ਸ੍ਰੀ ਮਾਛੀਵਾੜਾ ਸਾਹਿਬ– (ਸੁਸ਼ੀਲ ਸ਼ਰਮਾ)— ਸ਼ਹਿਰ ਦੇ ਰੋਪੜ ਮਾਰਗ ‘ਤੇ ਸਥਿਤ ਪੁਰਾਤਨ ਸ਼੍ਰੀ ਸ਼ਿਵਾਲਾ ਬ੍ਰਹਮਚਾਰੀ ਮੰਦਰ ‘ਚ ਆਉਣ ਵਾਲੀ 13 ਫਰਬਰੀ ਨੂੰ ਆਉਣ ਵਾਲੇ ਮਹਾਂ ਸ਼ਿਵਰਾਤਰੀ ਦੇ ਤਿਉਹਾਰ ਦੇ ਲਈ ਤਿਆਰੀਆਂ ਜੋਰਾਂ ‘ਤੇ ਹਨ | ਮੰਦਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿਜੇ ਜੈਨ ਨੇ ਦੱਸਿਆ ਕਿ ਇਸ ਮਹਾਂ ਉਤਸਵ ਦੀ ਸ਼ੁਰੂਆਤ ਤੜਕੇ ਮੰਦਰ ਵਿੱਚ ਹੋਣ ਵਾਲੇ ਮਹਾਂ ਹਵਨ ਯੱਗ ਤੋਂ ਹੋਵੇਗੀ | ਫਿਰ ਪੂਜਾ ਅਰਚਨਾ ਉਪਰੰਤ ਦੁਪਹਿਰ ਨੂੰ 12 ਵਜੇ ਪ੍ਰਸਿੱਧ ਗਾਇਕਾ ਕਵਿਤਾ ਭਾਰਦਵਾਜ ਸ਼ਿਵ ਭਜਨਾਂ ਨਾਲ ਆਈ ਸੰਗਤ ਨੂੰ ਨਿਹਾਲ ਕਰਨਗੇ | ਜਦਕਿ ਬਾਅਦ ਦੁਪਹਿਰ ਨੌਜਵਾਨ ਕਲਾਕਾਰ ਮਨਜੀਤ ਭੱਟੀ ਦੇਰ ਰਾਤ ਤੱਕ ਸ਼ਿਵ ਮਹਿਮਾ ਦਾ ਗੁਣਗਾਨ ਕਰਨਗੇ | ਮੰਦਰ ‘ਚ ਆਈਆਂ ਸੰਗਤਾਂ ਲਈ ਦਿਨ-ਰਾਤ ਦੇ ਲੰਗਰ ਦਾ ਅਤੁੱਟ ਪ੍ਰਵਾਹ ਜਾਰੀ ਰਹੇਗਾ | ਇਸ ਵਾਰ ਮੰਦਰ ਆਉਣ ਵਾਲੇ ਲੋਕਾਂ ਦੇ ਲਈ ਵੱਖ ਵੱਖ ਪ੍ਰਕਾਰ ਦੇ ਪਕਵਾਨਾਂ ਦੇ ਸਟਾਲਾਂ ਦਾ ਪ੍ਰਬੰਧ ਕੀਤਾ ਗਿਆ ਹੈ | ਮਹਾਂ ਸ਼ਿਵਰਾਤਰੀ ਦੇ ਮੌਕੇ ‘ਤੇ ਇਸ ਵਾਰ ਸਪੈਸ਼ਲ ਤੌਰ ‘ਤੇ ਬੱਚਿਆਂ ਤੇ ਲਈ ਝੂਲਿਆਂ ਤੇ ਵੱਡੇ ਝੰਡੌਲ ਦਾ ਪ੍ਰਬੰਧ ਵੀ ਕੀਤਾ ਗਿਆ ਹੈ | ਬਾਅਦ ਦੁਪਹਿਰ ਰਾਤ ਦੇ ਸਮੇਂ ਮਹਿਲਾ ਕੀਰਤਨ ਮੰਡਲੀ ਵੱਲੋ ਮੰਦਰ ਹਾਲ ‘ਚ ਸ਼ਿਵ ਮਹਿਮਾ ਦਾ ਗੁਣਗਾਨ ਕਰਨਗੇ | ਰਾਤ ਦੇ ਸਮੇਂ ਸ਼ਰਧਾਲੂ ਲੋਕ ਪੁਰਾਤਨ ਮੰਦਰ ‘ਚ ਚਾਰ ਪਹਿਰ ਦੀ ਪੂਜਾ ਲਈ ਹਾਜਰੀ ਲਗਾਉਣਗੇ | ਇਸ ਮੌਕੇ ਮੰਦਰ ਕਮੇਟੀ ਪ੍ਰਧਾਨ ਦੇ ਨਾਲ ਸੀਨੀਅਰ ਮੈਂਬਰਾਂ ‘ਚ ਵਿਨੋਦ ਭਾਟੀਆ, ਸੁਰੇਸ਼ ਅਗ੍ਰਵਾਲ, ਨੀਟਾ ਬਾਂਸਲ, ਡਾ ਸੰਜੀਵ ਅਗਰਵਾਲ, ਨੰਦ ਕਿਸ਼ੋਰ, ਖੁਸ਼ਕਰਨ ਕੌਸ਼ਲ, ਪੁਜਾਰੀ ਪੰਡਤ ਵਿਨੋਦ ਸ਼ਰਮਾ,ਸਾਬਕਾ ਪ੍ਰਧਾਨ ਰਮਨੀਕ ਕੁਮਾਰ ਲਵਲੀ, ਅਮਨਦੀਪ ਕੂੰਦਰਾ, ਸ਼ੁਭਮ ਕੌਸ਼ਲ, ਚਮਨ ਲਾਲ, ਹੈਪਾ ਜੈਨ, ਵਿੱਕੀ,ਪਾਰਸ ਜੈਨ, ਸੰਜੀਵ ਕੁਮਾਰ,ਚਿਰਾਗ ਬਾਸ਼ਲ,ਸਲੀਲ ਸ਼ਰਮਾ,ਗੋਰਵ ਪਾਹਵਾ,ਡਾ ਚਮਨ ਲਾਲ,ਗੋਰਵ ਨਾਗਪਾਲ,ਮੁਨੀਸ ਬਾਸ਼ਲ,ਲੱਕੀ ਖੰਨਾ,ਨੀਤਨ ਜੈਨ, ਅਨੀਰੁਧ ਸ਼ਰਮਾ ਤੇ ਹੋਰ ਵੀ ਮੋਜੂਦ ਸਨ |