ਸੰਗਰੂਰ, 30 ਜਨਵਰੀ (ਕਰਮਜੀਤ ਰਿਸ਼ੀ) – ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਕੇ.ਸੀ.ਟੀ.
ਕਾਲਜ ਆਫ ਇੰਜੀਨੀਅਰਿੰਗ ਫਤਿਹਗੜ੍ਹ ਗੰਢੂਆਂ ਵਿਖੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ
ਅਤੇ ਐਡਵੋਕੇਟ ਹਰਪ੍ਰੀਤ ਸਿੰਘ ਹੰਝਰਾ ਨਾਲ ਕਾਲਜ ਚੇਅਰਮੈਨ ਮੌਟੀਂ ਗਰਗ ਨੇ ਐਸ.ਸੀ.
ਵਿਦਿਆਰਥੀਆਂ ਦੀ ਸਕਾਲਰਸ਼ਿਪ ਜੋ ਕਿ ਪਿਛਲੇ ਕਈ ਸਾਲਾਂ ਤੋਂ ਨਹੀ ਆ ਰਹੀ ਦੇ ਸਬੰਧ ਵਿੱਚ
ਵਿਸ਼ੇਸ਼ ਤੌਰ ਤੇ ਗੱਲਬਾਤ ਕੀਤੀ ।ਇਸ ਮੌਕੇ ਗੱਲਬਾਤ ਕਰਦਿਆਂ ਕਾਲਜ ਚੇਅਰਮੈਨ ਨੇ ਸਮੁੱਚੇ
ਪੰਜਾਬ ਭਰ ਦੇ ਪ੍ਰਾਈਵੇਟ ਕਾਲਜਾਂ ਚ ਐਸ.ਸੀ. ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਨਾ
ਆਉਣ ਕਰਕੇ ਪੇਸ਼ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਸੰਬੰਧੀ ਸ੍ਰੀ ਅਮਨ ਅਰੋੜਾ ਨਾਲ ਵਿਸਥਾਰ ਚ
ਗੱਲਬਾਤ ਕਰਕੇ ਉਨ੍ਹਾਂ ਨੂੰ ਇਸ ਸੰਬੰਧੀ ਜਾਣੂੰ ਕਰਵਾਇਆ। ਵਿਧਾਇਕ ਅਮਨ ਅਰੋੜਾ ਨੇ ਵਿਸ਼ਵਾਸ਼
ਦਵਾਇਆ ਕਿ ਉਹ ਵਿਧਾਨ ਸਭਾ ਸੈਸ਼ਨ ਦੌਰਾਨ ਇਸ ਸਮੱਸਿਆ ਸੰਬੰਧੀ ਆਪਣਾ ਪੱਖ ਰੱਖਣਗੇ ਤਾਂ ਕਿ
ਆਉਣ ਵਾਲੇ ਸਮੇਂ ਵਿੱਚ ਸਾਰੇ ਹੀ ਸ਼ਕਾਲਰਸ਼ਿਪ ਵਾਲੇ ਵਿਦਿਆਰਥੀਆਂ ਨੂੰ ਅਤੇ ਕਾਲਜਾਂ ਨੂੰ ਕਿਸੇ
ਤਰਾਂ ਦੀ ਪਰੇਸ਼ਾਨੀ ਨਾ ਆਵੇ ਅਤੇ ਐਡਵੋਕੇਟ ਹਰਪ੍ਰੀਤ ਹੰਝਰਾ ਨੇ ਕਿਹਾ ਕਿ ਉਹ ਐਸ.ਸੀ.
ਵਿਦਿਆਰਥੀਆਂ ਨੂੰ ਇਨਸਾਫ ਦਿਵਾਉਣ ਲਈ ਕੋਰਟ ਚ ਇੱਕ ਪਟੀਸ਼ਨ ਵੀ ਦਾਇਰ ਕਰਨਗੇ ਤਾਂ ਕਿ ਗਰੀਬ
ਵਿਦਿਆਰਥੀਆਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿਵਾਇਆ ਜਾ ਸਕੇ ।ਇਸ ਮੌਕੇ ਪ੍ਰਧਾਨ ਜਸਵੰਤ ਸਿੰਘ
ਵੜ੍ਹੈਚ, ਜ. ਸਕੱਤਰ ਸ਼੍ਰੀ ਰਾਮ ਗੋਪਾਲ ਗਰਗ, ਡਾਇਰੈਕਟਰ ਡਾ. ਸੁਰੇਸ਼ ਕਾਸਵਾਂ, ਉਪ-ਚੇਅਰਮੈਨ
ਆਲਮਜੀਤ ਸਿੰਘ ਵੜੈਚ, ਲਵਪ੍ਰੀਤ ਸਿੰਘ ਵੜੈਚ ਅਤੇ ਸ਼ਹੀਦ ਉਧਮ ਸਿੰਘ ਅਕੈਡਮੀ ਸਤੌਜ ਦੇ
ਚੇਅਰਮੈਨ ਕੁਲਵਿੰਦਰ ਸਿੰਘ ਚਹਿਲ ਆਦਿ ਮੌਜੂਦ ਸਨ ।
ਫੋਟੋ ਕੈਪਸ਼ਨ ਕੇ.ਸੀ.ਟੀ. ਕਾਲਜ ਫਤਹਿਗੜ੍ਹ ਵਿਖੇ ਵਿਧਾਇਕ ਅਮਨ ਅਰੋੜਾ ਅਤੇ ਐਡਵੋਕੇਟ
ਹਰਪ੍ਰੀਤ ਹੰਝਰਾ ਨੂੰ ਪ੍ਰਾਈਵੇਟ ਕਾਲਜਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਜਾਣੂੰ
ਕਰਵਾਉਦੇ ਹੋਏ ਕਾਲਜ ਚੇਅਰਮੈਨ ਮੌਟੀ ਗਰਗ ਨਾਲ ਕੁਲਵਿੰਦਰ ਸਿੰਘ ਚਹਿਲ ਚੇਅਰਮੈਨ ਐਸ.ਯੂ.ਐਸ.
ਅਕੈਡਮੀ ਸਤੌਜ ।