ਸੰਗਰੂਰ,2 ਫਰਵਰੀ ( ਕਰਮਜੀਤ ਰਿਸ਼ੀ) ਪਰਜਾਪਿਤਾ ਬ੍ਰਹਮਾ ਕੁਮਾਰੀ ਇਸਵਰੀਆ ਆਸਰਮ ਸੁਨਾਮ
ਵੱਲੋਂ ਸਥਾਨਕ ਸਿਵ ਕਾਲੋਨੀ ਵਿਖੇ ਚਲਾਏ ਜਾ ਰਹੇ ਬ੍ਰਹਮਾ ਕੁਮਾਰੀਆਜ ਰਾਜਯੋਗ ਸੈਟਰ ਵਿਖੇ
ਮਹਾ ਸਿਵਰਾਤਰੀ ਦੇ ਸੁਭ ਮੌਕੇ ਤੇ ਤਿੰਨ ਰੋਜਾ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ
ਜਾਣਕਾਰੀ ਦਿੰਦਿਆਂ ਭੈਣ ਮੀਰਾ ਜੀ ਨੇ ਦੱਸਿਆ ਕੀ ਇਹ ਸਮਾਗਮ 5 ਫਰਵਰੀ ਨੂੰ ਸੁਰੂ ਹੋ ਕੇ 7
ਨੂੰ ਸਮਾਪਤ ਹੋਵੇਗਾ ਜਿਸ ਦੋਰਾਨ ਚੰਡੀਗੜ੍ਹ ਤੋ ਵੀ ਕੇ ਕਵਿਤਾ ਦੀਦੀ ਜੀ ਵਿਸੇਸ ਤੋਰ ਤੇ
ਪਹੁੰਚ ਕੇ ਤਿੰਨੇ ਦਿਨ ਸਰਧਾਲੂਆਂ ਨੂੰ ਆਪਣੇ ਪ੍ਰਵਚਨਾਂ ਦੁਆਰਾ ਨਿਹਾਲ ਕਰਨਗੇ।ਇਸ ਮੌਕੇ ਭੈਣ
ਮੀਰਾ ਜੀ ਨੇ ਬ੍ਰਹਮਾ ਕੁਮਾਰੀਆਜ ਰਾਜਯੋਗ ਸੈਟਰ ਸਿਵ ਕਾਲੋਨੀ ਚੀਮਾ ਮੰਡੀ ਵੱਲੋਂ ਨਗਰ
ਪੰਚਾਇਤ ਚੀਮਾ ਦੇ ਨਵਨਿਯੁਕਤ ਪ੍ਰਧਾਨ ਅਵਤਾਰ ਸਿੰਘ ਤਾਰੀ ਦਾ ਸਨਮਾਨ ਵੀ ਕੀਤਾ । ਇਸ ਮੌਕੇ
ਸਤਗੁਰ ਸਿੰਘ ,ਨੰਬਰਦਾਰ ਹਰਬੰਸ ਸਿੰਘ, ਤਰਲੋਚਨ ਗੋਇਲ, ਬੀਰਬਲ ਦਾਸ ਬਾਸਲ ਆਦਿ ਹਾਜਰ ਸਨ।
