ਮਾਲੇਰਕੋਟਲਾ 04 ਫਰਵਰੀ () ਨੈਸ਼ਨਲ ਹਿਊਮਨ ਰਾਈਟਸ ਪੀ੍ਸ਼ਦ (ਸੋਸ਼ਲ ਜਸਟਿਸ ਕੋਂਸਲ) ਵੱਲੋਂ ਜਾਰੀ ਇੱਕ ਪੱਤਰ ਵਿੱਚ ਅੱਜ ਸਮਾਜ ਸੇਵੀ ਸੰਸਥਾਵਾਂ ਵਿੱਚ ਵਧ ਚੜ੍ਹਕੇ ਹਿੱਸਾ ਪਾਉਣ ਵਾਲੇ ਸਮਾਜ ਸੇਵਕ ਜ਼ਹੂਰ ਅਹਿਮਦ ਚੋਹਾਨ ਨੰੂ ਜਿਲ੍ਹਾ ਸੰਗਰੂਰ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ| ਅੰਤਰਰਾਸ਼ਟਰੀ ਪੱਧਰ ਦੀ ਇਹ ਸੰਸਥਾ ਸਾਰੇ ਦੇਸ਼ਾਂ ਵਿੱਚ ਆਮ ਜਨਤਾ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਅਪਣੀ ਪਹਿਚਾਣ ਰੱਖਦੀ ਹੈ| ਇਹ ਲੋਕਾਂ ਨੰੂ ਉਨ੍ਹਾਂ ਦੇ ਬੁਨਿਆਦੀ ਅਧਿਕਾਰਾਂ ਦੇ ਪ੍ਤੀ ਨਾ ਸਿਰਫ ਜਾਗਰੂਕ ਕਰਦੀ ਹੈ, ਬਲਕਿ ਸਰਕਾਰ ਦੇ ਸਹਿਯੋਗ ਨਾਲ ਪੂਰੇ ਦੇਸ਼ ਵਿੱਚ ਪੀੜਤ ਲੋਕਾਂ ਨੰੂ ਇਨਸਾਫ ਦਿਲਵਾਉਣ ਲਈ ਤਤਪਰ ਰਹਿੰਦੀ ਹੈ| ਇਸ ਮੌਕੇ ਤੇ ਸ਼ੀ੍ ਜ਼ਹੂਰ ਅਹਿਮਦ ਚੋਹਾਨ ਨੇ ਦੱਸਿਆ ਕਿ ਉਹ ਨੈਸ਼ਨਲ ਹਿਊਮਨ ਰਾਈਟਸ ਦੇ ਕਾਰਜਕਾਰੀ ਡਾਇਰੈਕਟਰ ਸ਼ੀ੍ ਐਮ.ਐਲ ਜ਼ਰਗਰ ਵੱਲੋਂ ਦਿੱਤੀ ਗਈ ਜਿੰਮੇਵਾਰੀ ਨੰੂ ਤਹਿ ਦਿਲੋਂ ਨਿਭਾਉਣਗੇ ਅਤੇ ਲੋਕਾਂ ਨੰੂ ਪੇਸ਼ ਆ ਰਹੀਆਂ ਵੱਖ-ਵੱਖ ਵਿਭਾਗਾਂ ਵਿੱਚ ਪੇ੍ਸ਼ਾਨੀਆਂ ਦੇ ਨਿਵਾਰਣ ਲਈ ਪੂਰੀ ਕੋਸ਼ਿਸ਼ ਕਰਾਂਗਾ| ਉਨ੍ਹਾਂ ਮਾਲੇਰਕੋਟਲਾ ਸ਼ਹਿਰ ਨੰੂ ਜਿਲ੍ਹਾ ਪੱਧਰ ਦੀ ਚੇਅਰਮੈਨੀ ਦੇ ਕੇ ਮਾਣ ਬਖਸ਼ਣ ਲਈ ਨੈਸ਼ਨਲ ਹਿਊਮਨ ਰਾਈਟਸ ਦੇੇ ਸਲਾਹਕਾਰੀ ਬੋਰਡ ਅਤੇ ਕੌਮੀ ਕਾਰਜਕਾਰੀ ਕੌਂਸਲ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਲਵਾਇਆ ਕਿ ਉਹ ਕੌਮੀ ਮਨੁੱਖੀ ਅਧਿਕਾਰ ਪੀ੍ਸ਼ਦ ਦੇ ਉਦੇਸ਼ਾਂ ਦੀ ਪਾ੍ਪਤੀ ਲਈ ਭਰਪੂਰ ਕੋਸ਼ਿਸ਼ ਕਰਨਗੇ| ਵਰਣਨਯੋਗ ਹੈ ਕਿ ਇਸ ਸੰਸਥਾ ਨੰੂ ਯੂ.ਐਨ.ਓ ਵੱਲੋਂ ਵਿਸ਼ੇਸ਼ ਸਲਾਹਕਾਰੀ ਵਿੰਗ ਦਾ ਸਟੇਟਸ ਪ੍ਦਾਨ ਕੀਤਾ ਗਿਆ ਹੈ ਅਤੇ ਇਹ ਸੰਸਥਾ ਮਨੁੱਖੀ ਅਧਿਕਾਰ ਹਾਈ ਕਮਿਸ਼ਨ ਜਨੇਵਾ (ਸਵਿਟਜਰਲੈਂਡ) ਦੇ ਅਧੀਨ ਅਪਣੀਆਂ ਸੇਵਾਵਾਂ ਪ੍ਦਾਨ ਕਰਦੀ ਹੈ|