Breaking News

ਬੇਰੀਜ਼ ਸਕੂਲ ਮਲਸੀਆਂ ਵਿਖੇ ਗੁਰੁ ਰਵਿਦਾਸ ਜੀ ਦਾ ਜਨਮ-ਦਿਹਾੜਾ ਮਨਾਇਆ

ਸ਼ਾਹਕੋਟ 30 ਜਨਵਰੀ (ਪਿ੍ਤਪਾਲ ਸਿੰਘ) – ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਮਲਸੀਆਂ ਵਿਖੇ ਸਕੂਲ ਪ੍ਰਬੰਧਕ ਸ੍ਰੀ ਰਾਮ ਮੂਰਤੀ ਅਤੇ ਮੁੱਖ ਅਧਿਆਪਕਾ ਸ੍ਰੀਮਤੀ ਵੰਦਨਾ ਧਵਨ ਦੀ ਅਗਵਾਈ ਵਿਚ ਗੁਰੂ ਰਵਿਦਾਸ ਜੀ ਦਾ ਜਨਮ ਦਿਵਸ ਮਨਾਇਆ ਗਿਆ | ਸਵੇਰ ਦੀ ਵਿਸ਼ੇਸ਼ ਪ੍ਰਾਥਨਾ ਸਭਾ ਵਿਚ ਸਕੂਲ ਦੇ ਮੁੱਖ ਅਧਿਆਪਕਾ ਸ਼੍ਰੀ ਮਤੀ ਵੰਦਨਾ ਧਵਨ ਅਤੇ ਸਮੂਹ ਸਟਾਫ ਨੇ ਬੱਚਿਆ ਨੂੰ ਸ਼੍ਰੀ ਗੁਰੁ ਰਵਿਦਾਸ ਜੀ ਦੇ ਜਨਮ-ਦਿਨ ਦੀ ਵਧਾਈ ਦੀਤੀ ¢ਇਸ ਮੌਕੇ ਸਕੂਲ ਦੇ ਬੱਚਿਆ ਦੁਆਰਾ ਵਿਸ਼ੇਸ਼ ਪ੍ਰਾਥਨਾ ਅਤੇ ਭਾਸ਼ਣ ਕਰਵਾਇਆ ਗਿਆ¢ ਸ੍ਰੀਮਤੀ ਵੰਦਨਾ ਧਵਨ ਨੇ ਬੱਚਿਆ ਨੂੰ ਗੁਰੁ ਰਵਿਦਾਸ ਜੀ ਦੇ ਜੀਵਨ ਮੁੱਲਾ ਅਤੇ ਉਨ੍ਹਾਾ ਦੁਆਰਾ ਦਿੱਤੀ ਗਈ ਸਿੱਖਿਆ ਦੀ ਪਾਲਣਾ ਕਰਨ ਬਾਰੇ ਪ੍ਰੇਰਿਤ ਕੀਤਾ ¢ ਬੱਚਿਆ ਨੰੂ ਸੱਚ ਬੋਲਣ ਅਤੇ ਪਰਉਪਕਾਰੀ ਬਣਨ ਲਈ ਪ੍ਰੇਰਿਤ ਕੀਤਾ ਗਿਆ ¢ਹੋਰਨਾਂ ਤੋ ਇਲਾਵਾ ਸਕੂਲ ਦਾ ਸਮੂਹ ਸਟਾਫ ਅਤੇ ਬੱਚੇ ਹਾਜ਼ਰ ਸਨ |
4 ਨੂੰ ਸਿੱਖਿਆ ਮੰਤਰੀ ਦੇ ਹਲਕੇ ਚ ਝੰਡਾ ਮਾਰਚ ਕਰਨ ਬਾਬਤ ਹੋਵੇਗਾ ਵਿਚਾਰ ਵਟਾਦਰਾ- ਕੋਟਲੀ
ਸ਼ਾਹਕੋਟ 30 ਜਨਵਰੀ (ਪਿ੍ਤਪਾਲ ਸਿੰਘ) ਸਾਂਝਾ ਅਧਿਆਪਕ ਮੋਰਚਾ (ਪੰਜਾਬ) ਜ਼ਿਲ੍ਹਾ ਜਲੰਧਰ ਦੇ ਆਗੂ ਤੀਰਥ ਸਿੰਘ ਬਾਸੀ,ਕੁਲਵਿੰਦਰ ਸਿੰਘ ਜੋਸਨ,ਅਮਰਜੀਤ ਮਹਿਮੀ,ਗੁਰਮੇਜ ਲਾਲ ਹੀਰ, ਭੁਪਿੰਦਰ ਸਿੰਘ,ਸੁਨਾਲੀ ਸ਼ਰਮਾ,ਰਾਹੁਲ ਕੁਮਾਰ ਸ਼ਰਮਾ ਅਤੇ ਕੰਵਲਜੀਤ ਸੰਗੋਵਾਲ ਨੇ ਇੱਕਜੁਟਤਾ ਦਾ ਇਜਹਾਰ ਕਰਦਿਆ ਜ਼ਿਲ੍ਹਾ ਇਕਾਈ ਦਾ ਪੁਨਰਗਠਨ ਕਰਨ ਅਤੇ ਸੰਘਰਸ਼ ਦੀ ਅਗਲੀ ਰੂਪ ਰੇਖਾ ਉਲੀਕਣ ਲਈ 4 ਫਰਵਰੀ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਜ਼ਿਲ੍ਹਾ ਇਕਾਈ ਦੀ ਮੀਟਿੰਗ ਬੁਲਾਈ ਹੈ |
ਉਕਤ ਆਗੂਆਂ ਦੇ ਨਾਂ ਤੇ ਇੱਥੋ ਪ੍ਰੈਸ ਬਿਆਨ ਜਾਰੀ ਕਰਦੇ ਅਧਿਆਪਕ ਆਗੂ ਗੁਰਮੀਤ ਸਿੰਘ ਕੋਟਲੀ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਦਾ ਵਪਾਰੀਕਰਨ ਕਰਕੇ ਗਰੀਬ ਬੱਚਿਆਂ ਕੋਲੋ ਸਿੱਖਿਆ ਖੋਹ ਰਹੀ ਹੈ | ਮਿਡਲ ਸਕੂਲਾਂ ਵਿਚੋ ਅਧਿਆਪਕਾਂ ਦੀਆਂ ਅਸਾਮੀਆਂ ਘਟਾ ਰਹੀ ਹੈ | ਬੱਚਿਆਂ ਦੀ ਘੱਟ ਗਿਣਤੀ ਦੀ ਆੜ ਵਿਚ ਵੱਡੀ ਪੱਧਰ ਤੇ ਸਕੂਲ ਬੰਦ ਕੀਤੇ ਜਾ ਰਹੇ ਹਨ | ਨਕਲ ਰੋਕਣ ਦਾ ਬਹਾਨਾ ਬਣਾ ਕੇ ਦਸਵੀ ਤੇ ਬਾਰ੍ਹਵੀ ਜਮਾਤ ਦੇ ਪ੍ਰੀਖਿਆਰਥੀਆਂ ਦੇ ਦੂਰ ਦੁਰੇਡੇ ਪ੍ਰੀਖਿਆ ਕੇਂਦਰ ਬਣਾ ਕੇ ਉਨ੍ਹਾਂ ਨੂੰ ਖੱਜਲ ਖੁਆਰ ਕਰਨ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ | ਸਿੱਖਿਆ ਮੰਤਰੀ ਦੇ ਇਸਾਰਿਆਂ ਤੇ ਸਿੱਖਿਆ ਸਕੱਤਰ ਵੱਲੋਂ ਆਏ ਦਿਨ ਫੁਰਮਾਨ ਜਾਰੀ ਕਰਕੇ ਅਧਿਆਪਕ ਵਰਗ ‘ਚ ਡਰ ਤੇ ਸਹਿਮ ਪੈਦਾ ਕੀਤਾ ਜਾ ਰਿਹਾ ਹੈ | ਸਾਰੀਆਂ ਸਕਤੀਆਂ ਦੀ ਉਨ੍ਹਾਂ ਵੱਲੋਂ ਵਰਤੋਂ ਕਰਕੇ ਵਿਭਾਗ ਦੇ ਹੋਰ ਉੱਚ ਅਧਿਕਾਰੀਆਂ ਦਾ ਕਦ ਨੀਵਾਂ ਕਰ ਦਿੱਤਾ ਗਿਆ ਹੈ | ਸਿੱਖਿਆ ਦੇ ਮਿਆਰ ਚੁੱਕਣ ਦੀ ਆੜ ਵਿਚ ਆਪਣੇ ਵੱਲੋਂ ਤਿਆਰ ਕੀਤੇ ਪ੍ਰੋਜੈਕਟਾ ਨੂੰ ਸਕੂਲਾਂ ਅੰਦਰ ਲਾਗੂ ਕਰਵਾ ਕੇ ਸਿੱਖਿਆ ਨੂੰ ਤਹਿਸ-ਨਹਿਸ ਕੀਤਾ ਜਾ ਰਿਹਾ ਹੈ | ਇਸ ਕਰਕੇ ਉਕਤ ਧਾਰਨ ਕੀਤੀਆਂ ਨੀਤੀਆਂ ਦੇ ਖਿਲਾਫ ਅਤੇ ਅਧਿਆਪਕਾਂ ਦੀਆਂ ਹੋਰ ਭਖਦੀਆਂ ਮੰਗਾਂ ਨੂੰ ਮੰਨਵਾਉਣ ਲਈ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਸੰਘਰਸ਼ ਦਾ ਬਿਗਲ ਦੀਨਾਨਗਰ ਵਿਖੇ 28 ਜਨਵਰੀ ਨੂੰ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰਕੇ ਵਜਾਇਆ ਜਾ ਚੁੱਕਾ ਹੈ | 4 ਫਰਵਰੀ ਨੂੰ ਮੀਟਿੰਗ ਵਿਚ ਦੀਨਾਨਗਰ ਮੁਜ਼ਾਹਰੇ ਦਾ ਰੀਵਿਊ ਕੀਤਾ ਜਾਵੇਗਾ ਤੇ ਸਿੱਖਿਆ ਮੰਤਰੀ ਦੇ ਹਲਕੇ ਵਿਚ ਕੀਤੇ ਜਾਣ ਵਾਲੇ ਝੰਡਾ ਮਾਰਚ ਦੀ ਤਿਆਰੀ ਬਾਬਤ ਵਿਚਾਰ ਵਟਾਦਰਾ ਕੀਤਾ ਜਾਵੇਗਾ |

Leave a Reply

Your email address will not be published. Required fields are marked *

This site uses Akismet to reduce spam. Learn how your comment data is processed.