ਮਾਨਸਾ (ਤਰਸੇਮ ਫਰੰਡ ) ਅੱਜ ਪਲਸ— ਪੋਲੀਓ ਮੁਹਿੰਮ ਦੇ ਪਹਿਲੇ ਰਾਊਂਡ ਦੇ ਪਹਿਲੇ ਦਿਨ
ਸੰਘਣੀ ਧੁੰਦ ਅਤੇ ਕੜਾਕੇ ਦੀ ਠੰਡ ਦੇ ਬਾਵਜੂਦ ਸਿਹਤ ਵਿਭਾਗ ਅਤੇ ਸਵੈ ਸੇਵੀ ਸੰਸਥਾਵਾਂ ਦੇ
ਕਾਰਜ ਕਰਤਾਵਾਂ ਵਲੋਂ ਨੰਨ੍ਹੇ—ਮੁੰਨ੍ਹੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਦੀ ਸ਼ੁਰੂਆਤ
ਕੀਤੀ ਗਈ। ਪੋਲੀਓ ਬੂੰਦਾਂ ਪਿਲਾਉਣ ਲਈ ਮਾਵਾਂ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ। ਸਿਹਤ ਵਿਭਾਗ
ਦੇ ਕਰਮਚਾਰੀਆਂ ਨੇ ਅੱਜ ਮਾਨਸਾ ਖੁਰਦ, ਮਾਨਸਾ ਕੈਂਚੀਆਂ, ਠੂਠਿਆਂਵਾਲੀ, ਤਾਮਕੋਟ ਆਦਿ
ਪਿੰਡਾਂ ਵਿੱਚ ਪੋਲੀਓ ਮੁਹਿੰਮ ਦੀ ਦੇਖ—ਰੇਖ ਕਰਦਿਆਂ ਕਿਹਾ ਕਿ ਜਿੱਥੇ ਮੁਲਾਜ਼ਮ ਤਨਦੇਹੀ ਨਾਲ
ਕੰਮ ਕਰ ਰਹੇ ਸਨ। ਉੱਥੇ ਲੋਕਾਂ ਵਿੱਚ ਵੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਪਿੰਡ ਤਾਮਕੋਟ
ਵਿੱਚ ਅੱਜ ਸਰਪੰਚ ਵੱਲੋਂ ਛੋਟੇ ਛੋਟੇ ਬੱਚਿਆਂ ਨੂੰ ਬੂੰਦਾਂ ਪਿਲਾ ਕੇ ਕੈਂਪ ਦੀ ਸ਼ੁਰੂਆਤ
ਕੀਤੀ। ਉਨ੍ਹਾਂ ਕਿਹਾ ਕਿ ਪੂਰੇ ਖਿਆਲਾ ਕਲਾਂ ਬਲਾਕ ਦੇ ਅੰਦਰ ਲਗਭਗ 104 ਟੀਮਾਂ ਬਣਾਈਆਂ ਹਨ
ਜਿਹਨਾਂ ਵਿੱਚ ਦੋ ਟਰਾਂਜਿਟ ਅਤੇ ਦੋ ਮੋਬਾਇਲ ਟੀਮਾਂ ਲਾਈਆਂ ਗਈਆਂ ਹਨ। ਟੀਮਾਂ ਵੱਲੋਂ 23115
ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਦਾ ਟੀਚਾ ਹੈ ਅਤੇ ਕੋਈ ਵੀ 0—5 ਸਾਲ ਬੱਚਾ ਪੋਲੀਓ
ਬੂੰਦਾਂ ਤੋਂ ਵਾਂਝਾ ਨਹੀਂ ਰਹੇਗਾ। ਉਹਨਾਂ ਕਿਹਾ ਕਿ ਪੂਰੇ ਰਾਊਂਡ ਦੌਰਾਨ ਸਿਹਤ ਵਿਭਾਗ ਦੀ
ਨਜਰ ਝੁੱਗੀਆਂ ਝੋਪੜੀਆਂ ਅਤੇ ਮਾਈਗ੍ਰੇਟਰੀ ਆਬਾਦੀ ਦੇ ਕੇਂਦਰਿਤ ਰਹੇਗੀ।