ਮਾਨਸਾ (ਤਰਸੇਮ ਸਿੰਘ ਫਰੰਡ ) ਪੰਜਾਬ ਪੰਚਾਇਤ ਸੰਮਤੀ ਤੇ ਜਿਲਾ ਪ੍ਰੀਸ਼ਦ ਮੁਲਾਜ਼ਮ ਨੂੰ
ਇਨਸਾਫ ਲੈਣ ਲਈ ਮਾਨਯੋਗ ਦੇਸ਼ ਸਰਵ ਉੱਚ ਵਿੱਚ ਜਾਣਾ ਪਿਆ । ਜਿਸ ਦੌਰਾਨ ਮਾਨਯੋਗ ਅਦਾਲਤ ਨੇ
ਵਕੀਲ ਪੱਖ ਦੀਆਂ ਦਲੀਲਾਂ ਤੋਂ ਵਾਅਦ 30 ,01 ,2018 ,ਨੂੰ ਫੈਸਲਾ ਸੁਣਾਇਆ । ਇਸ ਸਬੰਧੀ
ਜਾਣਕਾਰੀ ਦਿੰਦਿਆਂ ਪੰਜਾਬ ਪੰਚਾਇਤ ਰਾਜ ਸਰਵਿਸ ਯੂਨੀਅਨ ਦੇ ਸਾਬਕਾ ਪ੍ਰਧਾਨ ਸ੍ਰ ਪ੍ਰਕਾਸ਼
ਸਿੰਘ ਮਾਨ ਨੇ ਦੱਸਿਆ ਕਿ ਮਾਨਯੋਗ ਅਦਾਲਤ ਕਰਮਚਾਰੀਆਂ ਦੇ ਪੱਖ ਚਂ ਫੈਸਲਾ ਸੁਣਾਉਦਿਆਂ
ਮਹਿਕਮੇ ਪੰਜਾਬ ਤੇ ਪੰਚਾਇਤ ਨੂੰ ਅਦੇਸ਼ ਕੀਤੇ ਤੇ ਕਿਹਾ ਕਿ ਮਿਤੀ 01 ,01,2018,ਤੋਂ
ਕਰਮਚਾਰੀਆਂ ਨੂੰ ਅਦਾਇਗੀ ਕਰੇ । ਪੰਚਾਇਤੀ ਰਾਜ ਕਰਮਚਾਰੀਆਂ ਨੂੰ ਇਹ ਲਾਭ ਪਿਛਲੇ 20 ਸਾਲਾਂ
ਤੋਂ ਜੱਦੋਂ ਜਹਿਦ ਕਰਦੇ ਆ ਰਹੇ ਸਨ । ਮਾਨਯੋਗ ਸੁਪਰੀਮ ਕੋਰਟ ਨੇ ਸਿਵਲ ਅਪੀਲ ਨੰਬਰ 1298
ਅਰਾਈਜਿੰਗ ਆਊਟ ਆਫ ਸ਼ਪੈਸ਼ਲ ਲੀਵ ਪਟੀਸ਼ਨ ਐਸ ਐਲ ਪੀ ਨੰਬਰ 14718 ਆਫ 2010 ਦਰਸ਼ਨ ਸਿੰਘ ਆਦਿ
ਕੇਸ ਵਿੱਚ ਪੰਚਾਇਤੀ ਰਾਜ ਕਰਮਚਾਰੀਆਂ ਦੇ ਹੱਕ ਵਿੱਚ ਸੁਣਾਇਆ । ਪੇਂਡੂ ਵਿਕਾਸ ਤੇ ਪੰਚਾਇਤ
ਵਿਭਾਗ ਕਰਮਚਾਰੀ ਯੂਨੀਅਨ ਦੇ ਸਾਬਕਾ ਪ੍ਰਧਾਨ ਸ੍ਰ ਪ੍ਰਕਾਸ਼ ਸਿੰਘ ਮਾਨ ਨੇ ਮੰਗ ਕੀਤੀ ਕਿ
ਮਾਨਯੋਗ ਅਦਾਲਤ ਦੇ ਫੈਸਲੇ ਨੂੰ ਸੂਬਾ ਸਰਕਾਰ ਤੁਰੰਤ ਲਾਗੂ ਕਰੇ ।