ਪੱਟੀ, 30 ਜਨਵਰੀ (ਅਵਤਾਰ ਸਿੰਘ)
ਨੈਸ਼ਨਲ ਰੂਰਲ ਖੇਡ ਫੈਡਰੇਸ਼ਨ ਕੱਪ ਚੇਨਈ ਵਿਖੇ ਹੋਇਆ ਸੀ | ਜਿਸ ਵਿਚ ਸੈਂਟਰਲ ਕਾਨਵੈਂਟ ਸਕੂਲ ਪੱਟੀ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ | ਇਹਨਾਂ ਖੇਡਾਂ ਵਿੱਚ ਸੈਂਟਰਲ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਅੰਡਰ-17 ਸਾਲ ਦੀ ਕੈਟਗਿਰੀ ਬਾਸਕਿਟਬਾਲ ਅਤੇ ਰੱਸਾਕੱਸ਼ੀ ਵਿਚ ਭਾਗ ਲਿਆ ਅਤੇ ਪਹਿਲਾ ਸਥਾਨ ਹਾਸਿਲ ਕੀਤਾ ਅਥਲੈਟਿਕਸ ਵਿਚ ਵੀ ਵਿਦਿਆਰਥੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ ਜਿਵੇਂ 200 ਮੀਟਰ ਵਿਚ ਕੰਵਰਪਾਲ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ 400 ਮੀਟਰ ਵਿਚ ਕਰਨਪ੍ਰੀਤ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ 1500 ਮੀਟਰ ਵਿਚ ਹੀ ਕੰਵਰਪਾਲ ਨੇ ਪਹਿਲਾ ਸਥਾਨ ਹਾਸਿਲ ਕਤਿਾ |400 ਮੀਟਰ ਵਿਚ ਕਰਨਪ੍ਰੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ |1500 ਮੀਟਰ ਵਿਚ ਕਵਰਪਾਲ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ 1500 ਮੀਟਰ ਵਿਚ ਹੀ ਕਵਿਸ਼ ਜੈਨ ਨੇ ਦੂਸਰਾ ਸਥਾਨ ਹਾਸਿਲ ਕੀਤਾ | ਆਰ.ਜੀ.ਐਫ.ਆਈ ਵਲੋਂ ਕਰਵਾਈਆਂ ਨੈਸ਼ਨਲ ਖੇਡਾ ਵਿਚ ਪਹਿਲਾਂ ਵੀ ਸੈਂਟਰਲ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ ਸੀ ਅਤੇ ਨੇਸ਼ਨਲ ਰੂਰਲ ਖੇਡਾ ਵਿਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਤੀਸਰਾ ਸਥਾਨ ਹਾਸਿਲ ਕੀਤਾ ਸੀ |ਇਸ ਜਿਤ ਨਾਲ ਹੀ ਸੈਂਟਰਲ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਅੰਤਰਾਸ਼ਟਰੀ ਪੱਧਰ ਤੇ ਕਰਵਾਈਆਂ ਜਾਣ ਵਾਲੀਆਂ ਰੂਰਲ ਖੇਡਾਂ ਵਿਚ ਕੂਆਲੀਫਾਈ ਕਰ ਲਿਆ ਹੈ ਜੋ ਕਿ ਸਕੂਲ ਅਤੇ ਵਿਦਿਆਰਥੀਆਂ ਤੇ ਮਾਣ ਵਾਲੀ ਗੱਲ ਹੈ |ਇਹਨਾ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਵਿਚ ਸਕੂਲ ਦੇ ਡੀ.ਪੀ.ਈ ਲਵਦੀਪ ਸਿੰਘ ਦਾ ਬਹੁਤ ਵੱਡਾ ਯੌਗਦਾਨ ਹੈ |ਇਹਨਾ ਬੱਚਿਆਂ ਨੂੰ ਉਤਸ਼ਾਹਿਤ ਕਰਨ ਦਾ ਸਿਹਰਾ ਸ਼ਹੀਦ ਭਗਤ ਸਿੰਘ ਮੈਨੇਜਮੈਂਟ ਦੇ ਸਿਰ ਜਾਂਸਾ ਹੈ |ਉਨਾਂ ਨੇ ਇਨਾਂ ਬੱਚਿਆਂ ਨੂੰ ਇਥੋਂ ਤੱਕ ਪਹੁੰਚਾਇਆ ਹੈ |ਬੱਚਿਆਂ ਨੂੰ ਚੇਨਈ ਜਾਣ ਸਮੇਂ ਕਾਨਵੈਂਟ ਸਕੂਲ ਦੇ ਚੇਅਰਮੈਨ ਰਾਮ ਇਕਬਾਲ ਸ਼ਰਮਾ , ਐਮ.ਡੀ ਰਾਜੇਸ਼ ਭਾਰਦਵਾਜ. ਪਿ੍ੰਸੀਪਲ ਕਮ. ਐਗਜੀਕਿਊਟਿਵ ਮਰਿਦੁਲਾ ਭਾਰਦਵਾਜ , ਸੀ.ਈ.ਓ ਇਸ਼ਾਤਾ ਭਾਰਦਵਾਜ , ਕਿ੍ਸ਼ਨਾ ਕੁਮਾਰੀ , ਵਾਈਸ ਪਿ੍ੰਸੀਪਲ ਸੋਨੀਆ ਸ਼ਰਮਾ ਅਤੇ ਸਮੂਹ ਸਟਾਫ ਨੇ ਆਸ਼ੀਰਵਾਦ ਦਿੱਤਾ |ਇਹਨਾਂ ਖੇਡਾ ਵਿੱਚ ਜਿਤ ਪ੍ਰਾਪਤ ਕਰਕੇ ਬੱਚਿਆ ਨੇ ਸਕੂਲ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕੀਤਾ |
ਕੈਪਸ਼ਨ: ਜੇਤੂ ਵਿਦਿਆਰਥੀਆਂ ਨੂੰ ਸਨਮਾਨਤ ਕਰਦੇ ਚੇਅਰਮੈਨ ਰਾਮ ਇਕਬਾਲ ਸ਼ਰਮਾ, ਐਮ ਡੀ ਰਾਜੇਸ ਭਾਰਦਵਾਜ਼, ਡਾਇਰੈਕਟਰ ਮਰਿਦੁਲਾ ਭਾਰਦਵਾਜ਼ ਤੇ ਹੋਰ |