ਮਾਨਸਾ ( ਤਰਸੇਮ ਸਿੰਘ ਫਰੰਡ )
‘ਦ’ ਰੈਨੇਸਾਂ ਸਕੂਲ ਵੱਲੋਂ ਆਪਣਾ ਤੀਜਾ ਸਲਾਨਾ ਸਮਾਗਮ 31 ਜਨਵਰੀ ਸ਼ਾਮ ਨੂੰ ਬੜੀ ਹੀ ਧੂਮ
ਧਾਮ ਨਾਲ ਮਨਾਇਆ ਗਿਆ, ਜਿਸ ਵਿੱਚ ਸਾਰੇ ਸਕੂਲ ਦੇ ਬੱਚਿਆਂ ਨੇ ਆਪਣੇ ਪ੍ਰਦਰਸ਼ਨ ਬੜੇ ਹੀ ਜੋਸ਼
ਅਤੇ ਹੌਂਸਲੇ ਨਾਲ ਪੇਸ਼ ਕੀਤੇ, ਜਿਸ ਵਿੱਚ ਕੁੜੀਆਂ ਦਾ ਭੰਗੜਾ, ਰੋਲਰ ਸਕੇਟਿੰਗ, ਬੱਚਿਆਂ
ਦੀਆਂ ਸਕਿੱਟਾਂ, ਗਰੁੱਪ ਡਾਂਸ ਦੇ ਅੰਦਾਜ਼ ਨੇ ਦਰਸ਼ਕਾਂ ਨੂੰ ਤਾੜੀ ਮਾਰਨ ਲਈ ਮਜਬੂਰ ਕਰ
ਦਿੱਤਾ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਟ
ਦੇ ਐਮ. ਡੀ. ਸ਼੍ਰੀਮਾਨ ਗੁਰਮੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਇਸ ਸਕੂਲ ਦੇ ਚੰਗੇ ਮਿਆਰ ਅਤੇ
ਸੋਚ ਦੀ ਇਲਾਕੇ ਨੂੰ ਕਦਰ ਕਰਨੀ ਚਾਹੀਦੀ ਹੈ। ਸਮਾਗਮ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ
ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਕੀਤਾ ਅਤੇ ਬੱਚਿਆਂ ਨੇ ਚੰਗੇ ਪ੍ਰਦਰਸ਼ਨ ਦੇ ਨਾਲ ਨਾਲ
ਸਕੂਲ ਦੇ ਹਰੇ ਭਰੇ ਅਤੇ ਸ਼ਾਨਦਾਰ ਕੈਂਪਸ ਦੀ ਸ਼ਲਾਘਾ ਕੀਤੀ ਖਾਸ ਮਹਿਮਾਨ ਦੇ ਤੌਰ ਤੇ ਪਹੁੰਚੇ
ਸਾਬਕਾ ਐਮ. ਐਲ. ਏ ਅਜੀਤਇੰਦਰ ਸਿੰਘ ਮੋਫ਼ਰ ਨੇ ICSE ਬੋਰਡ ਬਾਰੇ ਦੱਸਦਿਆਂ ਇਸ ਸਕੂਲ ਦੇ
ਬੱਚਿਆਂ ਦੀ ਅੰਗਰੇਜੀ ਉੱਪਰ ਵਧੀਆ ਪਕੜ ਦੀ ਸ਼ਲਾਘਾ ਕੀਤੀ। ਸਕੂਲ ਮੈਨੇਜਮੈਂਟ ਕਮੇਟੀ ਦੇ
ਮੈਂਬਰ ਸ਼੍ਰੀਮਾਨ ਸੁਖਵਿੰਦਰ ਸਿੰਘ ਭੁੱਚੋ ਕਲਾਂ, ਮਨਪ੍ਰੀਤ ਦੌਲਾਂ ਤੋਂ ਇਲਾਵਾ ਇਨਲਾਈਟਨਡ
ਕਾਲਜ ਝੁਨੀਰ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਦਲੇਲਵਾਲਾ, ਫਤਹਿ ਗਰੁੱਪ ਆਫ਼ ਇੰਸਟੀਚਿਊਟ ਦੇ
ਚੇਅਰਮੈਨ ਐਚ. ਐਸ ਚੱਠਾ ਮਾਈ ਭਾਗੋ ਕਾਲਜ ਰੱਲਾ ਦੇ ਡਾਇਰੈਕਟਰ ਡਾ. ਬਲਵਿੰਦਰ ਤੋਂ ਇਲਾਵਾ
ਸੀਨੀਅਰ ਪੱਤਰਕਾਰ ਵੀ ਹਾਜਰ ਹੋਏ। ਰੈਨੇਸਾਂ ਸਕੂਲ ਦੇ ਚੇਅਰਮੈਨ ਡਾ. ਅਵਤਾਰ ਸਿੰਘ ਨੇ ਆਏ
ਸਾਰੇ ਮਹਿਮਾਨਾਂ, ਬੱਚਿਆਂ ਦੇ ਮਾਪਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਦੱਸਿਆ ਕਿ ICSE
ਬੋਰਡ ਤੋਂ ਮਾਨਤਾ ਪ੍ਰਾਪਤ ਦ ਰੈਨੇਸਾਂ ਸਕੂਲ ਜਿਲ੍ਹੇ ਦਾ ਪਹਿਲਾ ਸਕੂਲ ਬਣ ਗਿਆ ਹੈ ਅਤੇ ਇਹ
ਵੀ ਦੱਸਿਆ ਕਿ ਬੱਚਿਆਂ ਨੂੰ ਸਿਰਫ਼ ਕਿਤਾਬੀ ਗਿਆਨ ਦੇਣਾ ਹੀ ਕਾਫ਼ੀ ਨਹੀਂ ਉਨ੍ਹਾਂ ਨੂੰ
ਹੁਨਰਮੰਦ, ਸੰਸਕਾਰੀ ਵਿਵੇਕਸ਼ੀਲ ਅਤੇ ਸਿਹਤਮੰਦ ਬਣਾਉਣਾ ਵੀ ਸਕੂਲਾਂ ਦੀ ਜ਼ਿੰਮੇਵਾਰੀ ਹੈ।
ਸਕੂਲ ਪ੍ਰਿੰਸੀਪਲ ਸ਼ੀਮਤੀ ਸੁਖਵਿੰਦਰ ਕੌਰ ਨੇ ਇਸ ਸਮਾਗਮ ਦੀ ਕਾਮਯਾਬੀ ਲਈ ਸਮੂਹ ਸਟਾਫ਼ ਨੂੰ
ਵਧਾਈ ਦਿੱਤੀ ਅਤੇ ਧੰਨਵਾਦ ਕੀਤਾ।
