ਅੰਮ੍ਰਿਤਸਰ (ਅਵਤਾਰ ਸਿੰਘ ਆਨੰਦ)- ਪੰਜਾਬ ਦੇ ਦੂਜੇ ਵੱਡੇ ਮਹਾਨਗਰ ਸ੍ਰੀ ਅੰਮ੍ਰਿਤਸਰ
ਨੂੰ ਅੱਜ ਕਲ ਟ੍ਰੈਫਿਕ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ । ਖਾਸ ਕਰਕੇ ਆਟੋ ਰਿਕਸ਼ਾ
ਨਾਲ ।ਆਟੋ ਨੇ ਪੂਰੇ ਅੰਮ੍ਰਿਤਸਰ ਨੂੰ ਜਾਮ ਕਰਕੇ ਰੱਖਿਆ ਹੋਇਆ ਹੈ ।
ਦਸ ਮਿੰਟ ਦਾ ਰਸਤਾ ਤੀਹ ਮਿੰਟ ਚ ਤਹਿ ਹੋ ਜਾਵੇ ਇਹ ਵੀ ਬੜੀ ਵੱਡੀ ਗੱਲ ਹੈ ।
ਕੋਈ ਵੀ ਐਸਾ ਦਿਨ ਨਹੀਂ ਹੋਵੇ ਗਾ ਜਿਸ ਦਿਨ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੀ ਹੋਵੇ
।ਨਿਤ ਦਿਨ ਕੋਈ ਨਾ ਕੋਈ ਹਾਦਸਾ ਵਾਪਰ ਹੀ ਜਾਂਦਾ ਹੈ ।
ਆਟੋ ਨੇ ਪੂਰੇ ਸ਼ਹਿਰ ਨੂੰ ਇਕ ਸਰਕਸ ਦੇ ਰੂਪ ਚ ਤਬਦੀਲ ਕਰ ਦਿਤਾ ਹੈ । ਬੱਸ ਸਟੈਂਡ ਤੋਂ
ਲੈ ਕੇ ਗੁਰੂ ਨਾਨਕ ਹਸਪਤਾਲ ਤਕ ਦਾ ਸਫ਼ਰ ਕਰੀਬ ਦਸ ਮਿੰਟ ਦਾ ਹੈ ਜੋ ਕੇ ਪੱਚੀ ਤੋਂ ਤੀਹ
ਮਿੰਟ ਚ ਵੀ ਤਹਿ ਨਹੀਂ ਹੁੰਦਾ । ਬੱਸ ਸਟੈਂਡ ਦੇ ਕਰੀਬ ਹੀ ਪੈਂਦੇ ਹੁਸੈਨਪੁਰਾਂ ਚੌਂਕ
ਚ ਐਨੇ ਆਟੋ ਹੁੰਦੇ ਹਨ ਕੇ ਚੌਂਕ ਪਾਰ ਕਰਨਾ ਕਿਸੇ ਆਮ ਇਨਸਾਨ ਦੇ ਵਸ ਦੀ ਗੱਲ ਨਹੀਂ ।
ਰੇਲਵੇ ਸਟੇਸ਼ਨ ,ਪੁਤਲੀਘਰ,ਖਾਲਸਾ ਕਾਲਜ ,ਛੇਹਰਟਾ,ਤੱਕ ਦਾ ਸਫ਼ਰ ਆਟੋ ਨੇ ਬੜਾ ਔਖਾ ਕੀਤਾ
ਹੋਇਆ ਹੈ। ਸ਼ਹਿਰ ਦੀ ਸੰਘਣੀ ਆਬਾਦੀ ਸੁਲਤਾਨਵਿੰਡ ,ਸ਼ਹੀਦ ਊਧਮ ਸਿੰਘ ਨਗਰ ,ਤਰਨਤਾਰਨ
ਰੋਡ, ਵਾਲੇ ਪਾਸੇ ਆਟੋ ਰਿਕਸ਼ਾ ਨੇ ਹਲਾਤ ਬੜੇ ਹੀ ਬਦਤਰ ਕੀਤੇ ਹੋਏ ਹਨ। ਹਾਲ ਗੇਟ, ਤੋਂ
ਲੈ ਕੇ ਸ਼ਹਿਰ ਦੇ ਸਾਰੇ ਪੁਰਾਣੇ ਬਾਰਾਂ ਗੇਟ ਵੀ ਆਟੋ ਸੱਮਸਿਆ ਤੋਂ ਅਛੂਤੇ ਨਹੀਂ ਹਨ।
ਇਸ ਬਾਬਤ ਜਦੋਂ ਅੰਮ੍ਰਿਤਸਰ ਦੇ ਨਵੇ ਬਣੇ ਮੇਅਰ ਕਰਮਜੀਤ ਸਿੰਘ ਰਿੰਟੁ ਨਾਲ ਗੱਲ ਕੀਤੀ
ਤਾਂ ਉਨ੍ਹਾਂ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਆਟੋ ਤੋਂ ਨਿਜਾਤ ਦਿਵਾਉਣ ਲਈ ਜਲਦੀ ਹੀ
ਇਕ ਰੂਟ ਪਲਾਂਨ ਤਿਆਰ ਕੀਤਾ ਜਾ ਰਿਹਾ ਹੈ ,ਤਾਂ ਕੇ ਕਿਸੇ ਵੀ ਆਮ ਇਨਸਾਨ ਨੂੰ ਕਿਸੇ
ਮੁਸ਼ਕਿਲ ਦਾ ਸਾਮਣਾ ਨਾ ਕਰਨਾ ਪਵੇ ।