( 10 ਫਰਵਰੀ ਨੂੰ ਕਾਫ਼ਿਲੇ ਦੇ ਰੂਪ ‘ ਚ ਪੁਹੰਚਾਗੇਂ ਸੰਦੌੜ : ਬੜੀ )
ਸ਼ੇਰਪੁਰ
ਲੋਕ ਮੰਚ, ਪੰਜਾਬ ਜਥੇਬੰਦੀ ਦੀ ਇੱਕ ਅਹਿਮ ਮੀਟਿੰਗ ਗੁਰਦੁਆਰਾ
ਨਾਨਕਸਰ ਸਾਹਿਬ ਬੜੀ ਰੋਡ ,ਸ਼ੇਰਪੁਰ ਵਿਖੇ ਸਾਬਕਾ ਸਰਪੰਚ ਸੁਖਦੇਵ ਸਿੰਘ ਗੁੰਮਟੀ ਦੀ
ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ ਸਮੂੰਹ ਮੈਂਬਰਾਂ ਅਤੇ ਕਿਸਾਨ ਯੂਨੀਅਨ ਦੇ ਮੈਂਬਰਾਂ ਨੇ
ਭਾਗ ਲਿਆ ਮੀਟਿੰਗ ਵਿੱਚ ਜਿੱਥੇ ਜਥੇਬੰਦੀ ਵੱਲੋਂ ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਪੇਸ਼
ਕੀਤੇ ਸਰਕਾਰ ਦੇ ਆਖਰੀ ਬਜਟ ਦਾ ਵਿਰੋਧ ਕੀਤਾ ਗਿਆ ਉਥੇ ਆਗੂਆਂ ਨੇ ਬੋਲਦਿਆਂ ਕਿਹਾ, ਕਿ ਇਸ
ਵਾਰ ਵੀ ਬਜਟ ਦੌਰਾਨ ਪੰਜਾਬ ਦੀ ਝੋਲੀ ਖਾਲੀ ਹੀ ਰਹੀ ਅਤੇ ਕਰਜ਼ੇ ਦੀ ਮਾਰ ਹੇਠ ਆਏ ਖ਼ੁਦਕੁਸ਼ੀਆਂ
ਕਰ ਰਹੇ ਕਿਸਾਨਾਂ ਦੇ ਪੱਲੇ ਵੀ ਨਿਰਾਸ਼ਾ ਹੀ ਪਈ । ਬਜਟ ਦੌਰਾਨ ਕਰਜ਼ਾ ਮੁਆਫ਼ੀ ਲਈ ਪੰਜਾਬ ਨੂੰ
ਕੋਈ ਮਾਲੀ ਮਦਦ ਨਹੀਂ ਮਿਲੀ । ਕੁੱਲ ਮਿਲਾਕੇ ਇਹ ‘ ਲੋਕ ਮਾਰੂ ਬਜਟ ‘ ਹੀ ਰਿਹਾ। ਜਿਸ ਵਿੱਚ
ਗਰੀਬਾਂ ਨੂੰ ਵੀ ਮਹਿੰਗਾਈ ਤੋਂ ਕੋਈ ਰਾਹਤ ਨਹੀਂ ਮਿਲੀ ਉਪਰੰਤ 10 ਫਰਵਰੀ ਨੂੰ ਸੰਦੌੜ ਵਿਖੇ
ਕਰਵਾਈ ਜਾ ਰਹੀ ਜ਼ਿਲ੍ਹਾ ਕਨਵੈਨਸ਼ਨ ਵਿੱਚ ਸ਼ੇਰਪੁਰ ਤੋਂ ਵੱਡੀ ਗਿਣਤੀ ਵਿੱਚ ਕਾਫ਼ਿਲੇ ਦੇ ਰੂਪ
ਵਿੱਚ ਸ਼ਮੂਲੀਅਤ ਕਰਨ ਦਾ ਫੈਂਸਲਾਂ ਕੀਤਾ ਗਿਆ । 4 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਵੱਲੋਂ
ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਕਨਵੈਨਸ਼ਨ ਵਿੱਚ ਵੀ ਲੋਕ ਮੰਚ ਪੰਜਾਬ ਜਥੇਬੰਦੀ ਦੇ 10
ਡੈਲੀਗੇਟ ਹਿੱਸਾ ਲੈਣਗੇ। ਇਸ ਮੌਕੇ ਮਾਸਟਰ ਸੁਖਦੇਵ ਸਿੰਘ ਬੜੀ,ਪ੍ਰਧਾਨ ਲੋਕ ਮੰਚ ਪੰਜਾਬ,
ਗੁਰਨਾਮ ਸਿੰਘ ਸਿੰਘ ਸਟੂਡੀਓ , ਹਰਬੰਸ ਲਾਲ ਟਿੱਬਾ, ਸੁਖਵਿੰਦਰ ਸਿੰਘ , ਅਮਰੀਕ ਸਿੰਘ ,
ਹਰਜੀਤ ਕਾਤਿਲ , ਮਾ. ਰਾਮਨਾਥ ਭਗਵਾਨਪੁਰਾ, ਜਗਤਾਰ ਸਿੰਘ ਹੇੜੀਕੇ, ਮਾ. ਦਿਆਲ ਸਿੰਘ ਤੋਂ
ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ ।