ਮਹਿਲ ਕਲਾਂ 31 ਜਨਵਰੀ (ਗੁਰਸੇਵਕ ਸਿੰਘ ਸਹੋਤਾ)- ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਅਹਿਮ ਮੀਟਿੰਗ ਜਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਦੀ ਅਗਵਾਈ ਹੇਠ ਪਿੰਡ ਮਾਂਗੇਵਾਲ ਵਿਖੇ ਹੋਈ | ਇਸ ਮੌਕੇ ਜਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਨੇ ਕਿਹਾ ਕਿ ਕੇਂਦਰ ‘ਤੇ ਰਾਜ ਸਰਕਾਰ ਦੀਆ ਗਲਤ ਨੀਤੀਆਂ ਕਾਰਨ ਕਿਸਾਨ ਖੁਦਕਸੀਆ ਦੇ ਰਾਹ ਪਏ ਹੋਏ ਹਨ | ਮੋਦੀ ਸਰਕਾਰ ਜਿਥੇ ਕਿਸਾਨਾਂ ਨਾਲ ਸੁਆਮੀ ਨਾਥਨ ਦੀ ਰਿਪੋਰਟ ਨੂੰ ਲਾਗੂ ਕਰਨ ਦੇ ਕੀਤੇ ਵਾਅਦੇ ‘ਤੋ ਮੁੱਕਰ ਚੁੱਕੀ ਹੈ ਉਥੇ ਕੈਪਟਨ ਸਰਕਾਰ ਵੀ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ਼ ਕਰਨ ਦੇ ਵਾਅਦੇ ਤੋਂ ਭੱਜਣ ਦੇ ਨਾਲ ਨਾਲ ਮੋਟਰਾਂ ਤੇ ਬਿੱਲ ਲਾਉਣ ਦੀ ਤਿਆਰੀ ਕਰ ਰਹੀ ਹੈ ਜਿਸ ਦਾ ਜਥੇਬੰਦੀ ਵੱਲੋਂ ਡਟਵੇਂ ਵਿਰੋਧ ਦਾ ਪਹਿਲਾ ਹੀ ਐਲਾਨ ਕੀਤਾ ਹੋਇਆ ਹੈ | ਕੇਂਦਰ ‘ਤੇ ਰਾਜ ਸਰਕਾਰ ਦੀਆ ਕਿਸਾਨ ਵਿਰੋਧੀ ਨੀਤੀਆਂ ਿਖ਼ਲਾਫ਼ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵੱਲੋਂ ਜਥੇਬੰਦੀ ਦੇ ਸੂਬਾ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਦੀ ਅਗਵਾਈ ਹੇਠ 1 ਫਰਵਰੀ ਨੂੰ ਅਨਾਜ ਮੰਡੀ ਬਰਨਾਲਾ ਵਿਖੇ ਕਿਸਾਨ ਮਹਾ ਕਿਸਾਨ ਪੰਚਾਇਤ ਹੋ ਰਹੀ ਹੈ ਜਿਸ ਵਿੱਚ ਹਜ਼ਾਰਾ ਦੀ ਗਿਣਤੀ ‘ਚ ਕਿਸਾਨ ਕਾਫਲਿਆਂ ਸਮੇਤ ਸ਼ਮੂਲੀਅਤ ਕਰਨਗੇ ਅਤੇ ਇਸ ਮੌਕੇ ਕਿਸਾਨੀ ਮੰਗਾ ਦੀ ਪ੍ਰਾਪਤੀ ਲਈ ਕੇਂਦਰ ‘ਤੇ ਰਾਜ ਸਰਕਾਰ ਿਖ਼ਲਾਫ਼ ਸੰਘਰਸ ਦਾ ਬਿਗਲ ਵਜਾਇਆ ਜਾਵੇਗਾ | ਇਸ ਮੌਕੇ ਪਿੰਡ ਮਾਂਗੇਵਾਲ ਇਕਾਈ ਦੀ ਚੋਣ ਸਰਬ-ਸੰਮਤੀ ਨਾਲ ਕੀਤੀ ਗਈ ਜਿਸ ‘ਚ ਸਰਪੰਚ ਜਗਰੂਪ ਸਿੰਘ ਖਹਿਰਾ ਨੂੰ ਪ੍ਰਧਾਨ,ਕੁਲਵਿੰਦਰ ਸਿੰਘ ਨੂੰ ਸੀਨੀ: ਮੀਤ ਪ੍ਰਧਾਨ,ਹਰਵਿੰਦਰ ਸਿੰਘ ਹੰਦਾ ਨੂੰ ਮੀਤ ਪ੍ਰਧਾਨ,ਸੁਖਦੀਪ ਸਿੰਘ ਖਹਿਰਾ ਨੂੰ ਜਨ:ਸਕੱਤਰ,ਗੁਰਦੇਵ ਸਿੰਘ ਬਿੱਲੂ ਨੂੰ ਪ੍ਰਬੰਧਕ ਸਕੱਤਰ,ਗੁਰਚਰਨ ਸਿੰਘ ਚਰਨੀ ਨੂੰ ਸਕੱਤਰ ਅਤੇ ਗੁਰਦਿਆਲ ਸਿੰਘ ਨੂੰ ਸਲਾਹਕਾਰ ਨਿਯੁਕਤ ਕੀਤਾ ਗਿਆ | ਇਸ ਮੌਕੇ ਕਿਸਾਨ ਆਗੂ ਬਲਵੰਤ ਸਿੰਘ ਛੀਨੀਵਾਲ,ਸੁਖਵਿੰਦਰ ਸਿੰਘ ਕਾਕਾ,ਜਸਵੰਤ ਸਿੰਘ ਅਤੇ ਬਲਵੀਰ ਸਿੰਘ ਹਾਜਰ ਸਨ |