ਹਰਮਿੰਦਰ ਸਿੰਘ ਢਿੱਲੋ (ਰਾਗੀ) ਇੱਕ ਉਹ ਨਾਮ ਹੈ ਜਿਸ ਨੇ ਆਪਣੇ ਉਸਤਾਦ ਰਮਜਾਨ ਮੁਹੰਦਮ
(ਜਾਨਾ) ਤੋ ਉਹ ਸਿੱਖਿਆਂ ਲਈ ਜੋ ਕਿ ਅੱਜ ਦੇ ਜੁੱਗ ਵਿੱਚ ਅਲੋਪ ਹੁੰਦੀ ਜਾ ਰਹੀ ਹੈ।
ਹਰਮਿੰਦਰ ਦਾ ਜਨਮ 3 ਅਪ੍ਰੈਲ 1986 ਵਿੱਚ ਪਿਤਾ ਸੁੱਚਾ ਸਿੰਘ ਮਾਤਾ ਵੀਰ ਕੌਰ ਦੀ ਕੁੱਖੋ
ਜਲਾਲ ਬਠਿੰਡਾ ਵਿਖੇ ਹੋਈਆ।
ਰਾਗੀ ਨੂੰ ਬਚਪਨ ਤੋ ਹੀ ਪੜਨ ਦੇ ਨਾਲ ਨਾਲ ਅਤਪਣੇ ਪਿਤਾ ਜੀ ਤੋ ਜੋ ਪੁਰਾਣੇ ਸਮਿਆਂ ਦੇ ਲੋਕ
ਤੱਥ ਬੋਲੀਆਂ ਪਾਇਆ ਕਰਦੇ ਸਨ ਉਹਨਾ ਤੋ ਪ੍ਰੇਰਣਾ ਹਾਸਿਲ ਹੋਈ।ਅਕਸਰ ਉਹ ਆਪਣੇ ਪਿਤਾ ਨਾਲ
ਲਾਗਲੇ ਪਿੰਡਾਂ ਵਿੱਚ ਜਿਵੇ (ਕੋਠਾਂ ਗੁਰੁ ਕਾ ,ਮਾੜੀ ਮਸਤਾਨ ਆਦਿ ਮੇਲਿਆਂ ਵਿੱਚ ਲੱਗਦੇ
ਅਖਾੜਿਆਂ ਵਿੱਚ ਜਿਥੇ ਅਲੋਜੇ ਢਾਡੀ,ਸਾਰੰਗੀਆਂ ,ਢਾਡੀ ਜਥਿਆਂ ਨੂੰ ਸੁਣਨ ਲਈ ਆਪਣੇ ਪਿਤਾ ਜੀ
ਨਾਲ ਸੰਗੀਤ ਸੁਣਨ ਜਾਇਆ ਕਰਦੇ ਸਨ।ਰਾਗੀ ਦੀ ਮੇਲਿਆਂ ਅਖਾੜਿਆ ਵਿੱਚ ਜਾ ਕੇ ਸੁਣਨ ਦੀ
ਉਤਸੁਕਤਾ ਦਿਨ ਪ੍ਰਤੀ ਦਿਨ ਵਧਦੀ ਗਈ। ਰਾਗੀ ਨੇ 10ਵੀਂ ਤੱਕ ਦੀ ਵਿੱਦਿਆ ਜਲਾਲ ਤੋ ਹੀ ਪੂਰੀ
ਕੀਤੀ।
ਇਸ ਦੇ ਚਲਦਿਆ ਰਾਗੀ ਦੀ ਮੁਲਾਕਾਤ ਉਹਨਾ ਦੇ ਉਸਤਾਦ ਰਮਜਾਨ ਮਹੁੰਮਦ (ਜਾਨਾ) ਨਾਲ ਹੋਈ ਜਿਹਨਾ
ਦੇ ਆਸ਼ਿਰਵਾਦ ਸਦਕਾ ਉਹਨਾ ਨੇ ਆਪਣੀ ਬੜੀ ਮਿਹਨਤ ਨਾਲ ਆਪਣੀ ਟੀਮ ਤਿਆਰ ਕੀਤੀ ਜਿਸ ਵਿੱਚ
ਰਣਜੀਤ ਸਿੰਘ ਰਾਣਾ (ਰਾਗੀ) ਬੁਡਾਲੇ ਤੋ ਤੂਬਾ ਬਾਦਕ,ਚੂਹੜ ਸਿੰਘ ਚੋਟੀਅਾਂ ਅਲਗੋਜੇ ਵਜਾਉਦਾ
ਹੈ।ਇਹ ਸਾਰੇ ਕਲਾ ਦੇ ਪ੍ਰੇਮੀ ਇੱਕ ਦੂਸਰੇ ਤੋ ਭਲਾ 200 ਤੋ 300 ਕਿਲੋਮੀਟਰ ਦੀ ਦੂਰੀ ਤੇ
ਬੈਠੇ ਹਨ ਪਰ ਉਹਨਾ ਦਾ ਪਿਆਰ ਅਤੇ ਆਪਣੇ ਵਿਰਸ਼ੇ ਨੂੰ ਸਾਭਣ ਦੇ ਜਨੂਨ ਉਹਨਾ ਨੂੰ ਹਰ
ਪ੍ਰੋਗਰਾਮ ਇਕੱਠੇ ਹੋ ਕੇ ਕਰਦੇ ਰਹਿੰਦੇ ਹਨ।
ੲਿਹ ਰਾਗੀ ਜਥਾਂ ਤਕਰੀਬਨ 350 ਸਟੇਜ ਪ੍ਰੋਗਰਾਮ ਪਿੰਡਾਂ ਪੰਜਾਬ ਵਿੱਚ ਕਰ ਚੁੱਕਾ ਹੈ।ਉਹ
ਪੰਜਾਬੀ ਸੱਭਿਆਚਾਰ ਜੋ ਅਲੋਪ ਹੁੰਦਾ ਜਾ ਰਿਹਾ ਹੈ ਉਸ ਨੂੰ ਜਿਉਦਾ ਰੱਖਣ ਲਈ ਇੱਕ ਨਿਮਾਣਾ
ਜਿਹਾ ਉਪਰਾਲਾ ਕਰ ਰਹੇ ਹਨ। ਕਿੳੁਕਿ ਕਿ ਅੱਜ ਦੇ ਟਾਇਮ ਵਿੱਚ ਇਸ ਕਿੱਤੇ ਨਾਲ ਉਹ ਆਪਣਾ ਅਤੇ
ਆਪਣੇ ਪਰਿਵਾਰ ਦਾ ਗੁਜਾਰਾ ਨਹੀ ਚਲਾ ਸਕਦੇ ਪਰ ਉਹ ਇਹ ਕਲਾ ਨੂੰ ਜਿਉਦਾ ਰੱਖਣ ਲਈ ਉਹ ਇਹ
ਆਪਣੀ ਵਿਰਸਤ ਦਾ ਮੌਹ ਨਹੀ ਛੱਡਦੇ।ਜਦੋ ਉਸ ਦੀ ਪਾਰਟੀ ਪ੍ਰੋਗਰਾਮ ਸੁਰੂ ਕਰਦੀ ਹੈ ਤਾ
ਸਰੋਤਿਆਂ ਦਾ ਇਨਾ ਪਿਆਰ ਪਿਆਰ ਮਿਲਦਾ ਹੈ ਕਿ ਉਹਨਾ ਦਾ ਹੌਸਲਾ ਹੋਰ ਵੱਧਦਾ ਜਾਦਾ ਹੈ।
ਅਜਿਹੇ ਇਨਸਾਨ ਬਹੁਤ ਘੱਟ ਦੁਨਿਆ ਤੇ ਮਿਲਦੇ ਹਨ, ਜੋ ਆਪਣੇ ਵਿਰਸੇ ਨੂੰ ਜਿਉਦਾ ਰੱਖਣ ਲਈ
ਆਪਣੀ ਸਾਰੀ ਜਿੰਦਗੀ ਨਾਮ ਲਗਾ ਦਿੰਦੇ ਹਨ।ਉਹ ਇਸ ਅਲੋਪ ਹੁੰਦੇ ਜਾ ਰਹੇ ਵਿਰਸੇ ਨੂੰ ਸਾਂਭਣ
ਲਈ ਸਮਰਪਿਤ ਹਨ।
ਅਸੀ ਪ੍ਰਮਾਤਮਾ ਅੱਗੇ ਇਹੀ ਬੇਨਤੀ ਕਰਦੇ ਹਾ, ਕਿ ਅਜਿਹੇ ਇਨਸਾਨਾਂ ਲਈ ਗੁਰੂ ਮਹਾਰਾਜ ਉਹ ਬਲ
ਬਖਸ਼ਣ ਜਿਸ ਨਾਲ ਉਹ ਪੰਜਾਬ ਦਾ ਇਹ ਵਿਰਸਾ ਰਹਿੰਦੀ ਦੁਨੀਆਂ ਤੱਕ ਯਾਦ ਰਹੇ ਅਲੋਪ ਨਾ ਹੋਵੇ।
ਕਿਉਕਿ ਅੱਜ ਕੱਲ ਦੀ ਪੀੜ੍ਹੀ ਆਪਣੇ ਪੁਰਾਣੇ ਸੱਭਿਆਚਾਰ ਤੋ ਦੂਰ ਹੁੰਦੀ ਜਾ ਰਹੀ ਹੈ ਲੋੜ ਹੈ
ਅਜਿਹੇ ਕਲਾਂ ਦੇ ਪ੍ਰੇਮੀਆਂ ਨੂੰ ਲੋਕਾਂ ਸਾਹਮਣੇ ਲਿਆਉਣ ਦੀ ਬਾਕੀ ਸਰੋਤੇ ਸਭ ਜਾਣਦੇ
ਹਨ।ਰਾਗੀ ਨੂੰ ਰੱਬ ਹੋਰ ਸ਼ੋਹਰਤ ਵਿਰਸੇ ਨੂੰ ਅਗਾਹ ਵਧਾਉਣ ਵਿੱਚ ਤਰੱਕੀਆਂ ਦੀ ਰਾਹ ਤੇ
ਖੂਸ਼ੀਆਂ ਹੀ ਖੂਸ਼ੀਆਂ ਪ੍ਰਦਾਨ ਕਰੇ।