Breaking News

ਭਾਰਤੀ ਸਭਿਧਾਨ ਦੀ ਉਲੰਘਣਾ ਕਰਨ ਵਾਲੀਆਂ ਉਹਨਾਂ ਔਰਤਾਂ ਦੀ ਮੈਂਬਰੀ ਖਾਰਜ ਕੀਤੀ ਜਾਵੇ

ਮਾਨਸਾ    (ਤਰਸੇਮ ਸਿੰਘ ਫਰੰਡ ) ਭਾਰਤੀ ਸਭਿਧਾਨ ਅਨੁਸਾਰ ਇਥੋਂ ਦੇ ਹਰ ਨਾਗਰਿਕ ਨੂੰ ਵੋਟ
ਪਾਉਣ ਦਾ ਅਧਿਕਾਰ ਪ੍ਰਾਪਤ ਹੈ ਇਸੇ ਤਰ੍ਹਾਂ ਹੀ ਇਥੇ ਹਰ ਖੇਤਰ ਵਿੱਚ ਔਰਤ ,ਮਰਦਾਂ ਦੇ ਬਰਾਬਰ
ਦਾ ਅਧਿਕਾਰ ਰੱਖਦੀ ਹੈ ਤੇ ਇਹੋ ਹੀ ਸਾਡਾ ਭਾਰਤੀ ਸਭਿਧਾਨ ਬੋਲਦੇ ,ਬਹੁਤ ਸਾਰੇ ਕਾਨੂੰਨ
ਔਰਤਾਂ ਦੀ ਰੱਖਿਆ ਲਈ ਬਣੇ ,ਔਰਤਾਂ ਦੀ ਰੱਖਿਆ ਲਈ ਹੋਰ ਕਾਨੂੰਨ ਵੀ ਸਮੇਂ ਸਮੇਂ ਤੇ ਬਣਾਏ ਜਾ
ਰਹੇ ਹਨ । ਕਿਸੇ ਵੀ ਸਰਕਾਰੀ ਅਦਾਰੇ ਜਾਂ ਪ੍ਰਾਈਵੇਟ ਅਦਾਰੇ ਵਿੱਚ ਜਾਕੇ ਦੇਖੋ ਔਰਤ ,ਮਰਦ ਦੇ
ਮੌਢੇ ਨਾਲ ਮੌਢਾ ਲਗਾਕੇ ਕੰਮ ਕਰ ਰਹੀ ਹੈ । ਫਿਰ ਜਦੋਂ ਇਥੋਂ ਦੀ ਲੋਕਲ ਸਰਕਾਰ ਅਧੀਨ ਆਉਦੀਆਂ
ਮਿਉਂਸਿਪਲ ਕਮੇਟੀਆਂ ਦੀ ਚੋਣ ,ਔਰਤਾਂ ਵੱਲੋਂ ਜਿੱਤ ਹਾਸਿਲ ਕਰ ਲੈਣ ਤੋਂ ਬਾਅਦ ਵੀ ਇਥੇ ਆਕੇ
ਔਰਤਾਂ ਦੇ ਅਧਿਕਾਰਾਂ ਦੀ ਵਰਤੋਂ ਉਹਨਾਂ ਘਰ ਵਾਲ਼ਾ ਜਾਂ ਫਿਰ ਲੜਕੇ ਐਮ ਸੀ ਹੋਣ ਦੇ ਅਧਿਕਾਰਾਂ
ਦੀ ਦੀ ਵਰਤੋਂ ਕਰਦੇ ਆਮ ਹੀ ਦੇਖੇ ਜਾਂਦੇ ਹਨ ।ਇਸੇ ਤਰ੍ਹਾਂ ਹੀ ਪੇਂਡੂ ਖੇਤਰਾਂ ਵਿੱਚ
ਪੰਚਾਇਤਾਂ ਦੀ ਚੋਣ ਜਿੱਤਣ ਵਾਲੀਆਂ  ਔਰਤਾਂ ਇਹਨਾਂ ਅਧਿਕਾਰਾਂ ਦੀ ਵਰਤੋਂ ਕਿਉਂ ਕਰ ਸਕਦੀਆਂ
।ਪਿੰਡਾਂ ਤੇ ਸ਼ਹਿਰਾਂ ਵਿੱਚ ਆਮ ਹੀ ਦੇਖਣ ਵਿੱਚ ਆਉਂਦਾ ਹੈ ਕਿ ਸ਼ਹਿਰ ਚਂ ਐਮ ਸੀ ,,,ਪਿੰਡ ਚਂ
ਮੈਂਬਰ ਪੰਚਾਇਤ ਜਾਂ ਪਿੰਡ ਦੀ ਸਰਪੰਚ ਔਰਤਾਂ ਚੁਣੀਆਂ ਜਾਣ ਤੋਂ ਬਾਅਦ ਵੀ ਆਪਣੇ ਅਧਿਕਾਰਾਂ
ਦੀ ਬਹੁਤ ਘੱਟ ਔਰਤਾਂ ਕਰਦੀਆਂ ਹਨ । ਜਿਆਦਾ ਤੌਰ ਤੇ ਇਹੀ ਦੇਖਣ ਵਿੱਚ ਆਇਆ ਹੈ ਕਿ ਉਨ੍ਹਾਂ
ਦੇ ਘਰ ਵਾਲੇ ਜਾਂ ਫਿਰ ਉਨ੍ਹਾਂ ਦੇ ਲੜਕੇ ਹੀ ਇਨ੍ਹਾਂ ਅਧਿਕਾਰਾਂ ਦੀ ਵਰਤੋਂ ਕਰਦੇ ਦੇਖੈ ਜਾ
ਸਕਦੇ ਹਨ ।ਇਥੇ ਜਿਕਰਯੋਗ ਹੈ ਕਿ ਇਥੋਂ ਦੇ ਸਭਿਧਾਨ ਮੁਤਾਬਿਕ ਜਿਸ ਤਰ੍ਹਾਂ ਵਿਧਾਨ ਸਭਾ ਤੇ
ਲੋਕ ਸਭਾ ਦੀ ਚੋਣ ਜਿੱਤਣ ਤੋਂ ਬਾਅਦ ਮੈਂਬਰੀ ਹਾਸਿਲ ਕਰਨ ਵਾਲੀਆਂ ਔਰਤਾਂ  ਆਪਣੇ ਅਧਿਕਾਰਾਂ
ਦੀ ਵਰਤੋਂ ਕਰਦੀਆਂ ਹਨ । ਹਰ ਤਰ੍ਹਾਂ ਦੇ ਸਰਕਾਰੇ ਦਰਬਾਰੇ ਕੰਮ ਕਾਜ ਵਿੱਚ ਆਪ ਜਾਕੇ ਆਪਣੀ
ਹਾਜਰੀ ਲਗਵਾਉਂਦੀਆਂ ਹਨ ਤੇ ਆਪਣੇ ਅਧਿਕਾਰਾਂ ਦੀ ਵਰਤੋਂ ਆਪ ਕਰਦੀਆਂ ਹਨ । ਫਿਰ ਇਹ ਸ਼ਹਿਰੀ
ਖੇਤਰ ਵਿਚੋਂ ਐਮ ਸੀ ਤੇ ਪੇਂਡੂ ਖੇਤਰ ਵਿਚੋਂ ਪੰਚਾਇਤੀ ਚੋਣਾਂ ਵਿੱਚ ਜਿੱਤ ਹਾਸਿਲ ਕਰਨ
ਵਾਲੀਆਂ ਔਰਤਾਂ ਆਪਣੀਆਂ ਸੀਟਾਂ ਤੋਂ ਗੈਰ ਹਾਜਿਰ ਕਿਉਂ ਰਹਿੰਦੀਆਂ ਹਨ ????? ਤੇ ਇਹਨਾਂ ਦੀ
ਜਗਾਂ ਤੇ ਇਹਨਾਂ ਦੇ ਸਕੇ ਸਬੰਧੀ ਹੀ ਕਿਉਂ ਦਿਖਾਈ ਦਿੰਦੇ ਹਨ ਇਹ ਆਪ ਹਾਜਿਰ ਕਿਉਂ ਨਹੀ
ਦਿਖਾਈ ਦਿੰਦੇ ????? ਕੀ ਇਥੇ ਆਕੇ  ਇਹ ਆਪਣੀ ਆਵਾਜ਼ ਬੁਲੰਦ ਉਠਾਉਣ ਦਾ ਅਧਿਕਾਰ ਨਹੀ ਰੱਖਦੀ
,ਜਦੋਂ ਹਰ ਖੇਤਰ ਵਿੱਚ ਔਰਤ ਨੂੰ ਪੂਰਾ ਅਧਿਕਾਰ ਹੈ ।ਫਿਰ ਇਥੇ ਆਕੇ ਇਨ੍ਹਾਂ ਦੇ ਅਧਿਕਾਰਾਂ
ਦੀ ਵਰਤੋਂ ਹੋਰ ਕੋਈ ਕਿਉਂ ਕਰੇ । ਜਿਹੜੀਆਂ ਔਰਤਾਂ ਚੋਣਾਂ ਜਿੱਤਣ ਤੋਂ ਬਾਅਦ ਆਪਣੇ
ਅਧਿਕਾਰਾਂ ਦੀ ਵਰਤੋਂ ਨਹੀ ਕਰਦੀਆਂ ਉਹ ਔਰਤਾਂ ਭਾਰਤੀ ਸਭਿਧਾਨ ਦੀ ਘੋਰ ਉਲੰਘਣਾ ਕਰ ਰਹੀਆਂ
ਹਨ ।।ਇਥੋਂ ਦੇ ਸਭਿਧਨਕ ਹੱਕ ਹਾਸਿਲ ਹਰ ਇੱਕ ਨਾਗਰਿਕ ਨੂੰ ਹਨ । ਇਥੋਂ ਦੀ ਕਾਰਜ ਪਾਲਿਕਾ
,ਨਿਆਪਾਲਿਕਾ ,,ਵਿਧਾਨ ਪਾਲਿਕਾ ,ਦੇ ਉੱਚ ਅਹੁਦਿਆਂ ਤੇ ਔਰਤਾਂ ਵਿਰਾਜਮਾਨ ਹਨ ।ਤੇ ਆਪਣੀਆਂ
ਸੀਟਾਂ ਤੇ ਆਪ ਕੰਮ ਕਰਦੀਆਂ ਹਨ । ਅੱਜ ਦੇ ਅਜੋਕੇ ਸਮੇਂ ਵਿੱਚ ਤਾਂ ਕੋਈ ਖੇਤਰ ਰਿਹਾ ਹੀ ਨਹੀ
ਜਿੱਥੇ ਔਰਤਾਂ ਕੰਮ ਨਾਂ ਕਰਦੀਆਂ ਹੋਣ।ਬਹੁਜਨ ਸਮਾਜ ਪਾਰਟੀ ਦੇ ਆਗੂਆਂ ਸ੍ਰ ਰਘਵੀਰ ਸਿੰਘ
ਰਾਮਗੜੀਆਂ ,ਦਰਸ਼ਨ ਸਿੰਘ ਰਾਠੀ ,ਤੇ ਭਾਈ ਮਰਦਾਨਾ ਸੈਵਾ ਸੁਸਾਇਟੀ ਦੇ ਸ੍ਰ ਹਰਪ੍ਰੀਤ ਸਿੰਘ
ਗੋਗੀ ਨੇ ਮੰਗ ਕੀਤੀ ਹੈ ਕਿ ਜਿਹੜੇ ਵਿਆਕਤੀ ਔਰਤਾਂ ਦੇ ਅਧਿਕਾਰਾਂ ਦੀ ਵਰਤ ਖੁੱਦ  ਕਰਦੇ ਹਨ
ਉਹਨਾਂ ਵਿਆਕਤੀਆਂ ਤੇ ਸਭਿਧਾਨ ਦੀ ਉਲੰਘਣਾ ਕਰਨ ਦੇ ਮਾਮਲੇ ਦਰਜ ਕੀਤੇ ਜਾਣ । ਉੱਕਤ ਆਗੂਆਂ
ਨੇ ਮਾਨਯੋਗ ਚੀਫ ਜਸਟਿਸ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ ਤੇ ਮਾਨਯੋਗ ਸੁਪਰੀਮ ਕੋਰਟ
ਤੋਂ ਮੰਗ ਕੀਤੀ ਹੈ ਕਿ ਭਾਰਤੀ ਸਭਿਧਾਨ ਦੀ ਉਲੰਘਣਾ ਕਰਨ ਵਾਲੀਆਂ ਇਹਨਾਂ  ਔਰਤਾਂ ਦੀ ਜਾਂਚ
ਪੜਤਾਲ ਕਰਵਾਕੇ ਉਹਨਾਂ ਔਰਤਾਂ ਦੀ ਮੈਂਬਰੀ ਖਤਮ ਕੀਤੀ ਜਾਵੇ ਜਿਹੜੀਆਂ ਔਰਤਾਂ ਆਪਣੀ ਜਗਾਂ ਤੇ
ਆਪਣੇ ਪ੍ਰੀਵਾਰਕ ਮੈਂਬਰਾਂ ਤੋਂ  ਸਰਕਾਰੇ ਦਰਬਾਰੇ ਕੰਮ ਕਰਵਾਉਂਦੀਆਂ ਹਨ ।ਮਾਨਯੋਗ ਜੁਡੀਸ਼ੀਅਲ
ਨੂੰ ਇਸ  ਪਾਸੇ ਫੌਰੀ ਧਿਆਨ ਦੇਣ ਦੀ ਲੋੜ ਹੈ ।

Leave a Reply

Your email address will not be published. Required fields are marked *

This site uses Akismet to reduce spam. Learn how your comment data is processed.