ਪੰਜਾਬ ਦੇ ਹਰ ਪਿੰਡ ਵਿੱਚ ਵਿੱਚ ਪੰਦਰਾਂ ਤੋਂ ਵੀਹ ਕੁੜੀਅਾਂ ਵਿਅਾਹ ਤੋਂ ਬਾਅਦ ਵੀ ਅਾਪਣੇ
ਮਾਪਿਅਾਂ ਦੇ ਘਰ ਹੀ ਬੈਠੀਅਾਂ ਹਨ!ਇਸ ਦਾ ਕਾਰਨ ਧੀਅਾਂ ਦੇ ਮਾਪੇ ਹੀ ਹਨ,ਜੋ ੳੁਸ ਦੇ ਵਿਅਾਹ
ਸਮੇਂ ਇਹ ਦੇਖਦੇ ਹਨ ਕਿ ਸਾਡੇ ਜੁਅਾਈ ਨੇ ਬਹੁਤ ਵੱਡੀ ਕੋਠੀ ਪਾਈ ਹੈ,ਬਹੁਤ ਸਾਰੀ ਜਮੀਨ ਦਾ
ਮਾਲਿਕ ਹੈ!ਪਰ ਅਮੀਰ ਬਾਪ ਦੀ ਬਿਗੜੀ ੳੁਲਾਦ ਨਹੀਂ ਨਹੀਂ ਦੇਖੀ ਜਿਸ ਨਾਲ਼ ੳੁਹਨਾਂ ਦੀ ਧੀ ਨੇ
ਜ਼ਿੰਦਗੀ ਲੰਘਾੳੁਣੀ ਹੁੰਦੀ ਹੈ!ੳੁਹ ਇਹ ਨਹੀਂ ਦੇਖਦੇ ਕਿ ਸਾਡਾ ਜੁਅਾਈ ਕੋਈ ਕੰਮ ਕਰਦੈ
ਸੁਸਾਇਟੀ ਚ ਵਿਚਰਦੈ,ਜਮੀਨ ਤੇ ਪੈਸੇ ਦੀ ਅਾੜ ਵਿੱਚ ਇਹ ਸਭ ਛੁਪ ਜਾਂਦਾ ਹੈ!ਸਾਡੇ ਲੋਕਾਂ ਨੇ
ਵਿਅਾਹ ਥੋੜਾ ਕਰਾੳੁਣਾ ਹੁੰਦਾ,ਵਪਾਰ ਕਰਨਾ ਹੁੰਦਾ ਏ!ਦਸ ਕਿੱਲੇ ਜਮੀਨ ਅਾੳੁਦੀ ਐ ਮੁੰਡੇ ਨੂੰ
ਦਸ ਲੱਖ ਲਵਾਂਗੇ!ਧੀ ਵਾਲ਼ੇ ਵੀ ਸੌਦਾ ਕਬੂਲ ਕਰ ਲੈਂਦੇ ਨੇ ਜਿਵੇਂ ਧੀ ਜੰਮ ਕੇ ਬਹੁਤ ਵੱਡਾ
ਗੁਨਾਹ ਕਰ ਲਿਅਾ ਹੋਵੇ!ਮੁੰਡਾ ਸਾਰਾ ਦਿਨ ਨਸ਼ਿਅਾ ਚ ਟੁੰਨ ਰਹਿੰਦਾ ਤੇ ੳੁਸ ਦੇ ਮਾਪੇ ਕਹਿਣਗੇ
ਹਾਲੇ ਨਿਅਾਣਾ ਵਿਅਾਹ ਤੋਂ ਬਾਅਦ ਸੁਧਰ ਜੂ!ਵਿਅਾਹ ਤੋਂ ਬਾਅਦ ਜਦੋਂ ਕੁੜੀ ਨੂੰ ੳੁਸ ਦੀਅਾਂ
ਕਰਤੂਤਾਂ ਦਾ ਪਤਾ ਲਗਦਾ ਹੈ,ਤਾਂ ੳੁਹ ਬਾਗੀ ਹੋ ਜਾਂਦੀ ਹੈ!ਇਸ ਤਰਾਂ ਗੱਲ ਤਲਾਕ ਤੱਕ ਪਹੁੰਚ
ਜਾਂਦੀ ਹੈ,ਤੇ ਇੱਕ ਧੀ ਦੀ ਜ਼ਿੰਦਗੀ ਨਾਲ਼ ਖਿਲਵਾੜ ਹੁੰਦਾ ਰਹਿੰਦਾ ਹੈ!ਸੋ ਮੈਂ ਤਾਂ ਇਹ ਹੀ
ਕਹਾਂਗਾ ਕਿ ਜੇ ਤੁਸੀਂ ਅਾਪਣੀ ਧੀ ਦਾ ਵਿਅਾਹ ਕਰ ਰਹੇ ਹੋਂ ਤਾਂ ਕ੍ਰਿਪਾ ਕਰਕੇ ਅੱਜ ਜਮੀਨਾਂ
ਤੇ ਪੈਸਾ ਨਾ ਦੇਖੋ!ਇਹ ਦੇਖੋ ਕਿ ਸਾਡੀ ਧੀ ਨਾਲ਼ ਜਿਸ ਨੇ ਜ਼ਿੰਦਗੀ ਬਿਤਾੳੁਣੀ ਹੈ,ੳੁਹ ਕੌਣ
ਹੈ,ਨਸ਼ਿਅਾ ਤੋਂ ਬਚਿਅਾ ਹੈ!ਤਾਂ ਮੇਰਾ ਦਾਅਵਾ ਹੈ ਕਿ ਕਿਸੇ ਘਰ ਦੀ ਧੀ ਇਸ ਸੰਤਾਪ ਵਿੱਚ ਜੀਵਨ
ਬਸਰ ਨਹੀਂ ਕਰੇਗੀ!