ਰਾਮਪੁਰਾ ਫੂਲ, 4 ਫਰਵਰੀ ( ਦਲਜੀਤ ਸਿੰਘ ਸਿਧਾਣਾ )
ਸਥਾਨਕ ਸਹਿਰ ਵਿਖੇ ਗੁਰਦੁਆਰਾ ਸਹਿਬ ਮਹਿਰਾਜ ਕਲੋਨੀ ਦੇ ਗ੍ਰੰਥੀ ਸਿੰਘ ਭਾਈ ਜਗਸੀਰ ਸਿੰਘ
ਬੁੱਗਰ ਨੇ ਆਪਣੀ ਪੁੱਤਰੀ ਹਰਮੀਤ ਕੌਰ ਦਾ ਵਿਆਹ ਪੂਰਨ ਗੁਰਮਤਿ ਸਿਧਾਤਾਂ ਤੇ ਸਿੱਖ
ਸਭਿਆਚਾਰਕ ਰੀਤੀ ਰਿਵਾਜਾਂ ਨਾਲ ਕੀਤਾ ਜੋ ਇਲਾਕੇ ਚ ਚਰਚਾਂ ਦਾ ਵਿਸਾ ਬਣਿਆ ਹੋਇਆ ਹੈ। ਇਹ
ਅਨੋਖਾ ਤੇ ਸਿੱਖ ਸਿਧਾਂਤਾਂ ਦੀ ਰੰਗਤ ਚ ਰੰਗਿਆ ਵਿਆਹ ਬੀਤੇ ਦਿਨੀ ਭਾਈ ਜਗਸੀਰ ਸਿੰਘ ਬੁੱਗਰ
ਰਾਮਪੁਰਾ ਫੂਲ ਨੇ ਆਪਣੀ ਪੁੱਤਰੀ ਹਰਮੀਤ ਕੌਰ
ਦਾ ਵਿਆਹ ਭਾਈ ਹਰਪ੍ਰੀਤ ਸਿੰਘ ਪੁੱਤਰ ਲੀਲਾ ਸਿੰਘ ਵਾਸੀ ਭੁੱਚੋ ਕਲਾਂ ਨਾਲ ਪੂਰਨ ਗੁਰ
ਮਰਿਯਾਦਾ ਤੇ ਸਿੱਖ ਸਭਿਆਚਾਰ ਤੇ ਬਿਨਾਂ ਕਿਸੇ ਝੂਠੇ ਅੰਡਬਰ ਕੀਤੇ ਸਾਦੇ ਤੇ ਸਾਫ ਸੁਥਰੇ
ਮਹੌਲ ਚ ਸਪੰਨ ਕੀਤਾ।
ਗੁਰਮਤਿ ਨੂੰ ਪ੍ਰਨਾਣੇ ਅਤੇ ਅਮ੍ਰਿਤਧਾਰੀ ਲੜਕੇ ਹਰਪ੍ਰੀਤ ਸਿੰਘ ਨੇ ਬਿਨਾਂ ਸਿਹਰੇ ਸਜਾਏ
ਤੇ ਸਾਦੇ ਲਿਬਾਸ ਚ ਭੁੱਚੋ ਕਲਾਂ ਤੋ ਵਿਆਹੁਣ ਲਈ ਆਈ ਸਾਰੀ ਨਸਾਂ ਰਹਿਤ ਬਰਾਤ ਸਤਿਨਾਮ
ਵਹਿਗੁਰੂ ਦਾ ਜਾਪ ਕਰਦਿਆ ਰਾਮਪੁਰਾ ਫੂਲ ਪਹੁੱਚੀ ਜਿਥੇ ਲੜਕੀ ਹਰਮੀਤ ਕੌਰ ਪੁੱਤਰੀ ਭਾਈ
ਜਗਸੀਰ ਸਿੰਘ ਬੁੱਗਰ ਦੇ ਪਰੀਵਾਰ ਤੇ ਰਿਸਤੇਦਾਰਾ ਵੱਲੋ ਬਰਾਤ ਦੇ ਸੁਆਗਤ ਲਈ ਗੁਰਮਤਿ
ਮਰਿਯਾਦਾ ਅਨੁਸਾਰ ਪ੍ਰਬੰਧ ਕੀਤਾ ਗਿਆ ਸੀ ਕੋਈ ਬੇਲੋੜੀ ਰੀਤ ਨਹੀ ਕੀਤੀ ਸਾਰੀ ਬਰਾਤ ਨੇ ਗੁਰੂ
ਗ੍ਰੰਥ ਸਾਹਿਬ ਜੀ ਦੀ ਹਜੂਰੀ ਚ ਬੈਠ ਕੇ ਭਾਈ ਹਰਜੀਤ ਸਿੰਘ ਰਾਮਪੁਰਾ ਫੂਲ ਵਾਲਿਆ ਦੇ
ਪ੍ਰਸਿੱਧ ਕੀਰਤਨੀ ਜਥੇ ਤੋ ਕੀਰਤਨ ਸਰਵਨ ਕੀਤਾ। ਇਹ ਸਾਰਾ ਕਾਰਜ ਭਾਈ ਕਰਮਜੀਤ ਸਿੰਘ ਖਾਲਸਾ
ਪ੍ਰਧਾਨ ਟਰੱਕ ਯੂਨੀਅਨ ਰਾਮਪੁਰਾ ਫੂਲ ਦੀ ਪ੍ਰੇਰਣਾਂ ਤੇ ਉੱਦਮ ਸਦਕਾਂ ਸਿਰੇ ਚੜਿਆ । ਅਨੰਦ
ਕਾਰਜ ਦੀ ਰਸਮ ਤੋ ਬਾਅਦ ਸਾਰੀ ਬਰਾਤ ਨੇ ਸਗਨ ਦੀ ਰਸਮ ਕਰਦਿਆ ਪ੍ਰਸਿੱਧ ਢਾਡੀ ਜਥਾਂ ਭਾਈ
ਬਲਜਿੰਦਰ ਸਿੰਘ ਬਗੀਚਾਂ ਭਾਈ ਰੂਪਾਂ ਵਾਲਿਆਂ ਤੋ ਸਿੱਖ ਇਤਿਹਾਸ ਦੀਆ ਵਾਰਾ ਸੁਣੀਆ । ਵਿਆਹ ਚ
ਸਾਮਲ ਲੋਕਾ ਦਾ ਕਹਿਣਾ ਸੀ ਜਿੰਨਾ ਅਨੰਦ ਤੇ ਸਕੂਨ ਇਹ ਵਿਆਹ ਵੇਖ ਕੇ ਆਇਆ ਐਨਾ ਤਾ ਕਦੇ
ਮਹਿੰਗੇ ਮੈਰਿਜ ਪੈਲਸਾਂ ਚ ਜਾਕੇ ਨਹੀ ਆਇਆ ਇਹੀ ਇੱਕੋ ਇੱਕ ਵਿਆਹ ਸੀ ਜਦੋ ਸਾਰਾ ਪਰੀਵਾਰ
ਧੀਆਂ ਭੈਣਾਂ ਨਾਲ ਇੱਕੋ ਥਾਂ ਬੈਠ ਕੇ ਵਿਆਹ ਵੇਖ ਸਕਦਾ ਸੀ ਨਹੀ ਤਾ ਅੱਜ ਕੱਲ ਦੇ ਵਿਆਹਾ ਚ
ਲੱਚਰਤਾਂ,ਨਸੇਬਾਜੀ ਤੇ ਸਰਾਬਾ ਦੀ ਭਰਮਾਰ ਹੁੰਦੀ ਹੈ। ਇਸ ਅਨੋਖੇ ਗੁਰਮਤਿ ਮਰਿਯਾਦਾ ਨਾਲ ਹੋਏ
ਭਾਈ ਹਰਪ੍ਰੀਤ ਸਿੰਘ ਤੇ ਹਰਮੀਤ ਕੌਰ ਦੇ ਵਿਆਹ ਨੇ ਇਲਾਕੇ ਚ ਚਰਚਾਂ ਛੇੜ ਦਿੱਤੀ । ਇਸ ਵਿਆਹ
ਚ ਸਾਮਲ ਬਜੁਰਗਾਂ ਦਾ ਕਹਿਣਾ ਸੀ ਕਿ ਜੇ ਅਜਿਹੇ ਸਾਦੇੇ ਤੇ ਪੂਰਨ ਗੁੁੁਰ ਮਰਯਾਦਾ ਨਾਲ ਵਿਆਹ
ਹੋੋੋ ਲੱਗ ਜਾਣ ਤਾ ਪੰੰਜਾਬ ਦੀ ਦਸਾ ਤੇ ਦਿਸਾ ਬਦਲ ਸਕਦੀ ਹੈ।
ਉਸ ਨੇ ਕਿਹਾ ਕੇ ਮੈ ਆਪਣੀ ਜਿੰਦਗੀ ਚ ਅਜਿਹਾਂ ਸਿੱਖ ਮਰਿਯਾਦਾ ਵਾਲਾ ਵਿਆਹ ਪਹਿਲੀ ਵਾਰ
ਦੇਖਿਆ ਤੇ ਉਸ ਨੇ ਝੋਰਾਂ ਕੀਤਾ ਕੇ ਅਸੀ ਤਾ ਐਵੇ ਫੋਕੀਆਂ ਟੌਹਰਾਂ ਖਾਤਰ ਆਪਣੀ ਜਿੰਦਗੀ ਖਰਾਬ
ਕਰ ਲਈ ਤੇ ਬੱਚੇ ਸਿੱਖੀ ਤੋ ਦੂਰ ਹੋ ਗਏ। ਇਸ ਮੌਕੇ ਭਾਈ ਹਰਜੀਤ ਸਿੰਘ, ਬਾਬਾ ਹਰਬੰਸ ਸਿੰਘ
ਵਹਿਗੁਰੂ ਤੇ ਭਾਈ ਜਗਜੀਤ ਸਿੰਘ ਖਾਲਸਾ ਨੇ ਕਿਹਾ ਕੇ ਸਾਨੂੰ ਅਜਿਹੇ ਵਿਆਹਾ ਤੋ ਸੇਧ ਲੈਣ ਦੀ
ਜਰੂਰਤ ਹੈ ਅਤੇ ਉਹਨਾਂ ਸਿੱਖ ਪ੍ਰਚਾਰਕਾਂ ਤੇ ਗ੍ਰੰਥੀ ਸਿੰਘਾ ਨੂੰ ਵੀ ਅਪੀਲ ਕੀਤੀ ਕੇ ਉਹ
ਵੱਧ ਤੋ ਵੱਧ ਸਿੱਖ ਰਹਿਤ ਮਰਿਯਾਦਾ ਤੇ ਸਾਦੇ ਵਿਆਹ ਕਰਨ ਦੀ ਪਿਰਤ ਪਾਉਣ ਲਈ ਸਿੱਖਾ ਨੂੰ
ਜਾਗਰੂਕ ਕਰਨ। ਇਸ ਵਿਆਹ ਚ ਟਰੱਕ ਯੂਨੀਅਨ ਰਾਮਪੁਰਾ ਫੂਲ ਦੇ ਪ੍ਰਧਾਨ ਕਰਮਜੀਤ ਸਿੰਘ
ਖਾਲਸਾ, ਬਾਬਾ ਹਰਬੰਸ ਸਿੰਘ ਵਹਿਗੁਰੂ , ਭਾਈ ਦਲਜੀਤ ਸਿੰਘ ਸਿਧਾਣਾ , ਜਸਵੀਰ ਸਿੰਘ
ਜੱਸੀ,ਬਾਬਾ ਹਰਦੀਪ ਸਿੰਘ ਗੁਰੂ ਸਰ ਆਦਿ ਨੇ ਸਮੂਹਲੀਅਤ ਕਰਕੇ ਵਿਆਹੁਤਾ ਜੋੜੀ ਨੂੰ ਅਸੀਰਵਾਦ
ਦਿੱਤਾ ।