ਮਾਨਸਾ 18 ਜਨਵਰੀ ( ਤਰਸੇਮ ਫਰੰਡ )
ਨਗਰ ਕੌਂਸਲ ਵੱਲੋਂ ਦੇਸ ਦਾ 69ਵਾਂ ਗਣਤੰਤਰ ਦਿਵਸ ਸਮਾਰੋਹ ਦਫ਼ਤਰ ਨਗਰ ਕੌਂਸਲ ਵਿਖੇ
ਮਨਾਇਆ ਗਿਆ। ਇਸ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਨਗਰ ਕੌਂਸਲ ਦੇ ਪ੍ਰਧਾਨ ਸ੍ਰੀ ਮਨਦੀਪ
ਸਿੰਘ ਗੋਰਾ ਵੱਲੋਂ ਅਦਾ ਕੀਤੀ ਗਈ। ਇਸ ਮੌਕੇ ਆਪਣੇ ਸੰਦੇਸ਼ ਵਿੱਚ ਪ੍ਰਧਾਨ ਮਨਦੀਪ ਸਿੰਘ
ਗੋਰਾ ਨੇ ਕਿਹਾ ਕਿ ਭਾਰਤ ਦੇੇਸ ਸੂਰਵੀਰਾਂ, ਜੋਧਿਆ ਦਾ ਦੇਸ਼ ਹੈ ਅਤੇ ਦੇਸ਼ ਦੇ ਮਹਾਨ
ਸੂਰਵੀਰਾਂ, ਜੋਧਿਆ ਨੇ ਆਪਣੀਆ ਜਾਨਾ ਦੀਆ ਕੁਰਬਾਨੀਆ ਦੇ ਕੇ ਭਾਰਤ ਦੇਸ਼ ਨੂੰ ਅਜਾਦ ਕਰਵਾਇਆ
ਹੈ ਅਤੇ ਅੱਜ ਉਨਾ ਮਹਾਨ ਅਮਰ ਸ਼ਹੀਦਾ ਦੀਆ ਕੁਰਬਾਨੀਆ ਕਾਰਨ ਹੀ ਅਸੀ ਅਜ਼ਾਦੀ ਦਾ ਨਿੱਘ ਮਾਣ
ਰਹੇ ਹਾਂ। ਇਸ ਮੌਕੇ ਐੱਮ.ਸੀ. ਇੰਡਸਟਰੀਅਲ ਸਕੂਲ, ਮਾਨਸਾ ਦੀਆ ਵਿਦਿਆਰਥਣਾਂ ਵੱਲੋਂ ਰਾਸ਼ਟਰੀ
ਝੰਡੇ ਦਾ ਸਨਮਾਨ ਵਿੱਚ ਰਾਸ਼ਟਰੀ ਗੀਤ ਦਾ ਗਾਇਨ ਵੀ ਕੀਤਾ ਗਿਆ।
ਇਸ ਮੌਕੇ ਬੋਲਦਿਆ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਮਨਜੀਤ ਸਿੰਘ ਅਤੇ
ਜੂਨੀਅਰ ਪ੍ਰਧਾਨ ਸ੍ਰੀ ਗੁਰਦੀਪ ਸਿੰਘ ਨੇ ਕਿਹਾ ਕਿ ਸਾਨੂੰ ਅਮਰ ਸਹੀਦਾ ਨੂੰ ਯਾਦ ਰੱਖਣਾ
ਚਾਹੀਦਾ ਹੈ ਅਤੇ ਸ਼ਹੀਦਾ ਦੇ ਵੇਖੇ ਸੁਪਨੇ ਨੂੰ ਪੂਰਾ ਕਰਨ ਲਈ ਆਪਣੀ ਹਰ ਪ੍ਰਕਾਰ ਦੀ ਨੈਤਿਕ
ਜਿੰਮੇਵਾਰੀ ਅਦਾ ਕਰਨੀ ਚਾਹੀਦੀ ਹੈ।
ਇਸ ਸਮਾਰੋਹ ਦੌਰਾਨ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਸ੍ਰੀ ਸੁਰੇਸ਼ ਕੁਮਾਰ,
ਲੇਖਾਕਾਰ ਸ੍ਰੀ ਅਮ੍ਰਿਤਪਾਲ ਬਾਂਸਲ, ਸਬ ਫਾਇਰ ਅਫ਼ਸਰ ਸ੍ਰੀ ਰਾਜ ਕੁਮਾਰ, ਜੂਨੀਅਰ ਇੰਜੀਨੀਅਰ
(ਸਿਵਲ) ਸ੍ਰੀ ਜਤਿੰਦਰ ਸਿੰਘ, ਜੂਨੀਅਰ ਇੰਜੀਨੀਅਰ (ਬਿਜਲੀ) ਸ੍ਰੀ ਕੁਲਵੰਤ ਸਿੰਘ ਅਤੇ
ਕੌਂਸਲਰ ਮੌਜੂਦ ਸਨ ।