ਲੁਧਿਆਣਾ, 1 ਫਰਵਰੀ (000)-ਜ਼ਿਲ•ਾ ਲੁਧਿਆਣਾ, ਮੋਗਾ, ਰੂਪਨਗਰ ਅਤੇ ਅਜੀਤਗੜ• (ਮੋਹਾਲੀ) ਦੇ
ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਕਰਨ ਲਈ ਫੌਜ ਭਰਤੀ ਦਫ਼ਤਰ, ਢੋਲੇਵਾਲ ਕੰਪਲੈਕਸ, ਲੁਧਿਆਣਾ
ਵੱਲੋਂ 1 ਅਪ੍ਰੈੱਲ ਤੋਂ 10 ਅਪ੍ਰੈੱਲ, 2018 ਤੱਕ ਭਰਤੀ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿੱਚ
ਸਿਪਾਹੀ (ਜਨਰਲ ਡਿਊਟੀ), ਸਿਪਾਹੀ (ਕਲਰਕ/ਸਟੋਰ ਕੀਪਰ ਟੈਕਨੀਕਲ), ਸਿਪਾਹੀ ਨਰਸਿੰਗ ਸਹਾਇਕ
ਅਤੇ ਸਿਪਾਹੀ ਤਕਨੀਕੀ ਅਸਾਮੀਆਂ ਲਈ ਭਰਤੀ ਕੀਤੀ ਜਾਵੇਗੀ।
ਇਸ ਸੰਬੰਧੀ ਡਾਇਰੈਕਟਰ ਰਿਕਰੂਟਿੰਗ ਕਰਨਲ ਸ੍ਰੀ ਵਿਸ਼ਾਲ ਦੂਬੇ ਨੇ ਦੱਸਿਆ ਕਿ ਇਸ ਭਰਤੀ ਵਿੱਚ
ਹਿੱਸਾ ਲੈਣ ਦੇ ਇਛੁੱਕ ਨੌਜਵਾਨਾਂ ਨੂੰ ਪਹਿਲਾਂ ਮਿਤੀ 16 ਮਾਰਚ, 2018 ਤੱਕ ਫੌਜ ਦੀ
ਵੈੱਬਸਾਈਟ www.joinindianarmy.nic.in ‘ਤੇ ਅਪਲਾਈ ਕਰਨਾ ਪਵੇਗਾ। ਆਨਲਾਈਨ ਅਪਲਾਈ
ਪ੍ਰਕਿਰਿਆ ਖ਼ਤਮ ਹੋਣ ‘ਤੇ ਯੋਗ ਉਮੀਦਵਾਰਾਂ ਨੂੰ ਅਗਾਊਂ ਭਰਤੀ ਪ੍ਰਕਿਰਿਆ ਬਾਰੇ ਸੂਚਿਤ ਕੀਤਾ
ਜਾਵੇਗਾ। ਉਨ•ਾਂ ਦੱਸਿਆ ਕਿ ਇਹ ਭਰਤੀ ਉਪਰੋਕਤ ਜ਼ਿਲਿ•ਆਂ ਵਿੱਚ ਪੈਂਦੀਆਂ ਤਹਿਸੀਲਾਂ ਮੁਤਾਬਿਕ
ਕੀਤੀ ਜਾਵੇਗੀ। ਯੋਗ ਉਮੀਦਵਾਰਾਂ ਦੀ ਸਾਂਝੀ ਪ੍ਰਵੇਸ਼ ਪ੍ਰੀਖਿਆ 27 ਮਈ, 2018 ਨੂੰ ਫੌਜ ਭਰਤੀ
ਦਫ਼ਤਰ, ਢੋਲੇਵਾਲ ਕੰਪਲੈਕਸ, ਲੁਧਿਆਣਾ ਵਿਖੇ ਹੀ ਹੋਵੇਗੀ। ਸ੍ਰੀ ਦੂਬੇ ਨੇ ਇਛੁੱਕ ਨੌਜਵਾਨਾਂ
ਨੂੰ ਅਪੀਲ ਕੀਤੀ ਕਿ ਉਹ ਵੈੱਬਸਾਈਟ www.joinindianarmy.nic.in ‘ਤੇ ਅਪਲਾਈ ਕਰਨ ਅਤੇ
ਹੋਰ ਨੌਜਵਾਨਾਂ ਨੂੰ ਵੀ ਦੱਸਣ। ਉਨ•ਾਂ ਕਿਹਾ ਕਿ ਇਹ ਭਰਤੀ ਪ੍ਰਕਿਰਿਆ ਪੂਰੀ ਤਰ•ਾਂ
ਕੰਪਿਊਟਰੀਕ੍ਰਿਤ ਹੈ ਅਤੇ ਨੌਜਵਾਨ ਦਲਾਲਾਂ ਦੇ ਝਾਂਸੇ ਵਿੱਚ ਨਾ ਆਉਣ।