ਭਿੱਖੀਵਿੰਡ 25 ਜਨਵਰੀ (ਭੁਪਿੰਦਰ ਸਿੰਘ)-ਐਸ.ਐਸ.ਪੀ ਵਿਜੀਲੈਂਸ ਅੰਮਿ੍ਤਸਰ ਰਜਿੰਦਰ ਕੁਮਾਰ ਬਖਸੀ ਦੀ ਅਗਵਾਈ ਹੇਠ ਚਾਰ ਕਾਰਾਂ ‘ਤੇ ਸਵਾਰ ਹੋ ਕੇ ਆਏ ਡੇਢ ਦਰਜਨ ਦੇ ਕਰੀਬ ਵਿਜੀਲੈਂਸ ਅਧਿਕਾਰੀਆਂ ਦੀ ਟੀਮ ਵੱਲੋਂ ਬਾਅਦ ਦੁਪਹਿਰ 3 ਵਜੇ ਨਗਰ ਪੰਚਾਇਤ ਦਫਤਰ ਭਿੱਖੀਵਿੰਡ ਵਿਖੇ ਛਾਪਾ ਮਾਰਿਆ ਗਿਆ| ਛਾਪੇ ਦੌਰਾਨ ਵਿਜੀਲੈਂਸ ਅਧਿਕਾਰੀਆਂ ਵੱਲੋਂ ਦਫਤਰ ਵਿਖੇ ਮੌਜੂਦ ਰਿਕਾਰਡ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ| ਦੱਸਣਯੋਗ ਹੈ ਕਿ ਲਗਪਗ ਦੋ ਘੰਟਾ ਚੈਕਿੰਗ ਕਰਨ ਉਪਰੰਤ ਭਾਂਵੇ ਐਸ.ਐਸ.ਪੀ ਰਜਿੰਦਰ ਕੁਮਾਰ ਬਖਸੀ ਵਾਪਸ ਚਲੇ ਗਏ, ਪਰ ਡੀ.ਐਸ.ਪੀ ਵਿਜੀਲੈਂਸ ਨਵਜੋਤ ਸਿੰਘ ਸਮੇਤ ਬਾਕੀ ਅਧਿਕਾਰੀਆਂ ਵੱਲੋਂ ਚੈਕਿੰਗ ਲਗਾਤਾਰ ਕੀਤੀ ਜਾ ਰਹੀ ਸੀ ਤੇ ਹਰ ਰਿਕਾਰਡ ਨੰੂ ਬਾਰੀਕੀ ਨਾਲ ਜਾਂਚਿਆ ਜਾ ਰਿਹਾ ਸੀ|
ਚੈਕਿੰਗ ਸੰਬੰਧੀ ਭਾਂਵੇ ਡੀ.ਐਸ.ਪੀ ਨਵਜੋਤ ਸਿੰਘ ਸਮੇਤ ਕੋਈ ਵੀ ਅਧਿਕਾਰੀ ਦੱਸਣ ਨੰੂ ਤਿਆਰ ਨਹੀ ਸੀ, ਪਰ ਜਦੋਂ “ ਪੱਤਰਕਾਰਾ” ਨੇ ਐਸ.ਐਸ.ਪੀ ਰਜਿੰਦਰ ਕੁਮਾਰ ਬਖਸੀ ਨੰੂ ਚੈਕਿੰਗ ਬਾਰੇ ਪੁੱਛਿਆ ਤਾਂ ਉਹਨਾਂ ਨੇ ਕੁਝ ਵੀ ਦੱਸਣ ਦੀ ਬਜਾਏ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਅਸੀਂ ਆਪਣੀ ਡਿਊਟੀ ਕਰ ਰਹੇ ਹਾਂ|
ਖਬਰ ਲਿਖੇ ਜਾਣ ਤੱਕ ਰਾਤ ਸਾਢੇ 6 ਵਜੇ ਤੱਕ ਚੈਕਿੰਗ ਜਾਰੀ ਸੀ, ਉਥੇ ਐਸ.ਐਸ.ਪੀ ਤੇ ਡੀ.ਐਸ.ਪੀ ਸਮੇਤ ਉਚ ਅਧਿਕਾਰੀਆਂ ਦੀ ਅਗਵਾਈ ਵਾਲੀ ਵਿਜੀਲੈਂਸ ਟੀਮ ਵੱਲੋਂ ਨਗਰ ਪੰਚਾਇਤ ਦਫਤਰ ਵਿਖੇ ਅਚਾਨਕ ਮਾਰੇ ਗਏ ਛਾਪੇ ਦੌਰਾਨ ਰਿਕਾਰਡ ਦੀ ਬਾਰੀਕੀ ਨਾਲ ਜਾਂਚ ਕਰਨਾ ਇਕ ਬੁਝਾਰਤ ਬਣਿਆ ਹੋਇਆ ਹੈ ਕਿ ਇਸ ਪਟਾਰੀ ਵਿਚੋਂ ਕਿਹੜਾ ਸੱਪ ਬਾਹਰ ਆਵੇਗਾ|
ਫੋਟੋ ਕੈਪਸ਼ਨ :- ਨਗਰ ਪੰਚਾਇਤ ਦਫਤਰ ਭਿੱਖੀਵਿੰਡ ਵਿਖੇ ਰਿਕਾਰਡ ਦੀ ਚੈਕਿੰਗ ਕਰਦੇ ਵਿਜੀਲੈਂਸ ਅਧਿਕਾਰੀ ਤੇ ਚੈਕਿੰਗ ਉਪਰੰਤ ਜਾਣ ਮੌਕੇ ਡੀ.ਐਸ.ਪੀ ਨਵਜੋਤ ਸਿੰਘ ਨਾਲ ਗੱਲਬਾਤ ਕਰਦੇ ਐਸ.ਐਸ.ਪੀ ਵਿਜੀਲੈਂਸ ਰਜਿੰਦਰ ਕੁਮਾਰ ਬਖਸੀ|