਲ ਧਿਆਨ ਸਰਹੱਦਾ ਟਿਕਿਆ ਰਹਿੰਦੀ ਹੈ ਤੇ ਹਰ ਵੇਲੇ ਵਾਹਿਗੁਰੂ ਅੱਗੇ ਅਰਦਾਸ ਹੁੰਦੀ ਹੈ ਕਿ ਵਾਹਿਗੁਰੂ ਸਹੀ ਸਲਾਮਤ ਜੰਗ ਜਿੱਤ ਕੇ ਫੌਜੀ ਘਰ ਪਰਤਣ | ਆਪਣੇ ਸਰਹੱਦਾ ਦੇ ਰਾਖਿਆ ਤੇ ਮਿਹਰ ਕਰੀ ਵਾਹਿਗੁਰੂ ਤੇ ਜਵਾਨ ਤਾਂ ਜੰਗ ਵਿੱਚ ਸ਼ਹੀਦ ਹੋ ਜਾਦੇ ਹਨ | ਸੋ ਦੋਸਤੋ ਸ਼ਹੀਦਾ ਨੰੂ ਮਾਣ ਸਨਮਾਨ ਦੇਣਾ ਬਣਦਾ ਹੈ ਸਰਕਾਰਾ ਵੀ ਸ਼ਹੀਦਾ ਦੇ ਪਰਿਵਾਰਾ ਨਾਲ ਬੇਰੁਖੀ ਨਾਂ ਵਖਾਉਣ ਸਗੋ ਬਣਦਾ ਮਾਣ ਸਨਮਾਨ ਦੇਣ | ਹਰ ਨਾਗਰਿਕ ਦਾ ਫਰਜ ਬਣਦਾ ਹੈ ਕਿ ਉਹ ਫੌਜੀ ਜਵਾਨਾ ਤੇ ਸ਼ਹੀਦਾ ਦਾ ਸਤਿਕਾਰ ਕਰਨ ਕਿਉਕਿ ਇੱਕ ਸ਼ਹੀਦ ਸਿਰਫ ਆਪਣੇ ਪਰਿਵਾਰ ਲਈ ਨਹੀ ਬਲਕਿ ਪੂਰੇ ਦੇਸ਼ ਲਈ ਸ਼ਹੀਦ ਹੁੰਦਾ ਹੈ ਸੋ ਦੋਸਤੋ ਆਖੀਰ ਵਿੱਚ ਮੈ ਇਹ ਕਹਾਂਗੀ ਕਿ ਇਹਨਾ ਫੌਜੀ ਵੀਰਾਂ ਦੀ ਬਦੋਲਤ ਅਸੀ ਸੁੱਖ ਦੀ ਨੀਂਦ ਸੌਦੇ ਹਾਂ ਆਪਣੀ ਕੁਰਸੀ ਸਲਾਮਤ ਆਪਣਾ ਵਪਾਰੀ ਵਰਗ ਸਲਾਮਤ ਹੈ ਆਪਾ ਹਰ ਪੱਖੋ ਸਲਾਮਤ ਹਾਂ ਤੇ ਦੇਸ਼ ਦਾ ਹਰ ਨਾਗਰਿਕ ਖੁੱਲੀ ਹਵਾ ਵਿੱਚ ਆਜਾਦ ਹੋ ਕੇ ਸਾਹ ਲੈ ਰਿਹਾ ਹੈ |ਇਸ ਲਈ ਮੇਰਾ ਇਹਨਾ ਦੇਸ਼ ਦੇ ਰਾਖਿਆ ਨੰੂ ਦਿਲੋ ਪ੍ਣਾਮ ਤੇ ਨਾਲ ਹੀ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਇਹਨਾ ਵੀਰਾਂ ਦੀ ਪਰਮਾਤਮਾ ਲੰਬੀ ਉਮਰ ਕਰੇ ਤੇ ਹਰ ਮੈਦਾਨ ਵਿੱਚ ਫਤਿਹ ਬਖਸ਼ੇ ਤੇ ਇਹ ਜੰਗ ਜਿੱਤ ਕੇ ਆਪਣੇ ਪਰਿਵਾਰਾ ਵਿੱਚ ਪਰਤ ਕੇ ਆਉਣ|
ਪਰਮਜੀਤ ਕੌਰ ਸੌਢੀ ਭਗਤਾ ਭਾਈ ਕਾ 9478658384