Breaking News

ਕੈਂਸਰ ਤੋਂ ਪੀੜਤ ਮਹਿਲਾ ਨੇ ਮੰਗੀ ਮਾਲੀ ਮਦਦ ਦੀ ਸਹਾਇਤਾ

ਮਾਨਸਾ (ਤਰਸੇਮ ਸਿੰਘ ਫਰੰਡ ) ਪੰਜਾਬ ,ਪੰਜਾਂ ਪਾਣੀਆਂ ਦੀ ਇਸ ਧਰਤੀ ਤੇ ਜਿਥੇ ਕਿਸੇ ਸਮੇਂ
ਗੁਰੂਆਂ ਪੀਰਾਂ ਦਾ ਵਾਸਾ ਹੁੰਦਾ ਸੀ ਉਸੇ ਹੀ ਧਰਤੀ  ਦੇ ਮਾਲਵੇ ਖੇਤਰ ਵਿੱਚ  ਅੱਜ ਕੈਂਸਰ
ਤੋਂ ਪੀੜਤ ਲੋਕਾਂ ਦੀ ਧਰਤੀ ਵਜੋਂ  ਜਾਣੀ ਜਾਣ ਲੱਗੀ ਹੈ । ਮਾਲਵੇ ਦੀ ਇਸ ਧਰਤੀ ਤੇ ਹਰ ਰੋਜ਼
ਤੋਂ ਪੀੜਤ ਲੋਕਾਂ ਦੇ ਚੇਹਰੇ ਸਾਹਮਣੇ ਆ ਰਹੇ ਹਨ । ਇਸੇ ਹੀ ਕੜੀ ਵਿੱਚ ਕੈਂਸਰ ਤੋਂ ਪੀੜਤ
ਮਹਿਲਾ ਸਾਹਮਣਾ ਹੋਇਆ ਇਥੋਂ ਦੀ ਜਿਲ੍ਹਾ ਕਚਹਿਰੀ ਵਿੱਚ ਜਿਹੜੀ ਕਿ ਆਪਣੇ ਇਲਾਜ ਲਈ ਸਹਾਇਤਾ
ਰਾਸ਼ੀ ਪ੍ਰਾਪਤ ਕਰਨ ਲਈ ਇਥੋਂ ਦੇ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਬਾਹਰ ਪੱਤਰਕਾਰਾਂ ਨੂੰ ਮਿਲੀ
ਉਸਨੇ ਪੱਤਰਕਾਰਾਂ ਦੇ ਰੂ ਬਰੂ ਹੋਕੇ ਆਪਣੀ ਦਰਦ ਭਰੀ ਜਿੰਦਗੀ ਬਾਰੇ ਦੱਸਿਆ ਕਿ ਮੈਂ ਜਸਪ੍ਰੀਤ
ਕੌਰ ਪਤਨੀ ਬਿੱਕਰ ਸਿੰਘ ਵਾਸੀ ਪਿੰਡ ਭੂਪਾਲ਼ ਤਹਿਸੀਲ ਤੇ ਜਿਲਾ ਮਾਨਸਾ ਪੰਜਾਬ ਦੀ ਰਹਿਣ ਵਾਲੀ
ਹਾਂ ਇਹ ਕਿ ਅੱਜ ਤੋਂ ਛੇ ਸਾਲ ਪਹਿਲਾਂ 2012 ਵਿੱਚ ਤੋਂ ਮੈਂ ਕੈਂਸਰ ਦੀ ਬਿਮਾਰੀ ਤੋਂ ਪੀੜਤ
ਹਾਂ ਮੇਰੇ ਗੁਰਦੇ ਵਿੱਚ ਕੈਂਸਰ ਹੈ ਉਸੇ ਸਮੇਂ ਤੋਂ ਮੇਰਾ ਇਲਾਜ ਬੀਕਾਨੇਰ ਦੇ ਪੀ ਬੀ ਐਮ
ਹਸਪਤਾਲ ਤੋਂ ਮੇਰਾ ਇਲਾਜ ਚਲ ਰਿਹਾ ਹੈ ਜਿਸ ਦੌਰਾਨ ਮੇਰੀ ਬਿਮਾਰੀ ਤੇ ਜੋ ਵੀ ਸਾਡੇ ਕੋਲ
ਪੈਸਾ ਧੇਲਾ ਸੀ ਖਰਚ ਹੋ ਗਿਆ ਥੋੜਾ ਥੋੜਾ ਕਰਕੇ ਜਮੀਨ ਵੀ ਵਿਕ ਗਈ ਰਹਿਣ ਲਈ ਘਰ ਸੀ ਉਹ ਵੀ
ਵੇਚ ਕੇ ਮੇਰੀ ਬਿਮਾਰੀ ਲੱਗ ਚੁੱਕਾ ਹੈ ਮੇਰੀ ਬਿਮਾਰੀ ਤੋਂ ਅਕ ਤੰਗ ਹੋਕੇ ਮੇਰਾ ਪਤੀ ਵੀ
ਮੈਨੂੰ ਛੱਡ ਗਿਆ ਜਿਸਦਾ ਕੋਈ ਅਤਾ ਪਤਾ ਨਹੀ ਲੱਗ ਰਿਹਾ ਜਿਉਂਦਾ ਵੀ ਹੈ ਜਾਂ ਮਰ ਮੁੱਕ ਗਿਆ ।
ਹੁਣ ਜਦੋਂ ਕਿ ਇਨੇ ਸਮੇਂ ਤੋਂ ਮੇਰਾ ਇਲਾਜ ਬੀਕਾਨੇਰ ਦੇ ਪੀ ਬੀ ਐਮ ਹਸਪਤਾਲ ਤੋਂ ਮੇਰਾ ਇਲਾਜ
ਚਲ ਰਿਹਾ ਹੈ  ਹੁਣ ਡਾਕਟਰ ਸਹਿਬ ਨੇ ਅਪਰੇਸ਼ਨ ਕਰਨ ਦਾ ਕਹਿ ਦਿੱਤਾ ਜਿਸ ਉੱਪਰ ਡਾਕਟਰ ਨੇ ਚਾਰ
ਲੱਖ ਰੁਪਏ ਦਾ ਖਰਚਾ ਦੱਸਿਆ ਹੈ । ਮੇਰਾ ਸਬ ਕੁੱਝ ਪਹਿਲਾਂ ਹੀ ਇਸ ਬਿਮਾਰੀ ਦੀ ਭੇਟ ਚੜ
ਚੁਕਿਆ ਹੈ । ਇਨ੍ਹਾਂ ਪੈਸਾ ਮੈਂ ਕਿਥੋਂ ਲੇਕੇ ਆਵਾ ।ਇਨ੍ਹਾਂ ਪੈਸਾ ਖਰਚ ਕਰਨ ਤੋਂ ਅਸਮਰਥ
ਹਾਂ ।ਮੇਰੇ ਪਾਸ ਕਮਾਈ ਦਾ ਕੋਈ ਸਾਧਨ ਵੀ ਨਹੀ ਉਪਰੋ ਮੇਰੇ ਤਿੰਨ ਨਾਬਾਲਿਗ ਬੱਚੇ  ਜਿਨਾਂ ਦੀ
ਪੜ੍ਹਾਈ ਵੀ ਮੇਰੀ ਬਿਮਾਰੀ ਕਾਰਨ ਛੁੱਟ ਗਈ ਹੈ । ਹੁਣ ਬੱਚੇ ਘਰਾਂ ਵਿੱਚ ਝਾੜੂ ਪੋਚੇ ਲਗਾ ਕੇ
ਦੋਵੇਂ ਵਕਤ ਦੀ ਰੋਟੀ ਦਾ ਹੀਲਾ ਕਰਦੇ ਹਨ ।ਮੇਰੀ ਬਿਮਾਰੀ ਕਾਰਨ ਘਰ ਵੀ ਵਿਕ ਗਿਆ ਤੋਂ ਬਾਅਦ
ਰਿਸ਼ਤੇ ਦਾਰਾਂ ਦੇ ਘਰ ਰਹਿ ਰਹੀ ਹਾਂ । ਡਿਪਟੀ ਕਮਿਸ਼ਨਰ ਮਾਨਸਾ ਨੂੰ ਇੱਕ ਦਰਖਾਸਤ ਦੇਕੇ ਉਕਤ
ਮਹਿਲਾ ਜਸਪ੍ਰੀਤ ਕੌਰ ਨੇ ਮੰਗ ਕੀਤੀ ਹੈ ਕਿ ਬਿਮਾਰੀ ਦਾ ਇਲਾਜ ਕਰਵਾਉਣ ਲਈ ਮੇਰੀ ਮਾਲੀ ਮਦਦ
ਕੀਤੀ ਜਾਵੇ । ਪੀੜਤ ਮਹਿਲਾ ਜਸਪ੍ਰੀਤ ਨੇ ਸਮਾਜ ਸੇਵੀ ਸੰਸਥਾਵਾਂ ਤੇ ਦਾਨੀ ਸੱਜਣਾਂ ਤੋਂ ਵੀ
ਮੰਗ ਕੀਤੀ ਹੈ ਕਿ ਮੇਰੇ ਦੁਖਿਆਰੀ ਦੇ ਇਲਾਜ ਲਈ ਬੀਕਾਨੇਰ ਦੇ ਪੀ ਬੀ ਐਮ ਹਸਪਤਾਲ ਜਾਂ ਫਿਰ
ਮੇਰੇ ਬੈਂਕ ਖਾਤੇ ਵਿੱਚ ਉਰੀਐਂਟਲ ਬੈਂਕ ਆਫ ਕਮਰਸ ਮਾਨਸਾ ,ਖਾਤਾ ਨੰਬਰ 17072191020143
,ifc,code 0101707,,,ਮੋਬਾਈਲ ਨੰਬਰ 98468 63648,ਤੇ ਸੰਪਰਕ ਕਰਕੇ ਮੇਰੇ ਇਲਾਜ ਲਈ ਮੇਰੀ
ਮਦਦ ਕੀਤੀ ਜਾਵੇ । ਜਸਪ੍ਰੀਤ ਕੌਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ
ਮੰਗ ਕੀਤੀ ਹੈ ਕਿ ਮੇਰੇ ਇਲਾਜ ਲਈ ਮੇਰੀ ਮਦਦ ਕੀਤੀ ਜਾਵੇ ।

Leave a Reply

Your email address will not be published. Required fields are marked *

This site uses Akismet to reduce spam. Learn how your comment data is processed.