ਪੱਟੀ, 28 ਜਨਵਰੀ ((ਅਵਤਾਰ ਸਿੰਘ)
ਰਣਜੀਤ ਹਸਪਤਾਲ ਪੁਤਲੀ ਘਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪੱਟੀ ਵਿਖੇ ਕਾਲਜ ਦੇ ਐਨ.ਐਸ.ਐਸ ਯੂਨਿਟ ਦੇ ਸਹਿਯੋਗ ਨਾਲ ਹੱਡੀਆਂ, ਜੋੜਾਂ ਅਤੇ ਰੀਡ ਦੀ ਹੱਡੀ ਅਤੇ ਮੈਡੀਕਲ ਸਮੱਸਿਆ ਤੋਂ ਪੀੜਤ ਮਰੀਜਾਂ ਲਈ ਇੱਕ ਫ੍ਰੀ ਚੈੱਕਅਪ ਕੈਪ ਦਾ ਆਯੋਜਨ ਕੀਤਾ ਗਿਆ | ਜਿਸ ਵਿੱਚ ਰਣਜੀਤ ਹਸਪਤਾਲ ਦੇ ਡਾਕਟਰਾ ਦੀ ਟੀਮ, ਜਿਸ ਵਿੱਚ ਡਾ. ਮਨਪ੍ਰੀਤ ਸਿੰਘ ਚੇਅਰਮੈਨ ਰਣਜੀਤ ਹਸਪਤਾਲ, ਡਾ. ਇੰਦਰਮੋਹਨ ਸ਼ਰਮਾ ਹੱਡੀਆਂ ਅਤੇ ਰੀਡ ਦੀ ਹੱਡੀ ਦੇ ਮਾਹਿਰ ਅਤੇ ਡਾ. ਸੁਖਜੀਤਪਾਲ ਸਿੰਘ ਮੈਡੀਸਨ ਮਾਹਿਰ ਵੱਲੋਂ ਮਰੀਜਾਂ ਦਾ ਚੈੱਕਅਪ ਕੀਤਾ ਗਿਆ |ਕੈਪ ਵਿੱਚ 600 ਤੋਂ ਵੱਧ ਮਰੀਜਾਂ ਦਾ ਚੈੱਕਅਪ ਕੀਤਾ ਗਿਆ ਅਤੇ ਲੋੜਵੰਦ ਮਰੀਜਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ | 300 ਤੋਂ ਵੱਧ ਮਰੀਜਾਂ ਦਾ ਹੱਡੀਆਂ ਦੀ ਮਜਬੂਤੀ ਦਾ ਟੈਸਟ ਮੁਫਤ ਕੀਤਾ ਗਿਆ | ਇਸ ਕੈਪ ਵਿੱਚ ਕਾਲਜ ਦੇ ਪਿ੍ੰਸੀਪਲ ਡਾ. ਰਜਿੰਦਰ ਕੁਮਾਰ ਮਰਵਾਹ, ਜਸਦੇਵ ਸਿੰਘ ਭੁੱਲਰ, ਰਾਜਨ ਟਾਹ, ਅਵਤਾਰ ਸਿੰਘ, ਗਗਨਦੀਪ ਸਿੰਘ ਸ਼ਹੀਦ, ਕੁਲਬੀਰ ਕੌਰ, ਸੰਦੀਪ ਹਾਂਡਾ, ਹਰਮਨਜੋਤ ਸਿੰਘ ਵਿਸੇਸ਼ ਤੌਰ ਤੇ ਸ਼ਾਮਿਲ ਹੋਏ |