ਮੰਡ ਲੁਧਿਆਣਾ 2 ਫ਼ਰਵਰੀ:-
ਅੱਜ ਗੁਰਸਿਮਰਨ ਸਿੰਘ ਮੰਡ ਸਾਬਕਾ ਉਪ ਚੇਅਰਮੈਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸਥਾਨਕ
ਸਰਕਾਰਾਂ ਸੈਲ ਪੰਜਾਬ ਨੇ ਮੀਡੀਆ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ:- ਦੇਸ਼ ਦੇ ਵਿੱਤ ਮੰਤਰੀ
ਅਰੁਣ ਜੇਤਲੀ ਨੇ ਜੋ ਕਲ ਬਜਟ ਸੈਸ਼ਨ ਵਿੱਚ ਲਿਆਂਦਾ ਹੈ ਉਹ ਬਿਲਕੁਲ ਕਿਸਾਨ ਮਾਰੂ ਅਤੇ ਮੱਧਮ
ਵਰਗ ਨੂੰ ਤੰਗ ਪ੍ਰੇਸ਼ਾਨ ਕਰਨ ਵਾਲਾ ਸਾਬਿਤ ਹੋਇਆ ਹੈ। ਮੋਦੀ ਸਰਕਾਰ ਵਲੋਂ 2 ਸਾਲ ਪਹਿਲਾਂ
ਐਲਾਣੀ ਮੈਡੀਕਲ ਬੀਮਾ ਯੋਜਨਾ ਤਾਂ ਹਾਲੇ ਤੱਕ ਨੋਟੀਫਾਈ ਨਹੀਂ ਹੋਈ, ਨਵੀਂ ਤੋਂ ਕੀ ਊਮੀਦ
ਕੀਤੀ ਜਾਵੇ। ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਦਾ ਕਿਸਾਨ ਕਰਜ ਦੇ ਬੋਝ ਹੇਠਾਂ
ਦੱਬਿਆ ਹੋਇਆ ਹੈ, ਪਰੰਤੂ ਜਦ ਕਿ ਉੱਤਰ ਪ੍ਰਦੇਸ਼ ਦੀਆਂ ਚੋਣਾਂ ਤੋਂ ਪਹਿਲਾਂ ਖੁਦ ਪ੍ਰਧਾਨ
ਮੰਤਰੀ ਮੋਦੀ ਨੇ ਕਿਸਾਨਾਂ ਦੀ ਕਰਜ ਮਾਫੀ ਦਾ ਐਲਾਣ ਕੀਤਾ ਸੀ। ਇਸੇ ਤਰਾਂ ਪੰਜਾਬ ਵਿਚ ਵੀ
ਮੋਦੀ ਨੇ ਕਿਸਾਨਾਂ ਨੂੰ ਪੈਨਸ਼ਨ ਦੇਣ ਦਾ ਐਲਾਣ ਵੀ ਕੀਤਾ ਸੀ ਪਰ ਇਸ ਬਜਟ ਵਿਚ ਇਸ ਸਬੰਧੀ ਕੁਝ
ਨਹੀਂ ਕਿਹਾ ਬੋਲਿਆ,ਨੋਟਬੰਦੀ, ਜੀ. ਐਸ. ਟੀ. ਅਤੇ ਮਹਿੰਗਾਈ ਦੇ ਯੁਗ ਵਿੱਚ ਨੌਕਰੀਪੇਸ਼ਾ ਮੱਧ
ਵਰਗ ਨੂੰ ਇਸ ਵਾਰ ਬਜਟ ਤੋਂ ਕੁਝ ਰਾਹਤ ਦੀ ਉਮੀਦ ਲਾਈ ਬੈਠੇ ਸਨ ਪਰ ਮੋਦੀ ਸਰਕਾਰ ਨੇ ਦੇਣ ਦੀ
ਬਜਾਏ ਕਈ ਰਾਹਤਾਂ ਖੋਹ ਲਈਆਂ ਹਨ, ਸਗੋਂ ਆਮ ਲੋਕਾਂ ਦਾ ਫ਼ਾਇਦੇ ਸੋਚਣ ਦੀ ਬਜਾਏ ਰਾਸ਼ਟਰਪਤੀ,
ਉਪ ਰਾਸ਼ਟਰਪਤੀ ਅਤੇ ਰਾਜਪਾਲਾਂ ਅਤੇ ਸੰਸਦ ਮੈਂਬਰਾਂ ਦੀ ਤਨਖਾਹ ‘ਵਧਾਈ ਹੈ,ਇਸ ਕਰਕੇ ਗਰੀਬ
ਵਰਗ, ਕਿਸਾਨ ਵਰਗ ਅਤੇ ਮੱਧ ਵਰਗ ਨੂੰ ਨਿਰਾਸ਼ ਕਰ ਦਿੱਤਾ। ਸ੍ਰ ਮੰਡ ਨੇ ਕਿਹਾ ਕਿ ਇਸ ਸਰਕਾਰ
ਵੱਲੋਂ ਬੇਰੁਜਗਾਰਾਂ ਨਾਲ ਕੀਤੇ ਕੋਝੇ ਮਜਾਕ ਦੀ ਨਿੰਦਾ ਕਰਦਿਆਂ ਕਿਹਾ ਕਿ ਚੋਣਾਂ ਸਮੇਂ
ਪ੍ਰਧਾਨ ਮੰਤਰੀ ਨੇ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦਾ ਐਲਾਣ ਕੀਤਾ ਸੀ ਪਰ ਅੱਜ ਦੇ ਬਜਟ ਵਿਚ
ਸਰਕਾਰ ਨੇ ਅਧਿਕਾਰਤ ਤੌਰ ਤੇ ਸਿਰਫ 70 ਲੱਖ ਨੌਕਰੀਆਂ ਦੇਣ ਦੀ ਗੱਲ ਕਰਕੇ ਆਪਣੀ ਨਾਕਾਮੀ ਨੂੰ
ਖੁਦ ਸੰਸਦ ਦੇ ਸਾਹਮਣੇ ਸਵਿਕਾਰ ਕਰ ਲਿਆ ਹੈ। ਉਨਾਂ ਕਿਹਾ ਕਿ ਇਹ ਵੀ ਦਿਹਾੜੀ ਮਜਦੂਰੀ ਕਰਨ
ਵਾਲਿਆਂ ਦੇ ਆਂਕੜੇ ਹਨ ਅਤੇ ਅਸਲ ਵਿਚ ਬੇਰੁਜਗਾਰਾਂ ਨੂੰ ਕੋਈ ਨੌਕਰੀ ਮੁਹਈਆ ਨਹੀਂ ਕਰਵਾਈ ਜਾ
ਰਹੀ ਹੈ, ਸ੍ਰ ਮੰਡ ਨੇ ਕਿਹਾ ਕਿ ਰਾਜਸਥਾਨ ਵਿਚ ਲੋਕ ਸਭਾ ਅਤੇ ਵਿਧਾਨ ਸਭਾ ਦੀ ਉਪਚੋਣਾਂ ਦੇ
ਨਤੀਜਿਆਂ ਨੇ ਬਜਟ ਦੇ ਦਿਨ ਮੋਦੀ ਸਰਕਾਰ ਨੂੰ ਦੇਸ਼ ਦੀ ਜਨਤਾ ਦੇ ਗੁੱਸੇ ਦਾ ਅਹਿਸਾਸ ਕਰਵਾ
ਦਿੱਤਾ ਹੈ।*