ਮਾਨਸਾ 29 ਜਨਵਰੀ (ਤਰਸੇਮ ਫਰੰਡ ) ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਜਿਲ੍ਹਾ ਮਾਨਸਾ
ਵੱਲੋਂ ਪੰਜਾਬ ਕਮੇਟੀ ਦੇ ਸੱਦੇ ਤੇ ਕਾਰਜਕਾਰੀ ਇੰਜੀਨੀਅਰ ਮੰਡਲ ਜਵਾਹਰਕੇ ਮੰਡਲ ਨੰ. 1 ਅਤੇ
ਮੰਡਲ ਨੰਬਰ 2 ਦੇ ਸਾਹਮਣੇ ਜਿਲ੍ਹਾ ਪ੍ਰਧਾਨ ਰਾਮ ਗੋਪਾਲ ਮੰਡੇਰਨਾ ਦੀ ਪ੍ਰਧਾਨਗੀ ਹੇਠ ਰੋਸ
ਰੈਲੀ ਕੀਤੀ ਗਈ ਜਿਸ ਵਿੱਚ ਪੰਜਾਬ ਦੇ ਆਗੂ ਸੁਖਮੰਦਰ ਸਿੰਘ ਧਾਲੀਵਾਲ ਅਤੇ ਜਨਕਰਾਜ ਨੇ ਵਿਸ਼ੇਸ਼
ਤੌਰ ਤੇ ਭਾਗ ਲਿਆ। ਜਥੇਬੰਦੀ ਵੱਲੋਂ ਕਾਰਜਕਾਰੀ ਇੰਜੀਨੀਅਰਾਂ ਰਾਹੀਂ ਥ।ਸ਼।। ਡਾਇਰੈਕਟਰ
ਮੁਹਾਲੀ ਦੇ ਨਾਂ ਮੰਗ ਪੱਤਰ ਦਿੱਤਾ ਗਿਆ ਅਤੇ 7 ਫਰਵਰੀ ਨੂੰ ਮੋਹਾਲੀ ਵਿਖੇ ਰੋਸ ਰੈਲੀ ਕੀਤੀ
ਜਾਵੇਗੀ। ਜਥੇਬੰਦੀ ਨੇ ਮੰਗ ਕੀਤੀ ਹੈ ਕਿ ਥ।ਸ਼।। ਦੇ ਖਾਤੇ ਵਿੱਚ ਕੱਟੇ ਹੋਏ ਪੈਸਿਆਂ ਦੀਆਂ
ਨਕਦ ਕਿਸ਼ਤਾਂ ਰਿਲੀਜ਼ ਕੀਤੀਆਂ ਜਾਣ, ਕੱਚੇ ਕਾਮੇ ਪੱਕੇ ਕੀਤੇ ਜਾਣ, ਡੀ.ਏ. ਦੀਆਂ ਕਿਸ਼ਤਾਂ
ਰਿਲੀਜ਼ ਕੀਤੀਆਂ ਜਾਣ ਅਤੇ 17 ਮਹੀਨਿਆਂ ਦਾ ਬਕਾਇਆ ਤੁਰੰਤ ਦਿੱਤਾ ਜਾਵੇ। ਖਜਾਨੇ ਤੇ ਲਾਈਆਂ
ਪਾਬੰਦੀਆਂ ਖਤਮ ਕੀਤੀਆਂ ਜਾਣ, ਮੁਲਾਜਮਾਂ ਦੇ ਮੈਡੀਕਲ ਬਿਲਾਂ ਦੀ ਤੁਰੰਤ ਪੇਮੈਂਟ ਦਿੱਤੀ
ਜਾਵੇ, ਰੈਗੂਲਰ ਭਰਤੀ ਕੀਤੀ ਜਾਵੇ, ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ ਆਦਿ ਮੰਗਾਂ ਨੂੰ ਲੈ
ਕੇ ਰੈਲੀ ਨੂੰ ਸੁਖਦੇਵ ਸਿੰਘ ਕੋਟਲੀ ਕਲਾਂ, ਜਨਕ ਫਤਿਹਪੁਰੀ, ਰਾਮ ਗੋਪਾਲ ਮੰਡੇਰਨਾ,
ਸੁਖਮੰਦਰ ਸਿੰਘ ਧਾਲੀਵਾਲ, ਹਰਦੇਵ ਸਿੰਘ ਕੋਟੜਾ, ਬਖਸ਼ੀਸ਼ ਸਿੰਘ ਸ਼ੇਰਖਾਂ, ਨਛੱਤਰ ਸਿੰਘ
ਹਸਨਪੁਰ, ਰਾਕੇਸ਼ ਕੁਮਾਰ ਗੁਰਨੇ ਕਲਾਂ, ਅਮਰ ਸਿੰਘ, ਦਵਿੰਦਰ ਸਿੰਘ, ਕੁਲਵੰਤ ਸਿੰਘ, ਤਰਸੇਮ
ਲਾਲ ਬੁਢਲਾਡਾ, ਕਰਮ ਸਿੰਘ ਬਰੇਟਾ, ਸੀਵਰੇਜ ਬੋਰਡ ਆਦਿ ਨੇ ਸੰਬੋਧਨ ਕੀਤਾ।