ਮਾਨਸਾ (ਤਰਸੇਮ ਸਿੰਘ ਫਰੰਡ ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾਈ ਸੀਨੀਅਰ
ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਕਿਸਾਨਾਂ ਕਰਜਾ ਮੁਕਤ ਕਰਵਾਉਣ ਸਮੇਤ
ਸਮੁੱਚੀਆਂ ਮੰਗਾਂ ਲਈ ਸਰਕਾਰਾਂ ਖਿਲਾਫ ਸੰਘਰਸ਼ ਨੂੰ ਤੇਜ ਕਰਦਿਆਂ ਰਾਜ ਦੀਆਂ ਸੱਤ ਕਿਸਾਨ
ਜਥੇਬੰਦੀਆਂ ਦੇ ਸੱਦੇ ਤੇ 7 ਫਰਵਰੀ ਨੂੰ ਰਾਜ ਵਿੱਚ 2 ਘੰਟੇ 12 ਤੋਂ 2 ਸੜਕੀ ਆਵਾਜਾਈ ਰੋਕੀ
ਜਾਵੇਗੀ। ਉਸ ਤੋਂ 8 ਮਾਰਚ ਨੂੰ ਬਰਨਾਲਾ ਸ਼ਹਿਰ ਵਿੱਚ ਕਰਜ਼ਾ ਮੁਕਤੀ ਲਲਕਾਰ ਰੈਲੀ ਬੀ.ਕੇ.ਯੂ.
ਉਗਰਾਹਾਂ ਵੱਲੋਂ ਕੀਤੀ ਜਾਵੇਗੀ। ਸ੍ਰੀ ਜੇਠੂਕੇ ਅੱਜ ਮਾਨਸਾ ਵਿਖੇ ਜਥੇਬੰਦੀ ਦੇ ਚੋਣਵੇ
ਆਗੂਆਂ ਦੀ ਮੀਟਿੰਗ ਨੂੰ ਸੰਬੋਧਨ ਕਰਨ ਲਈ ਪੁੱਜੇ ਸਨ। ਜਥੇਬੰਦੀ ਜਿਲ੍ਹਾ ਪ੍ਰਧਾਨ ਰਾਮ ਸਿੰਘ
ਭੈਣੀਬਾਘਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਜੇਠੂਕੇ ਨੇ ਕਿਹਾ
ਵਾਅਦਿਆਂ ਦੀ ਪੰਡ ਲੈ ਕੇ ਰਾਜ ਸਭਾ ਤੇ ਕਾਬਜ ਹੋਈ ਕੈਪਟਨ ਸਰਕਾਰ ਕਿਸਾਨਾਂ ਸਮੇਤ ਲੋਕਾਂ ਦੇ
ਮਸਲੇ ਹੱਲ ਕਰਨ ਦੀ ਬਜਾਏ ਸਿਰਫ ਸਰਕਾਰੀ ਖਜਾਨਾਂ ਖਾਲੀ ਹੋਣ ਦਾ ਰੋਣਾ ਰੋ ਕੇ ਜੁੰਮੇਵਾਰੀ
ਤੋਂ ਭੱਜ ਰਹੀ ਹੈ। ਰਾਜ ਵਿੱਚ ਕਰਜਿਆਂ ਕਾਰਨ ਹਰ ਰੋਜ਼ ਕਿਸਾਨ ਮਜਦੂਰ ਮੌਤ ਨੂੰ ਗਲੇ ਲਗਾ ਰਹੇ
ਹਨ। ਰਾਜ ਦੀ ਜਵਾਨੀ ਨਸ਼ਿਆਂ ਵਿੱਚ ਡੋਬ ਦਿੱਤੀ ਹੈ ਖੁਦਕੁਸ਼ੀਆਂ ਦੀ ਹੱਦ ਹੋ ਗਈ ਹੈ। ਜਦੋਂ
ਕਿਤੇ ਵੀ ਸੁਣਵਾਈ ਨਾ ਹੋਣ ਨਿਰਾਸ਼ ਹੋਏ ਨੌਜਵਾਨ ਫੇਸਬੁੱਕਾਂ ਤੇ ਲਾਈਵ ਹੋ ਕੇ ਆਪਣੇ ਹੱਥੀਂ
ਹੀ ਛਾਤੀਆਂ ਵਿੱਚ ਗੋਲੀਆਂ ਮਾਰ ਕੇ ਮਰ ਰਹੇ ਹਨ। ਉਹਨਾਂ ਕਿਸਾਨਾਂ ਨੌਜਵਾਨਾਂ ਅਪੀਲ ਕਰਦਿਆਂ
ਕਿਹਾ ਖੁਦਕੁਸ਼ੀਆਂ ਕਰਨ ਦੀ ਬਜਾਏ ਜਥੇਬੰਦੀ ਨਾਲ ਜੁੜਣ ਤਾਂ ਜੋ ਸੰਘਰਸ਼ਾਂ ਦੇ ਜ਼ੋਰ ਤੇ ਮਸਲੇ
ਹੱਲ ਕਰਵਾਏ ਜਾ ਸਕਣ। ਜਥੇਬੰਦੀਆਂ ਦੇ ਉਲੀਕੇ ਸੰਘਰਸਾਂ ਵਿੱਚ ਪਰਿਵਾਰਾਂ ਸਮੇਤ ਸ਼ਾਮਲ ਹੋਣ।
ਇਸ ਮੌਕੇ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ, ਇੰਦਰਜੀਤ ਸਿੰਘ ਝੱਬਰ ਨੇ
ਆਪਣੇ ਵਿਚਾਰ ਰੱਖੇ। ਮੀਟਿੰਗ ਵਿੱਚ ਜਗਦੇਵ ਸਿੰਘ ਭੈਣੀਬਾਘਾ, ਹਰਿੰਦਰ ਸਿੰਘ ਟੋਨੀ
ਭੈਣੀਬਾਘਾ, ਜੋਗਿੰਦਰ ਸਿੰਘ ਦਿਆਲਪੁਰਾ, ਸਾਧੂ ਸਿੰਘ ਅਲੀਸ਼ੇਰ, ਮਲਕੀਤ ਸਿੰਘ ਕੋਟਧਰਮੂ, ਭਾਨ
ਸਿੰਘ ਬਰਨਾਲਾ, ਮੇਜਰ ਸਿੰਘ ਗੋਬਿੰਦਪੁਰਾ, ਉਤਮ ਸਿੰਘ ਰਾਮਨੰਦੀ, ਵਿੰਦਰ ਸਿੰਘ ਝੰਡੇਕਲਾਂ
ਆਦਿ ਹਾਜ਼ਰ ਸਨ।