ਸ਼ੇਰਪੁਰ(ਹਰਜੀਤ ਕਾਤਿਲ) ਪੰਜਾਬ ਪ੍ਰਦੂਸ਼ਣ ਬੋਰਡ ਦੇ ਹੁਕਮਾਂ ਉੱਤੇ ਅਮਲ ਕਰਦਿਆਂ ਜਿੱਥੇ
ਪੰਜਾਬ ਪੁਲਿਸ ਨੇ ਸਮੁੱਚੇ ਪੰਜਾਬ’ ਚ ਆਵਾਜ਼ ਪ੍ਰਦੂਸ਼ਣ ਦੇ ਮਾਮਲੇ ਵਿੱਚ ਕਾਫੀ ਸਖਤੀ ਬਣਾਈ
ਹੋਈ ਹੈ। ਉੱਥੇ ਅੱਜ ਥਾਣਾ ਸ਼ੇਰਪੁਰ ਮੁਖੀ ਐਸ ਐਚ ਓ ਰਕੇਸ਼ ਕੁਮਾਰ ਦੇ ਹੁਕਮਾਂ ਤਹਿਤ ਟ੍ਰੈਫਿਕ
ਨਿਯਮਾਂ ਦਾ ਪਾਲਣ ਨਾ ਕਰਨ, ਬੁਲੇਟ ਤੇ ਪਟਾਕੇ ਪਾਉਣ ਵਾਲੇ ਨੇੜਲੇ ਪਿੰਡ ਦੇ ਨੋਜਵਾਨ ਗੁਰਦੀਪ
ਸਿੰਘ ਪੁੱਤਰ ਸੁਰਜੰਟ ਸਿੰਘ (ਬਦਲਿਆ ਨਾਮ) ਨੂੰ ਬੁਲੇਟ ਸਮੇਤ ਗ੍ਰਿਫਤਾਰ ਕਰਕੇ ਚਲਾਨ ਕੱਟਿਆ।
ਉਨ੍ਹਾਂ ਕਿਹਾ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸੈਕਸ਼ਨ 31 ਦੇ ਐਕਟ 1981 ਰਾਹੀਂ ਨੋਟੀਫਿਕੇਸ਼ਨ
ਨੰਬਰ 621 ਦੇ ਤਹਿਤ ਇਸ਼ਤਿਹਾਰ ਜਾਰੀ ਕਰਦੇ ਹੋਏ ਕਿਹਾ ਹੈ, ਕਿ ਸੂਬੇ ਵਿੱਚ ਕਿਸੇ ਵੀ ਤਰ੍ਹਾਂ
ਦੇ ਵਾਹਨ ਉਤੇ ਨਾ ਤਾਂ ਪ੍ਰੈਸ਼ਰ ਹਾਰਨ ਲਾਇਆ ਜਾਵੇਗਾ, ਨਾ ਹੀ ਕੋਈ ਕੰਪਨੀ ਪ੍ਰੈਸ਼ਰ ਹਾਰਨ
ਬਣਾਵੇਗੀ ਅਤੇ ਨਾ ਹੀ ਵੇਚੇਗੀ। ਅਜਿਹਾ ਕਰਨ ਵਾਲਿਆਂ ਦਾ 5 ਹਜ਼ਾਰ ਰੁਪਏ ਦਾ ਚਲਾਨ ਕੱਟਿਆ
ਜਾਵੇਗਾ। ਇਸ ਤੋਂ ਇਲਾਵਾ ਜੋ ਲੋਕ ਆਪਣੇ ਬੁਲੇਟ ਮੋਟਰਸਾਈਕਲ ‘ਤੇ ਪਟਾਕੇ ਵਜਾਉਣ ਵਾਲਾ
ਸਾਈਲੈਂਸਰ ਲਗਾਉਂਦੇ ਹਨ, ਉਨ੍ਹਾਂ ‘ਤੇ ਵੀ ਪਾਬੰਦੀ ਲਾਉਂਦੇ ਹੋਏ ਕਿਹਾ ਗਿਆ ਹੈ , ਕਿ ਨਾ
ਤਾਂ ਅਜਿਹੇ ਸਾਈਲੈਂਸਰ ਬਣਾਏ ਜਾਣਗੇ, ਨਾ ਹੀ ਵੇਚੇ ਜਾਣਗੇ। ਅਜਿਹਾ ਕਰਨ ਵਾਲਿਆਂ ‘ਤੇ ਵੀ 5
ਹਜ਼ਾਰ ਰੁਪਏ ਜੁਰਮਾਨੇ ਦਾ ਬਦਲ ਰੱਖਿਆ ਗਿਆ ਹੈ। ਇਹੋ ਜਿਹੇ ਫੁਕਰਿਆ ਨੂੰ ਤਾੜਨਾ ਕਰਦੇ ਹੋਏ
ਰਾਕੇਸ਼ ਕੁਮਾਰ ਨੇ ਕਿਹਾ ਕਿ ਮਾਪਿਆਂ ਨੂੰ ਬੱਚਿਆਂ ਤੇ ਧਿਆਨ ਦੇਣਾ ਚਾਹੀਦਾ ਹੈ। ਇਲਾਕੇ ਦੀ
ਹਦੂਦ ਅੰਦਰ ਟ੍ਰੈਫਿਕ ਨਿਯਮਾਂ ਦਾ ਪਾਲਣ ਨਾ ਕਰਨ ਵਾਲਿਆਂ ਨਾਲ ਸਖਤੀ ਨਾਲ ਨਿਪਟਿਆ ਜਾਵੇਗਾ
![](https://noi24.com/wp-content/uploads/2018/01/noi24-lo-1.png)