ਮਾਨਸਾ (ਤਰਸੇਮ ਫਰੰਡ ) ਕਿਸਾਨਾਂ ਨੂੰ ਰਿਆਤ ਤਾਂ ਕੀ ਦੇਣੀ ਸੀ ਸਗੋਂ ਜੋ ਪਾਣੀ ਦੀ ਸਬਸਿਡੀ
ਮਿਲਦੀ ਸੀ ਉਸਨੂੰ ਵੀ ਖੋਹਣ ਦੀਆਂ ਗੋਦਾਂ ਗੁੰਦੀਆਂ ਜਾ ਰਹੀਆਂ ਹਨ ਇਹਨਾਂ ਵਿਚਾਰਾਂ ਦਾ
ਪ੍ਰਗਟਾਵਾ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਜਿਲਾ ਮਾਨਸਾ ਦੇ ਪ੍ਰਧਾਨ ਕਾਮਰੇਡ ਨਿਹਾਲ ਸਿੰਘ
ਨੇ ਦੱਸਿਆ ਕਿ ਸਰਕਾਰ ਨੇ ਸੱਤਾ ਸੰਭਾਲਣ ਤੋਂ ਪਹਿਲਾਂ ਲੋਕਾਂ ਨਾਲ ਵਾਅਦੇ ਕੀਤੇ ਸੀ ਕਿ
ਸਮੁੱਚੇ ਕਰਜੇ ਮੁਆਫ ਕੀਤੇ ਜਾਣਗੇ ਪਰ ਸਰਕਾਰ ਨੇ ਸੱਤਾ ਸੰਭਾਲਣ ਤੋਂ ਬਾਅਦ ਕਿਸਾਨਾਂ ਦੇ
ਕਰਜੇ ਤਾਂ ਕੀ ਮੁਆਫ ਕਰਨੇ ਸੀ ਸਗੋਂ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦੇ ਪੂਰੇ ਭਾਅ ਵੀ
ਨਹੀਂ ਦਿੱਤੇ ਜਾ ਰਹੇ । ਸਵਾਮੀ ਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਨਹੀ ਕੀਤੀਆਂ ਜਾ ਰਹੀਆਂ
। ਤੋਂ ਇਲਾਵਾ ਜੀ ਐਸ ਟੀ ਟੀ ਲਾਗੂ ਕਰਕੇ ਖਾਦਾਂ ਤੇ 5% ਕੀੜੇਮਾਰ ਦਵਾਈਆਂ ਤੇ 18 % ਤੇ
ਮਸ਼ੀਨਰੀ ਤੇ 28 % ਟੈਕਸ ਲਗਾਕੇ ਕਿਸਾਨਾਂ ਤੇ ਹੋਰ ਭਾਰ ਪਾ ਦਿੱਤਾ ,ਡੀਜ਼ਲ ਦੀਆਂ ਕੀਮਤਾਂ
ਕਿਸਾਨ ਦੀ ਖਰੀਦ ਸ਼ਕਤੀ ਤੋਂ ਬਾਹਰ ਹੋ ਚੁੱਕੀਆਂ ਹਨ । ਇੱਕ ਥੋੜੀ ਬਹੁਤੀ ਪਾਣੀ ਦੀ ਸਬਸਿਡੀ
ਕਿਸਾਨਾਂ ਨੂੰ ਮਿਲਦੀ ਸੀ ਸਰਕਾਰ ਉਹ ਵੀ ਖੋਹਣਾ ਚਾਹੁੰਦੀ ਹੈ । ਜਿਸਦੇ ਲਈ ਕੁੱਲ ਹਿੰਦ
ਕਿਸਾਨ ਸਭਾ ਇਸ ਦਾ ਡਟਕੇ ਵਿਰੋਧ ਕਰੇਗੀ ਅਤੇ ਇਸ ਫੈਸਲੇ ਦੇ ਖਿਲਾਫ ਸੰਘਰਸ਼ ਕਰੇਗੀ ।