ਸ੍ਰੀ ਮਾਛੀਵਾੜਾ ਸਾਹਿਬ– (ਸੁਸ਼ੀਲ ਸ਼ਰਮਾ)— ਪੁਲਿਸ ਪ੍ਰਮੁੱਖ ਖੰਨ੍ਹਾ ਦੇ ਨਿਰਦੇਸ਼ਾਂ ‘ਤੇ ਮਾੜੇ ਅਨਸਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਸਰਗਰਮ ਹੋਈ ਮਾਛੀਵਾੜਾ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਕੱਲ੍ਹ ਦੇਰ ਸ਼ਾਮ ਕੀਮਤੀ ਖੈਰ ਦੀ ਲੱਕੜ ਅਤੇ ਨਜਾਇਜ਼ ਸ਼ਰਾਬ ਦੇ ਬੜੇ ਜਗੀਰੇ ਨੂੰ ਫੜਿਆ | ਡੀ. ਐਸ. ਪੀ. ਹਰਸਿਮਰਤ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਥਾਣਾ ਮੁੱਖੀ ਸੁਰਿੰਦਰਪਾਲ ਦੀ ਅਗਵਾਈ ‘ਚ ਸਹਾਇਕ ਥਾਣੇਦਾਰ ਸੰਤੋਖ ਸਿੰਘ ਨੇ ਮਾਛੀਵਾੜਾ ਦੇ ਮੁੱਖ ਚੌਾਕ ਵਿੱਚ ਵਾਹਨਾਂ ਦੀ ਚੈਕਿੰਗ ਲਈ ਨਾਕਾ ਬੰਦੀ ਕੀਤੀ ਹੋਈ ਸੀ ਤਾਂ ਮੁਕਬਰ ਦੀ ਇਤਲਾਹ ‘ਤੇ ਸੁਰਿੰਦਰ ਸਿੰਘ ਪੁੱਤਰ ਬੱਗਾ ਸਿੰਘ ਵਾਸੀ ਪਿੰਡ ਚੀਕਨਾ ਜਿਲ੍ਹਾ ਰੋਪੜ ਨੂੰ ਟਰੱਕ ਨੰਬਰ ਪੀ. ਬੀ. 12 ਵਾਈ 0533 ਟਾਟਾ ਵਿੱਚ ਚੋਰੀ ਸ਼ੁਦਾ ਖੈਰ ਦੀ ਲੱਕੜ ਕੀਮਤ 12 ਲੱਖ ਰੁਪਏ ਬਰਾਮਦ ਕਰਕੇ ਧਾਰਾ 379, 411 ਦੇ ਤਹਿਤ ਪਰਚਾ ਦਰਜ ਕਰ ਲਿਆ ਹੈ | ਜਦਕਿ ਅੱਜ ਤੜਕ ਸਾਰ ਸਹਾਇਕ ਥਾਣੇਦਾਰ ਦਰਸ਼ਨ ਲਾਲ ਨੇ ਚਰਨਕੰਵਲ ਚੌਾਕ ਵਿੱਚ ਨਾਕੇ ਦੌਰਾਨ ਰਾਮ ਪ੍ਰਤਾਪ ਪੁੱਤਰ ਰਾਮ ਸਰੂਪ ਵਾਸੀ ਪਿੰਡ ਮੁੰਡੀਆਂ ਕਲਾਂ ਲੁਧਿਆਣਾ ਨੂੰ ਕਾਬੂ ਕਰਕੇ ਟਾਟਾ 407 ਨੰਬਰ ਪੀ. ਬੀ. 13 ਜੇ. 951 ਵਿੱਚੋਂ 266 ਪੇਟੀ ਸ਼ਰਾਬ ਮਾਰਕਾ ਡਾਲਰ ਅਤੇ ਛੋਟਾ ਟੈਂਪੂ ਅਸ਼ੋਕਾ ਲੇ ਲੈਂਡ ਨੰਬਰ ਪੀ. ਬੀ. 10 ਐਫ਼ ਐਫ਼ 4031 ਵਿੱਚੋਂ 95 ਪੇਟੀਆਂ ਨਜਾਇਜ਼ ਸ਼ਰਾਬ ਮਾਰਕਾ ਡਾਲਰ ਬਰਾਮਦ ਕੀਤੀਆਂ | ਇਨ੍ਹਾਂ ਵਾਹਨਾਂ ਨੂੰ ਅਣਪਛਾਤਾ ਡਰਾਈਵਰ ਚਲਾ ਰਿਹਾ ਸੀ ਜੋ ਮੌਕੇ ‘ਤੋਂ ਫਰਾਰ ਹੋ ਗਿਆ | ਦੋਵੇਂ ਟੈਂਪੂਆਂ ਵਿੱਚ ਕੁੱਲ੍ਹ 361 ਪੇਟੀਆਂ ਸ਼ਰਾਬ ਬਰਾਮਦ ਹੋ ਗਈ | ਪੁਲਿਸ ਨੇ 61-1- 14 ਆਬਕਾਰੀ ਐਕਟ ਦੇ ਤਹਿਤ ਪਰਚਾ ਦਰਜ ਕਰ ਲਿਆ ਹੈ |