ਬਠਿੰਡਾ (ਰਾਜਿੰਦਰ ਵਧਵਾ)ਉੱਤਰੀ ਭਾਰਤ ਦੇ ਨਾਮੀ ਅਤੇ ਵੱਡੇ ਪ੍ਰਾਜੈਕਟ ਤੇਲ ਸੋਧਕ ਕਾਰਖਾਨੇ
ਨੂੰ ਰੇਤਾ ਬੱਜਰੀ ਅਤੇ ਹੋਰ ਉਸਾਰੀ ਸਮੱਗਰੀ ਮੁਹੱਈਆ ਕਰਵਾਉਣ ਵਾਲੇ ਠੇਕੇਦਾਰਾ ਤੋ ਉਗਰਾਹੇ
ਜਾ ਰਹੇ ਗੁੰਡਾ ਟੈਕਸ ਦੇ ਮਾਮਲੇ ਦਾ ਸ਼੍ਰੋਮਣੀ ਅਕਾਲੀ ਦਲ ਨੇ ਤਿੱਖਾ ਨੋਟਿਸ ਲੈਦਿਆ ਇਸ ਨੂੰ
ਖਤਮ ਕਰਵਾਉਣ ਲਈ ਸੰਘਰਸ ਲਈ ਮੈਦਾਨ ਵਿਚ ਉੱਤਰਨ ਦਾ ਐਲਾਨ ਕਰ ਦਿੱਤਾ ਹੈ ਇਸ ਸਬੰਧੀ ਅੱਜ
ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਰਾ ਪ੍ਰਧਾਨ ਅਤੇ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਸਿਕੰਦਰ
ਸਿੰਘ ਮਲੂਕਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਯਤਨਾ ਸਦਕਾ ਹੀ ਬਠਿੰਡਾ
ਵਿਖੇ ਏਨਾ ਵੱਡਾ ਕਾਰਖਾਨਾ ਲੱਗਣਾ ਸੰਭਵ ਹੋਇਆ ਸੀ ਅਤੇ ਇਹ ਕਾਰਖਾਨਾ ਪੰਜਾਬ ਦੀ ਅਤੇ ਵਿਸ਼ੇਸ
ਤੋਰ ਤੇ ਬਠਿੰਡਾ ਜ਼ਿਲ੍ਰਾ ਦੀ ਤਰੱਕੀ ਵਿਚ ਯੋਗਦਾਨ ਪਾ ਰਿਹਾ ਹੈ ਪਰ ਕਾਗਰਸ ਸਰਕਾਰ ਜੋ ਕਿ
ਪਹਿਲਾ ਹੀ ਪੰਜਾਬ ਨੂੰ ਮਿਲਣ ਵਾਲੀਆ ਸਹੂਲਤਾ ਤੇ ਲਕੀਰ ਫੇਰ ਚੁੱਕੀ ਹੈ ਅਤੇ ਹੁਣ ਕੁੱਝ
ਕਾਗਰਸੀਆ ਵਲੋ ਕੀਤੀਆ ਜਾ ਰਹੀਆ ਧੱਕੇ ਸ਼ਾਹੀਆ ਅਤੇ ਗੁੰਡਾ ਟੈਕਸ ਵਸ਼ੂਲ ਕੇ ਇਸ ਕਾਰਖਾਨੇ ਦੇ
ਕੰਮ ਨੂੰ ਬਰੇਕਾ ਲਗਾਉਣ ਤੇ ਤੁਲੀ ਹੈ ਉਨ੍ਰਾ ਦੱਸਿਆ ਕਿ ਬਠਿੰਡਾ ਜ਼ਿਲ੍ਰਾ ਨਾਲ ਸਬੰਧਿਤ ਇਕ
ਵਿਧਾਇਕ ਅਤੇ ਉਸ ਦੇ ਕਰੀਬੀ ਰਿਸ਼ਤੇਦਾਰ ਵਲੋ ਆਪਣੇ ਹੋਰ ਰਾਜਸੀ ਸਾਥੀਆ ਨਾਲ ਮਿਲ ਕੇ
ਰਿਫਾਇਨਰੀ ਵਿਚ ਗੁੰਡਾ ਟੈਕਸ ਵਸੂਲਣ ਤੇ ਨਿੱਜੀ ਕੰਪਨੀਆ ਟਰਾਸਪੋਰਟਰਾ ਨਾਲ ਧੱਕੇਸ਼ਾਹੀ ਦੀਆ
ਖਬਰਾ ਪਿਛਲੇ ਕਈ ਦਿਨਾ ਤੋ ਚਰਚਾ ਵਿਚ ਹਨ ਉਨ੍ਰਾ ਦੱਸਿਆ ਕਿ ਗੁੰਡਾ ਟੈਕਸ ਰਾਹੀ ਕਰੋੜਾ ਰੁਪਏ
ਵਸ਼ੂਲੇ ਜਾਣ ਤੋ ਤੰਗ ਰਿਫਾਇਨਰੀ ਵਿਚ ਕੰਮ ਕਰ ਰਹੀਆ ਕੰਪਨੀਆ ਨੇ ਹੁਣ ਹੱਥ ਖੜ੍ਰੇ ਕਰ ਦਿੱਤੇ
ਹਨ ਕੰਪਨੀਆ ਵਲੋ ਕਈ ਵਾਰ ਸਥਾਨਕ ਪੁਲਿਸ ਪ੍ਰਸ਼ਾਸਨ ਅਤੇ ਜ਼ਿਲ੍ਰਾ ਪ੍ਰਸ਼ਾਸਨ ਨੂੰ ਹੋਰ ਰਹੀ
ਲੁੱਟ ਬਾਰੇ ਸ਼ਿਕਾਇਤਾ ਦਰਜ ਕਰਵਾਉਣ ਦੇ ਬਾਵਜੂਦ ਵੀ ਇਹ ਗੁੰਡਾ ਟੈਕਸ ਬੇਰੋਕ ਜਾਰੀ ਹੈ ਜਿਸ
ਕਰਕੇ ਹੁਣ ਇਹ ਕੰਪਨੀਆ ਆਪਣਾ ਕੰਮ ਬੰਦ ਕਰਨ ਲਈ ਮਜਬੂਰ ਹੋ ਰਹੀਆ ਹਨ ਸ ਸਿਕੰਦਰ ਸਿੰਘ ਮਲੂਕਾ
ਨੇ ਕਿਹਾ ਕਿ ਕੰਪਨੀਆ ਵਲੋ ਹੁਣ ਕੇਦਰ ਸਰਕਾਰ ਤੇ ਕਾਗਰਸ ਹਾਈਕਮਾਡ ਤੱਕ ਵੀ ਇਸ ਗੁੰਡਾ ਟੈਕਸ
ਵਿਰੁੱਧ ਪਹੁੰਚ ਕਰਕੇ ਲਿਖਤੀ ਸ਼ਿਕਾਇਤਾ ਭੇਜੀਆ ਗਈਆ ਹਨ ਅਤੇ ਹੁਣ ਜ਼ਿਲ੍ਰਾ ਪ੍ਰਸ਼ਾਸਨ ਅਤੇ
ਖੁਦ ਰਿਫਾਇਨਰੀ ਮਾਲਕ ਲਕਸ਼ਮੀ ਨਰਾਇਣ ਮਿੱਤਲ ਵਲੋ ਮਾਮਲੇ ਦਾ ਨੋਟਿਸ ਲਿਆ ਜਾ ਰਿਹਾ ਹੈ ਸ
ਮਲੂਕਾ ਨੇ ਐਲਾਨ ਕੀਤਾ ਕਿ ਜੇਕਰ ਗੁੰਡਾ ਟੈਕਸ ਤੁਰੰਤ ਬੰਦ ਨਾ ਹੋਇਆ ਤਾ ਇਸ ਦੇ ਖਿਲਾਫ ਉਹ
ਧਰਨੇ ਪ੍ਰਦਰਸਨ ਤੋ ਪਿੱਛੇ ਨਹੀ ਹਟਣਗੇ ਗੱਠਜੋੜ ਦੀ ਸਰਕਾਰ ਸਮੇ ਸਭ ਤੋ ਵੱਧ ਬਿਆਨਬਾਜੀ ਕਰਨ
ਵਾਲੇ ਕਾਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਸਵਾਲ ਕੀਤਾ ਕਿ ਹੁਣ ਉਹ ਇਸ ਮਾਮਲੇ ਵਿਚ
ਚੁੱਪ ਕਿਉ ਹਨ ਇਸ ਮੋਕੇ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ,ਮੀਡੀਆ ਇੰਚਾਰਜ ਰਤਨ ਸ਼ਰਮਾ
ਮਲੂਕਾ ,ਜਸਵੰਤ ਭਾਈਰੂਪਾ ਮਨਜੀਤ ਧੁੰਨਾ ਰਣਦੀਪ ਸਿੰਘ ਮਲੂਕਾ ,ਰਾਕੇਸ ਗੋਇਲ ਪ੍ਰਧਾਨ ਆਦਿ
ਉਨ੍ਰਾ ਦੇ ਨਾਲ ਹਾਜਰ ਸਨ