ਮਾਨਸਾ 30 ਜਨਵਰੀ (ਤਰਸੇਮ ਸਿੰਘ ਫਰੰਡ ) ਸ਼ਹੀਦ ਕੈਪਟਨ ਕੇ.ਕੇ ਗੌਡ ਆਟੋ ਐਸੋਸੀਏਸ਼ਨ (ਰਜਿ:
2868) ਅਤੇ ਆਲ ਇੰਡੀਆ ਸੈਂਟਰਲ ਕੌਂਸਲ ਆਫ ਟਰੇਡ ਯੂਨੀਅਨ (ਏਕਟੂ) ਨੇ ਪੀ.ਸੀ.ਐਸ. ਸਹਾਇਕ
ਕਮਿਸ਼ਨਰ ਓਮ ਪ੍ਰਕਾਸ਼ ਨੂੰ ਮਿਲ ਕੇ ਮੰਗ ਪੱਤਰ ਦਿੱਤਾ। ਏਕਟੂ ਦੇ ਜਿਲ੍ਹਾ ਆਗੂ ਅਮਰੀਕ ਸਮਾਉਂ,
ਜੀਤ ਸਿੰਘ ਬੋਹਾ, ਸ਼ਹੀਦ ਕੈਪਟਨ ਕੇ.ਕੇ. ਗੌੜ ਆਟੋ ਯੂਨੀਅਨ ਦੇ ਨਿੱਕੂ ਸਿੰਘ, ਡਾ. ਅੰਬੇਡਕਰ
ਰਿਕਸ਼ਾ ਰੇੜੀ ਯੂਨੀਅਨ ਦੇ ਜਰਨੈਲ ਸਿੰਘ ਮਾਨਸਾ ਅਮਰੀਕ ਸਿੰਘ ਬੁਢਲਾਡਾ ਨੇ ਮੰਗ ਪੱਤਰ ਦੇ ਕੇ
ਮੰਗ ਕੀਤੀ ਕਿ ਬੁਢਲਾਡਾ ਦੇ ਪੀ.ਆਰ.ਟੀ.ਸੀ. ਦੇ ਜੀ.ਐਮ. ਵੱਲੋਂ ਆਟੋ ਵਰਕਰਾਂ ਨੂੰ ਬਹੁਤ ਹੀ
ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਜੋ ਆਟੋ ਵਰਕਰ ਜੀ.ਐਮ. ਦੀ ਪਰਚੀ ਕਟਵਾਉਂਦੇ ਹਨ ਉਹਨਾਂ ਨੂੰ
ਬੱਸ ਸਟੈਂਡ ਵਿੱਚ ਆਟੋ ਖੜਾ ਕਰਨ ਦਿੱਤਾ ਜਾਂਦਾ ਹੈ। ਉੱਥੇ ਹੀ ਮਨਮਰਜੀ ਨਾਲ ਪਰਚੀ ਦੀ ਗੁੰਡਾ
ਫੀਸ ਵਸੂਲੀ ਜਾਂਦੀ ਹੈ। ਇਸ ਦੀ ਇਨਕੁਆਰੀ ਕੀਤੀ ਜਾਵੇ। ਆਗੂਆਂ ਨੇ ਮੰਗ ਕੀਤੀ ਕਿ ਆਟੋ
ਵਰਕਰਾਂ ਕੋਲ ਬੱਸ ਸਟੈਂਡ ਵਿੱਚ ਖੜੇ ਕਰਨ ਲਈ ਸਥਾਨ ਅਲਾਟ ਕਰਵਾਇਆ ਜਾਵੇ ਤਾਂ ਕਿ ਮਜਦੂਰ
ਆਪਣੇ ਪਰਿਵਾਰ ਦਾ ਪੇਟ ਪਾਲ ਸਕਣ ਅਤੇ ਭ੍ਰਿਸ਼ਟ ਅਫਸਰਸ਼ਾਹੀ ਵੱਲੋਂ ਵਸੂਲੀ ਜਾਂਦੀ ਫੀਸ ਤੋਂ
ਬਚਿਆ ਜਾ ਸਕਦੇ। ਇਸ ਸਮੇਂ ਨੇਕ ਸਿੰਘ ਬੁਢਲਾਡਾ, ਰਾਜ ਕੁਮਾਰ, ਪੱਪੂ ਸਿੰਘ, ਜੱਗਾ ਸਿੰਘ,
ਗਗਨਦੀਪ ਸਿੰਘ ਅਤੇ ਅਮਰੀਕ ਸਿੰਘ ਏਕਟੂ ਆਗੂ ਹਾਜ਼ਰ ਸਨ।