ਲੁਧਿਆਣਾ , 31 ਜਨਵਰੀ –
ਆਮ ਆਦਮੀ ਪਾਰਟੀ ਦਾ ਸੰਗਠਨ ਪਿੰਡ ਅਤੇ ਬੂਥ ਪੱਧਰ ਤਕ ਮੁਕੰਮਲ ਕਰਨ ਦਾ ਪ੍ਰੋਗਰਾਮ
ਸ਼ੁਰੂ ਕਰਨ ਲਈ
ਜਿਲਾ ਲੁਧਿਆਣਾ ਦਿਹਾਤੀ ਦੇ ਅਹੁਦੇਦਾਰਾਂ ਅਤੇ ਸਰਗਰਮ ਵਲੰਟੀਅਰਾਂ ਦੀ ਇਕ ਭਰਵੀਂ ਮੀਟਿੰਗ
ਮਾਲਵਾ ਜ਼ੋਨ-2 ਦੇ ਪ੍ਰਧਾਨ ਗੁਰਦਿੱਤ ਸਿੰਘ ਸੇਖੋਂ ਦੀ ਪ੍ਰਧਾਨਗੀ ਹੇਠ ਜਿਲਾ ਲੁਧਿਆਣਾ
ਦਿਹਾਤੀ ਦੇ ਪ੍ਰਧਾਨ ਰਣਜੀਤ ਸਿੰਘ ਧਮੋਟ ਦੀ ਅਗਵਾਈ ਵਿਚ ਜੀ ਅੈਸ ਰਿਸੋਰਟ ਗਿੱਲ
ਵਿਖੇ ਬੀਤੀ ਸ਼ਾਮ ਆਯੋਜਿਤ ਕੀਤੀ ਗਈ। ਇਸ ਮੀਟਿੰਗ ਨੂੰ ਜ਼ੋਨ ਅਤੇ ਜਿਲਾ ਪ੍ਰਧਾਨ ਤੋਂ
ਇਲਾਵਾ ਹਲਕਾ ਗਿੱਲ ਦੇ ਪ੍ਰਧਾਨ ਜੀਵਨ ਸਿੰਘ ਸੰਗੋਵਾਲ, ਪਾਰਟੀ ਦੇ ਬੁਲਾਰੇ ਦਰਸ਼ਨ ਸਿੰਘ
ਸ਼ੰਕਰ, ਜ਼ੋਨ ਜਥੇਬੰਦੀ ਉਸਾਰੀ ਇੰਚਾਰਜ ਮੋਹਣ ਵਿਰਕ, ਜਿਲਾ ਅਬਜ਼ਰਵਰ ਪਲਵਿੰਦਰ ਕੌਰ ਹਰਿਓਂ,
ਰਾਜਿੰਦਰਪਾਲ ਕੌਰ, ਜ਼ੋਨ ਮੀਤ ਪ੍ਰਧਾਨ ਗੁਰਜੀਤ ਸਿੰਘ ਗਿੱਲ ਸਮੇ ਅਹੁਦੇਦਾਰ ਨੇ ਸੰਬੋਧਨ
ਕੀਤਾ। ਇਸ ਸਮੇਂ ਸ. ਸੇਖੋਂ ਅਤੇ ਸ. ਧਮੋਟ ਵਲੋਂ ਸੂਬਾ ਅਤੇ ਞੋਨ ਪੱਧਰ ਤੇ ਨਵ
ਨਿਯੁਕਤ ਅਹੁਦੇਦਾਰਾਂਸੂਬਾ ਸਪੋਕਸਪਰਸਨ ਦਰਸ਼ਨ ਸਿੰਘ ਸ਼ੰਕਰ, ਜ਼ੋਨ ਸੰਗਠਨ ਉਸਾਰੀ ਇੰਚਾਰਜ
ਮੋਹਣ ਵਿਰਕ, ਗੁਰਜੀਤ ਸਿੰਘ ਗਿੱਲ, ਧਰਮਿੰਦਰ ਸਿੰਘ ਰੂਪਰਾਏ, ਭੁਪਿੰਦਰ ਸਿੰਘ (ਸਾਰੇ
ਜ਼ੋਨ ਮੀਤ ਪ੍ਰਧਾਨ), ਗੁਰਮੀਤ ਸਿੰਘ ਬਾਸੀ, ਗੋਪੀ ਸ਼ਰਮਾ, ਹਰਪ੍ਰੀਤ ਰਾਏਕੋਟ ਅਤੇ
ਜਗਤਾਰ ਸਿੰਘ ਦਿਆਲਪੁਰਾ ਦਾ ਸਨਮਾਨ ਕੀਤਾ ਗਿਆ ।
ਮੀਟਿੰਗ ਨੂੰ ਸੰਬੋਧਨ ਕਰਦੇ ਸ. ਸੇਖੋਂ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ
ਵਲੋਂ ਚੋਣਾਂ ਦੌਰਾਨ ਕੀਤੇ ਸਾਰੇ ਵਾਅਦਿਆਂ ਤੋਂ ਮੁਕਰ ਜਾਣ ਕਾਰਨ ਲੋਕ ਪੂਰੀ ਤਰ੍ਹਾਂ
ਨਿਰਾਸ਼ ਹੋ ਚੁਕੇ ਹਨ ਅਤੇ ਅਕਾਲੀ ਦਲ -ਬੀਜੇਪੀ ਦੇ ਦਸ ਸਾਲਾਂ ਦੇ ਰਾਜ ਵਿਚ ਹੋਈ ਅੰਨੀ
ਲੁੱਟ ਅਤੇ ਜੁਲਮ ਨੂੰ ਵੀ ਭੁਲਾ ਨਹੀਂ ਪਾਏ, ਹੁਣ ਭਿ੍ਸ਼ਟ ਪ੍ਰਬੰਧ ਤੋਂ ਨਿਜਾਤ ਪਾਉਣ
ਲਈ ਲੋਕ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਤੇ ਹੀ ਆਸ ਲਗਾਈ ਬੈਠੇ
ਨੇ। ਉਨ੍ਹਾਂ ਸਾਰੇ ਹਲਕਾ ਅਤੇ ਬਲਾਕ ਪ੍ਰਧਾਨਾਂ ਨੂੰ ਕਿਹਾ ਕਿ ਉਹ ਫਰਵਰੀ ਦੇ ਅੰਤ ਤਕ
ਹਰ ਪਿੰਡ ਅਤੇ ਬੂਥ ਪੱਧਰ ਤੇ ਪਾਰਟੀ ਦੀ ਇਕਾਈ ਸਥਾਪਤ ਕਰਨ ਤਾਂ ਕਿ ਪਾਰਟੀ ਦੇ ਸਾਰੇ
ਸਮੱਰਥਕਾਂ ਨੂੰ ਸਰਗਰਮ ਕੀਤਾ ਜਾ ਸਕੇ। ਇਸ ਸਮੇਂ ਬੋਲਦੇ ਸ. ਸ਼ੰਕਰ ਨੇ ਸਾਰੇ
ਅਹੁਦੇਦਾਰਾਂ ਨੂੰ ਜਨਤਾ ਅਤੇ ਮੀਡੀਆ ਨਾਲ ਵਧੀਆ ਤਾਲਮੇਲ ਸਥਾਪਤ ਕਰਕੇ ਪਾਰਟੀ ਦੀਆਂ
ਨੀਤੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਤਕ ਪਹੁੰਚਾਉਣ ਦੀ ਅਪੀਲ ਕੀਤੀ । ਸ੍ਰੀ ਮੋਹਣ
ਵਿਰਕ ਨੇ ਦਸਿਆ ਕਿ ਜ਼ੋਨ ਦੇ ਪੰਜਾਂ ਜਿਲਿਆਂ ਵਿਚ ਪਿੰਡ ਅਤੇ ਵਾਰਡ ਪੱਧਰ ਤਕ ਸੰਗਠਨ
ਦੀਆਂ ਇਕਾਈਆਂ ਸਥਾਪਤ ਕਰਨ ਦਾ ਕੰਮ ਤੇਜੀ ਨਾਲ ਚਲ ਰਿਹਾ ਹੈ।
ਸ. ਧਮੋਟ ਅਤੇ ਸ. ਸੰਗੋਵਾਲ ਨੇ ਪਾਰਟੀ ਵਲੋਂ ਪੱਧਰ ਤਕ ਪਾਰਟੀ ਦੇ ਯੂਨਿਟ ਸਥਾਪਤ
ਕਰਨ ਦੇ ਦਿਤੇ ਟੀਚੇ ਨੂੰ ਮਿਥੇ ਸਮੇਂ ਵਿਚ ਪੂਰਾ ਕਰਨ ਦਾ ਯਕੀਨ ਦਵਾਇਆ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਅਮਨਦੀਪ ਸਿੰਘ ਮੋਹੀ, ਅਮਰਿੰਦਰ ਸਿੰਘ ਜੱਸੋਵਾਲ,
ਵਰਿੰਦਰ ਸਿੰਘ ਜੱਸੀਆਂ, ਲਖਵਿੰਦਰ ਡੇਹਲੋਂ, ਮੋਹਨਜੀਤ ਥਰੀਕੇ , ਸੰਦੀਪ ਪੰਧੇਰ, ਅਮਰਦਾਸ
ਤਲਵੰਡੀ (ਤਿੰਨੋ ਬਲਾਕ ਪ੍ਰਧਾਨ ), ਹਰਜੀਤ ਸਿੰਘ ਅਤੇ ਜੇ ਅੈਸ ਘੁੰਮਣ ਵੀ ਮੌਜੂਦ ਸਨ।