ਮਾਨਸਾ, 30 ਜਨਵਰੀ (ਤਰਸੇਮ ਸਿੰਘ ਫਰੰਡ) ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿਖੇ ਆਪਣੀ 34
ਸਾਲਾ ਸੇਵਾਵਾਂ ਪੂਰਨ ਕਰਨ ਉਪਰੰਤ ਸਹਾਇਕ ਲੋਕ ਸੰਪਰਕ ਅਫ਼ਸਰ ਸ਼੍ਰੀ ਸਰਦਾਰਾ ਸਿੰਘ ਦੇ ਰਿਟਾਇਰ
ਹੋਣ ਮੌਕੇ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ, ਜਿਸ ਵਿੱਚ ਮਾਨਸਾ
ਦੇ ਡਿਪਟੀ ਕਮਿਸ਼ਨਰ ਸ਼੍ਰੀ ਧਰਮ ਪਾਲ ਗੁਪਤਾ, ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਗੁਰਿੰਦਰ ਪਾਲ
ਸਿੰਘ ਸਹੋਤਾ ਅਤੇ ਸਹਾਇਕ ਕਮਿਸ਼ਨਰ (ਜ) ਸ਼੍ਰੀ ਓਮ ਪ੍ਰਕਾਸ਼ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਗੁਪਤਾ ਨੇ ਕਿਹਾ ਕਿ ਸ਼੍ਰੀ ਸਰਦਾਰਾ ਸਿੰਘ ਨੇ ਆਪਣੀ
ਡਿਊਟੀ ਪੂਰੀ ਹੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਈ ਹੈ। ਉਨ੍ਹਾਂ ਕਿਹਾ ਕਿ ਇਹ ਹਮੇਸ਼ਾ ਹੀ
ਆਪਣੀ ਡਿਊਟੀ ਨੂੰ ਪੂਰੀ ਸੰਜੀਦਗੀ ਨਾਲ ਨਿਭਾਉਂਦੇ ਰਹੇ ਹਨ ਅਤੇ ਸਮੇਂ ਦੇ ਹਮੇਸ਼ਾਂ ਹੀ ਪਾਬੰਦ
ਰਹੇ ਹਨ। ਉਨ੍ਹਾਂ ਸ਼੍ਰੀ ਸਰਦਾਰਾ ਸਿੰਘ ਨੂੰ ਉਨ੍ਹਾਂ ਦੀ ਰਿਟਾਇਰਮੈਂਟ ਮੌਕੇ ਵਧਾਈ ਦਿੱਤੀ।
ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮਾਨਸਾ ਸ਼੍ਰੀ ਗੁਰਦੀਪ ਸਿੰਘ ਮਾਨ ਨੇ ਇਸ ਮੌਕੇ ਕਿਹਾ ਕਿ
ਸਹਾਇਕ ਲੋਕ ਸੰਪਰਕ ਅਫ਼ਸਰ ਸ਼੍ਰੀ ਸਰਦਾਰਾ ਸਿੰਘ ਨੇ ਆਪਣੀ ਸੇਵਾਵਾਂ ਬਹੁਤ ਹੀ ਵਧੀਆ ਢੰਗ ਨਾਲ
ਨਿਭਾਈਆਂ ਹਨ ਅਤੇ ਉਨ੍ਹਾਂ ਦੀ ਰਿਟਾਇਰਮੈਂਟ ਮੌਕੇ ਖੁਸ਼ੀ ਅਤੇ ਗਮੀ ਦੋਨਾਂ ਹੀ ਤਰ੍ਹਾਂ ਦਾ
ਅਨੁਭਵ ਹੋ ਰਿਹਾ ਹੈ, ਕਿਉਂਕਿ ਖੁਸ਼ੀ ਇਸ ਗੱਲ ਦੀ ਹੈ ਕਿ ਉਹ ਆਪਣੀਆਂ ਸੇਵਾਵਾਂ ਪੂਰਨ ਕਰਨ
ਉਪਰੰਤ ਰਿਟਾਇਰ ਹੋ ਰਹੇ ਹਨ ਅਤੇ ਗਮੀ ਇਸ ਗੱਲ ਦੀ ਹੈ ਕਿ ਸਾਡੇ ਵਿਭਾਗ ਦੇ ਮਿਹਨਤੀ ਅਧਿਕਾਰੀ
ਸਾਡੇ ਵਿੱਚੋਂ ਰਿਟਾਇਰ ਹੋ ਕੇ ਜਾ ਰਹੇ ਹਨ।
ਇਸ ਮੌਕੇ ਸ਼੍ਰੀ ਗੁਰਪ੍ਰਕਾਸ਼ ਸਿੰਘ, ਡਾ. ਵਿਕਾਸ ਸ਼ਰਮਾ, ਸ਼੍ਰੀ ਸੁਰਿੰਦਰ ਸਿੰਘ, ਸ਼੍ਰੀ
ਹੰਸ ਰਾਜ, ਮਿਸ ਹਰਪ੍ਰੀਤ ਕੌਰ ਅਤੇ ਸ਼੍ਰੀ ਹਰਜੀਤ ਸਿੰਘ ਮੌਜੂਦ ਸਨ।