-ਪਲਸ ਪੋਲਿਓ ਰਾਊਂਡ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ 410 ਟੀਮਾਂ ਦਾ ਕੀਤਾ ਸੀ ਗਠਨ
-28 ਤੋਂ 30 ਜਨਵਰੀ ਤੱਕ ਚਲਾਈ ਗਈ ਸੀ ਪੋਲਿਓ ਬੂੰਦਾਂ ਪਿਲਾਉਣ ਦੀ ਮੁਹਿੰਮ
-ਪਹਿਲੇ ਦਿਨ 43694, ਦੂਜੇ ਦਿਨ 26820 ਅਤੇ ਤੀਜੇ ਦਿਨ 16615 ਬੱਚਿਆਂ ਨੂੰ ਪਿਲਾਈਆਂ
ਪੋਲਿਓ ਰੋਕੂ ਬੂੰਦਾਂ
ਮਾਨਸਾ, 31 ਜਨਵਰੀ (ਤਰਸੇਮ ਸਿੰਘ ਫਰੰਡ ) : ਪੋਲਿਓ ਦੇ ਮੁਕੰਮਲ ਖਾਤਮੇ ਲਈ ਵਿੱਢੀ ਮੁਹਿੰਮ
ਤਹਿਤ ਸਿਹਤ ਵਿਭਾਗ ਮਾਨਸਾ ਵੱਲੋਂ ਸਿਵਲ ਸਰਜਨ ਡਾ. ਸੁਨੀਲ ਪਾਠਕ ਦੀ ਅਗਵਾਈ ਵਿਚ 28 ਤੋਂ 30
ਜਨਵਰੀ 2018 ਤੱਕ ਤਿੰਨ ਦਿਨਾਂ ਪਲਸ ਪੋਲਿਓ ਮੁਹਿੰਮ ਚਲਾਈ ਗਈ, ਜਿਸ ਤਹਿਤ ਜ਼ਿਲ੍ਹੇ ਦੇ ਕੁੱਲ
87129 ਬੱਚਿਆਂ ਨੂੰ ਪੋਲਿਓ ਰੋਕੂ ਬੂੰਦਾਂ ਪਿਲਾਈਆਂ ਗਈਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਸੁਨੀਲ ਪਾਠਕ ਨੇ ਦੱਸਿਆ ਕਿ ਛੋਟੇ ਬੱਚਿਆਂ
ਨੂੰ ਪੋਲਿਓ ਦੀ ਬਿਮਾਰੀ ਤੋਂ ਬਚਾਈ ਰੱਖਣ ਲਈ ਇਹ ਮੁਹਿੰਮ ਵਿੱਢੀ ਗਈ ਸੀ, ਜਿਸ ਤਹਿਤ
ਸਕੂਲਾਂ, ਘਰਾਂ, ਝੁੱਗੀ ਝੋਪੜੀਆਂ, ਭੱਠਿਆਂ, ਸ਼ੈਲਰਾਂ ਅਤੇ ਫੈਕਟਰੀਆਂ ਆਦਿ ਵਿਚ ਜਾ ਕੇ 0
ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲਿਓ ਰੋਕੂ ਬੂੰਦਾਂ ਪਿਲਾਈਆਂ ਗਈਆਂ।
ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਮੁਹਿੰਮ ਦੇ ਪਹਿਲੇ ਦਿਨ 28 ਜਨਵਰੀ ਨੂੰ 43694
ਬੱਚਿਆਂ ਨੂੰ ਪੋਲਿਓ ਬੂਥਾਂ ‘ਤੇ ਪੋਲਿਓ ਬੂੰਦਾਂ ਪਿਲਾਈਆਂ ਗਈਆਂ। ਇਸ ਤੋਂ ਇਲਾਵਾ ਮੁਹਿੰਮ
ਦੇ ਦੂਸਰੇ ਦਿਨ 29 ਜਨਵਰੀ ਨੂੰ 26820 ਬੱਚਿਆਂ ਨੂੰ ਕਵਰ ਕੀਤਾ ਗਿਆ ਅਤੇ ਤੀਜੇ ਦਿਨ 30
ਜਨਵਰੀ ਨੂੰ ਸਿਹਤ ਵਿਭਾਗ ਦੀ ਟੀਮ ਵੱਲੋਂ ਘਰ-ਘਰ ਜਾ ਕੇ 16615 ਬੱਚਿਆਂ ਨੂੰ ਪੋਲਿਓ ਬੂੰਦਾਂ
ਪਿਲਾਈਆਂ ਗਈਆਂ।
ਉਨ੍ਹਾਂ ਦੱਸਿਆ ਕਿ 0-5 ਸਾਲ ਦੇ ਬੱਚਿਆਂ ਨੂੰ ਪੋਲਿਓ ਬੂੰਦਾਂ ਪਿਲਾਉਣ ਲਈ ਕੁੱਲ 410
ਟੀਮਾਂ ਦਾ ਗਠਨ ਕੀਤਾ ਗਿਆ, ਜਿਸ ਵਿੱਚ ਰੈਗੂਲਰ ਬੂਥ ਦੀਆਂ 383 ਟੀਮਾਂ, ਬੱਸ ਸਟੈਂਡ, ਰੇਲਵੇ
ਸਟੇਸ਼ਨਾਂ ਤੇ ਪੋਲੀਓ ਬੂੰਦਾਂ ਪਿਲਾਉਣ ਲਈ 11 ਟਰਾਂਜਿਟ ਟੀਮਾਂ ਅਤੇ ਭੱਠਿਆਂ, ਫੈਕਟਰੀਆਂ,
ਉਸਾਰੀ ਵਾਲੀਆਂ ਥਾਵਾਂ ਅਤੇ ਝੂਗੀਆਂ ਝੋਪੜੀਆਂ ਆਦਿ ਨੂੰ ਕਵਰ ਕਰਨ ਲਈ 16 ਮੋਬਾਇਲ ਟੀਮਾਂ ਦਾ
ਗਠਨ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਸਾਰੇ ਕੰਮ ਨੂੰ ਨੇਪਰੇ ਚਾੜਨ ਲਈ 81 ਸੁਪਰਵਾਈਜਰ
ਲਗਾਏ ਗਏ ਸਨ, ਜੋ ਇਸ ਸਮੁੱਚੇ ਕੰਮ ਦੀ ਨਿਗਰਾਨੀ ਕਰ ਰਹੇ ਸਨ।