ਪੱਟੀ, 29 ਜਨਵਰੀ (ਅਵਤਾਰ ਸਿੰਘ)
ਸ਼ਹੀਦ ਭਗਤ ਸਿੰਘ ਸੰਸਥਾਵਾਂ ਪੱਟੀ ਵੱਲੋਂ 69ਵਾਂ ਗਣਤੰਤਰ ਦਿਵਸ ਸ਼ਹੀਦ ਭਗਤ ਸਿੰਘ ਸੀਨੀ. ਸੈਕੰ. ਸਕੂਲ ਦੀ ਗਰਾਊਾਡ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ | ਇਹ ਸਮਾਗਮ ਸ਼ਹੀਦ ਭਗਤ ਸਿੰਘ ਸੰਸਥਾਵਾਂ ਚੇਅਰਮੈਨ ਬਾਊ ਰਾਮ ਇਕਬਾਲ ਸ਼ਰਮਾ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ | ਇਸ ਵਿੱਚ ਮੁੱਖ ਮਹਿਮਾਨ ਐਮ. ਡੀ. ਰਾਜੇਸ਼ ਭਾਰਦਵਾਜ , ਕਾਰਜਕਾਰੀ ਐਮ. ਡੀ. ਮਰਿਦੁਲਾ ਭਾਰਦਵਾਜ , ਸੀ ਈ ਉ ਇਸ਼ਾਤਾ ਭਾਰਦਵਾਜ ਸ਼ਾਮਿਲ ਹੋਏ | ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਵੱਲੋ ਤਿਰੰਗਾ ਲਹਿਰਾ ਕੇ ਕੀਤੀ ਗਈ | ਉਪਰੰਤ ਬੁਲੰਦੀ ਦੇ ਪ੍ਰਤੀਕ ਗੁਬਾਰੇ ਅਸਮਾਨ ਵਿੱਚ ਛੱਡੇ ਗਏ | ਇਸ ਵਿੱਚ ਵੱਖ – ਵੱਖ ਸੰਸਥਾਵਾਂ ਸ਼ਹੀਦ ਭਗਤ ਸਿੰਘ ਪੋਲੀਟੈਕਨਿਕ ਕਾਲਜ, ਸ਼ਹੀਦ ਭਗਤ ਸਿੰਘ ਫਾਰਮੇਸੀ ਕਾਲਜ , ਸ਼ਿਵ ਸ਼ੰਕਰ ਇੰਸਟੀਚਿਊਟ ਆਫ਼ ਇੰਜੀਨਅਰਿੰਗ ਐਾਡ ਟੈਕਨਾਲੋਜੀ, ਸ਼ਹੀਦ ਭਗਤ ਸਿੰਘ ਕਾਲਜ ਆਫ਼ ਐਜੂਕੇਸ਼ਨ, ਸ਼ਹੀਦ ਭਗਤ ਸਿੰਘ ਸੀਨੀ. ਸੈਕੰ. ਸਕੂਲ , ਸੈਂਟਰਲ ਕਾਨਵੈਂਟ ਸਕੂਲ ਅਤੇ ਲਿਟਲ ਫਲਾਵਰ ਕਿੰਡਰ ਗਾਰਟਨ ਸਕੂਲ ਪੱਟੀ ਨਾਲ ਸੰਬੰਧਿਤ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵੱਲੋ ਸ਼ਾਨਦਾਰ ਮਾਰਚ ਪਾਸਟ ਕੀਤੀ ਗਈ |ਇਸ ਵਿੱਚ ਸ਼ਾਮਿਲ ਹੋਈਆਂ ਸਾਰੀਆਂ ਸੰਸਥਾਵਾਂ ਵੱਲੋ ਦੇਸ਼ ਭਗਤੀ ਦੇ ਗੀਤ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ | ਸੰਸਥਾ ਦੇ ਐਮ. ਡੀ. ਰਾਜੇਸ਼ ਭਾਰਦਵਾਜ , ਕਾਰਜਕਾਰੀ ਐਮ. ਡੀ. ਮਰਿਦੁਲਾ ਭਾਰਦਵਾਜ ਨੇ ਸਾਰਿਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਬੜਾ ਚਿਰ ਗੁਲਾਮੀ ਸਹਿਣ ਤੋ ਬਾਅਦ ਸਾਨੂੰ ਕਈ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਸਦਕਾ ਆਜਾਦੀ ਮਿਲੀ ਹੈ | ਇਸ ਨੂੰ ਕਾਇਮ ਰੱਖਣਾ ਸਾਡਾ ਸਭ ਦਾ ਕਰਤੱਵ ਹੈ | ਹਮੇਸ਼ਾ ਦੇਸ਼ ਸੇਵਾ ਲਈ ਤਿਆਰ ਰਹਿਣਾ ਚਾਹੀਦਾ ਹੈ |ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਵਾਲੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਇਨਾਮ ਦਿੱਤੇ ਗਏ ਅਤੇ ਪ੍ਰੋਗਰਾਮ ਦੇ ਅੰਤ ਵਿੱਚ ਸਾਰੇ ਵਿਦਿਆਰਥੀਆਂ ਨੂੰ ਲੱਡੂ ਤਕਸੀਮ ਕੀਤੇ ਗਏ |ਇਸ ਮੌਕੇ ਸ਼ਿਵ ਸ਼ੰਕਰ ਇੰਸਟੀਚਿਊਟ ਆਫ਼ ਇੰਜੀਨਅਰਿੰਗ ਐਾਡ ਟੈਕਨਾਲੋਜੀ, ਪੱਟੀ ਦੇ ਪਿ੍ੰਸੀਪਲ ਡਾ. ਰਾਮਿੰਦਰਪ੍ਰੀਤ ਪਾਲ ਸਿੰਘ ਅਤੇ ਡਾਇਰੈਕਟਰ ਐਡਮਿਨ ਹੀਰਾ ਲਾਲ ਸ਼ਰਮਾ , ਸ਼ਹੀਦ ਭਗਤ ਸਿੰਘ ਫਾਰਮੇਸੀ ਕਾਲਜ ਦੇ ਪਿ੍ੰਸੀਪਲ ਡਾ. ਹਯਾਤ , ਸ਼ਹੀਦ ਭਗਤ ਸਿੰਘ ਕਾਲਜ ਆਫ਼ ਐਜੂਕੇਸ਼ਨ ਦੇ ਪਿ੍ੰਸੀਪਲ ਡਾ. ਸਰਿਤਾ ਨਾਰਦ, ਸ਼ਹੀਦ ਭਗਤ ਸਿੰਘ ਪੋਲੀਟੈਕਨਿਕ ਕਾਲਜ ਦੇ ਪਿ੍ੰਸੀਪਲ ਗੁਰਮੀਤ ਸਿੰਘ ਅਤੇ ਸ੍ਰੀ ਕਪਿਲ ਸ਼ਰਮਾ , ਸ਼ਹੀਦ ਭਗਤ ਸਿੰਘ ਸੀਨੀ. ਸੈਕੰ. ਸਕੂਲ ਦੇ ਪਿ੍ੰਸੀਪਲ ਸੋਨੀਆਂ ਸ਼ਰਮਾ ਅਤੇ ਸੰਸਥਾਵਾਂ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜਿਰ ਸਨ |
ਕੈਪਸਨ: ਸ਼ਹੀਦ ਭਗਤ ਸਿੰਘ ਸਕੂਲ ਵਿਖੇ ਮਨਾਏ ਗਏ ਗਣਤੰਤਰ ਦਿਵਸ ਮੌਕੇ ਹਾਜ਼ਰ ਐਮ ਡੀ ਰਾਜ਼ੇਸ ਭਾਰਦਵਾਜ਼ ਤੇ ਸਟਾਫ |