ਮਾਲੇਰਕੋਟਲਾ 06 ਫਰਵਰੀ () ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਮੁਦੱਈ ਤੇ ਲਹਿੰਦੇ ਪੰਜਾਬ ਦੇ ਜਿਲ੍ਹਾ ਸਿਆਲਕੋਟ ਦੀਆਂ ਗਲੀਆਂ ਵਿੱਚ ਖੇਡਦਿਆਂ ਵੱਡੇ ਹੋਏ ਅਤੇ ਅੱਜ ਕੱਲ ਇੰਗਲੈਂਡ ਦੇ ਲੰਡਨ ਸ਼ਹਿਰ ਵਿੱਚ ਪੰਜਾਬੀਆਂ ਦਾ ਨਾਮ ਰੋਸ਼ਨ ਕਰ ਰਹੇ ਉੱਘੇ ਪੰਜਾਬੀ ਦੇ ਲੇਖਕ ਤੇ ਭਾਰਤੀ ਪੰਜਾਬ ਦੀਆਂ ਨਾਮਵਰ ਅਖਬਾਰਾਂ ਵਿੱਚ ਅਪਣੀਆਂ ਲੇਖਾਂ ਰਾਹੀਂ ਚਰਚਿਤ ਖੋਜੀ ਲੇਖਕ ਗੁਲਾਮ ਮੁਸਤਫਾ ਡੋਗਰ ਇੰਨੇ ਦਿਨੀ ਭਾਰਤ ਵਿੱਚ “ਅੰਤਰਰਾਸ਼ਟਰੀ ਪੰਜਾਬੀ” ਕਾਨਫਰੰਸ ਬਤੌਰ ਡੈਲੀਗੇਟ ਹਾਜ਼ਰੀ ਲਗਵਾਕੇ ਭਾਰਤੀ ਪੰਜਾਬ ਦੇ ਇਤਿਹਾਸਕ ਸ਼ਹਿਰ ਮਾਲੇਰਕੋਟਲਾ ਵਿਖੇ ਅਪਣੇ ਦੋਸਤਾਂ ਅਤੇ ਬਰਾਦਰੀ ਭਰਾਵਾਂ ਨੰੂ ਕੁੱਝ ਦੇਰ ਲਈ ਮਿਲਣ ਲਈ ਤਸ਼ਰੀਫ ਲਿਆਏ| ਇਸ ਮੌਕੇ ਤੇ ਅਬਦੁਲ ਰਊਫ ਖਾਨ ਸ਼ੇਰਵਾਨੀ ਅਤੇ ਸਾਬਕਾ ਕੋਂਸਲਰ ਯਾਸਰ ਹੁਸੈਨ ਡੋਗਰ ਦੇ ਘਰ ਅਪਣੀ ਬਿਰਾਦਰੀ ਅਤੇ ਪੰਜਾਬੀ ਭਾਈਚਾਰੇ ਦੀ ਮਕਬੂਲੀਅਤ ਲਈ ਯਾਦਾਂ ਸਾਂਝੀਆਂ ਕੀਤੀਆਂ| ਇਸ ਮੌਕੇ ਤੇ ਉਨ੍ਹਾਂ ਕਿਹਾ ਕਿ ਬੇਸ਼ਕ 1947 ‘ਚ ਸੱਤਾ ਪਾ੍ਪਤੀ ਲਈ ਉਸ ਵਕਤ ਦੇ ਸਿਆਸਤਦਾਨਾਂ ਨੇ ਗੰਦੀ ਸਿਆਸਤ ਖੇਡਦਿਆਂ ਪੰਜਾਬੀਆਂ ਦਾ ਬੇਤਹਾਸ਼ਾ ਖੂਨ ਵਹਾਕੇ ਮੁਲਕ ਦੇ ਦੋ ਹਿੱਸੇ ਤਾਂ ਕਰਵਾ ਦਿੱਤੇ, ਜਿਸ ਲਈ ਪੰਜਾਬੀ ਭਾਈਚਾਰੇ ਨੰੂ ਇਸਦਾ ਖਮਿਆਜਾ ਬੇਸ਼ੱਕ ਉਸ ਵਕਤ ਜਾਨਾਂ ਦੇ ਕੇ ਅਦਾ ਕਰਨਾ ਪਿਆ, ਜਿਸਦੀ ਚੀਸ ਅੱਜ ਤੱਕ ਦੋਵੇਂ ਪੰਜਾਬਾਂ ਦੇ ਪੰਜਾਬੀ ਭਾਈਚਾਰੇ ਨੰੂ ਮਹਿਸੂਸ ਹੋ ਰਹੀ ਹੈ| ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਭਾਰਤੀ ਪੰਜਾਬ ਦੇ ਵਿੱਚ ਵਸੇ ਪੰਜਾਬੀਆਂ ਦੇ ਵਡੇਰੇ ਅਪਣੀ ਜਨਮ ਭੂਮੀ ਨੰੂ ਵੇਖਣ ਲਈ ਵੀਜਾ ਨਾ ਮਿਲਣ ਕਾਰਨ ਇਸ ਦੁਨੀਆਂ ਤੋਂ ਅਪਣੇ ਯਾਰਾਂ ਦੋਸਤਾਂ ਨੰੂ ਯਾਦ ਕਰਦਿਆਂ ਇਸ ਫਾਨੀ ਦੁਨੀਆਂ ਤੋਂ ਕੂਚ ਕਰ ਜਾਂਦੇ ਹਨ| ਇਸ ਮੌਕੇ ਉੁਨ੍ਹਾਂ ਮੰਗ ਕੀਤੀ ਕਿ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੰੂ ਮਿਲ ਬੈਠਕੇ ਵੀਜਾ ਸ਼ਰਤਾਂ ਨਰਮ ਕਰਨੀਆਂ ਚਾਹੀਦੀਆਂ ਹਨ, ਤਾਂ ਜੋ ਕੋਈ ਵੀ ਪੰਜਾਬੀ ਸਿੱਖ, ਮੁਸਲਮਾਨ ਹਿੰਦੂ ਨਾ ਹੋ ਕੇ ਇੱਕ ਪੰਜਾਬੀ ਹੋਣ ਦੇ ਨਾਤੇ ਅਪਣੀ ਜਨਮ ਭੂਮੀ ਤੇ ਬਚਪਨ ਦੇ ਯਾਰਾਂ ਨਾਲ ਮਿਲ ਬੈਠਕੇ ਅਪਣੀਆਂ ਯਾਦਾਂ ਤਾਜੀਆਂ ਕਰ ਸਕੇ|ਉਨ੍ਹਾਂ ਕਿਹਾ ਕਿ 1947 ਦੀ ਫਿਰਕੂਵਾਦ ਦੀ ਪੈਦਾ ਕੀਤੀ ਹਨੇਰੀ ਨੇ ਦੇਸ਼ ਦੇ ਦੋ ਟੁੱਕੜੇ ਭਾਵੇਂ ਕਰਵਾ ਦਿੱਤੇ ਸੀ, ਪਰ ਪੰਜਾਬੀਅਤ ਦੇ ਸ਼ਾਹ ਸਵਾਰ ਅੱਜ ਵੀ ਦੋਵੇਂ ਮੁਲਕਾਂ ਤੋਂ ਇਲਾਵਾ ਪੂਰੀ ਦੁਨੀਆਂ ਵਿੱਚ ਬਖੇਰ ਰਹੇ ਹਨ| ਇਸ ਮੌਕੇ ਤੇ ਉਨ੍ਹਾਂ ਨੇ ਡੋਗਰ ਭਾਈਚਾਰੇ ਸਬੰਧੀ ਵੀ ਕਈ ਤੱਥਾਂ ਦਾ ਜਿਕਰ ਕਰਦਿਆਂ ਦੱਸਿਆ ਕਿ ਲੋਕ ਦਾਸਤਾਨ ਤੇ ਅਧਾਰਿਤ ਬਣੀ ਫਿਲਮ “ਜਿਊਣਾ ਮੋੜ” ‘ਚ ਦਿਖਾਏ ਗਏ ਅਹਿਮਦ ਡੋਗਰ ਵੀ ਉਨ੍ਹਾਂ ਦਾ ਹੀ ਇੱਕ ਵੱਡੇ ਵਡੇਰੇ ਸੀ, ਜੋ ਹਰਿਆਊ ਡਸਕਾ ਪਿੰਡ ਦੇ ਰਹਿਣ ਵਾਲੇ ਸੀ, ਤੇ ਜਿਸ ਬਾਬਤ ਫਿਲਮ ਵਿੱਚ ਜੋ ਉਨ੍ਹਾਂ ਬਾਰੇ ਵਿਖਾਇਆ ਗਿਆ ਹੈ, ਉਹ ਸੱਚ ਤੋਂ ਕੋਹਾ ਦੂਰ ਹੈ| ਜਿਸ ਬਾਰੇ ਉਨ੍ਹਾਂ ਨੇ ਕਾਫੀ ਕੁੱਝ ਲਿਖਿਆ ਵੀ ਹੈ ਤੇ ਅੱਗੇ ਵੀ ਖੋਜਾਂ ਕਰ ਰਹੇ ਹਨ| ਉਨ੍ਹਾਂ ਦੱਸਿਆ ਕਿ ਉਹ ਪੰਜਾਬੀ ਅਤੇ ਪੰਜਾਬੀਆਂ ਦੀ ਹਮੇਸਾਂ ਖੈਰ ਮੰਗਦੇ ਹਨ, ਇਸ ਲਈ ਭਾਰਤੀ ਪੰਜਾਬ ਦੇ ਪੰਜਾਬੀ ਮੀਡੀਆ ਵੱਲੋਂ ਉਨ੍ਹਾਂ ਨੰੂ ਜੋ ਮਾਣ ਦਿੱਤਾ ਜਾ ਰਿਹਾ ਹੈ, ਉਸਦੇ ਉਹ ਹਮੇਸ਼ਾਂ ਰਿਣੀ ਰਹਿਣਗੇ|ਇਸ ਮੌਕੇ ਅਲ-ਕੁਰਆਨ ਸੁਸਾਇਟੀ ਪੰਜਾਬ ਦੇ ਪ੍ਧਾਨ ਐਡਵੋਕੇਟ ਅਜ਼ਮਤ ਅਲੀ ਖਾਂ, ਜੀ.ਐਸ ਭਿੰਡਰ ਲੁਧਿਆਣਾ, ਅਬਦਲ ਰਊਫ ਖਾਨ ਸ਼ੇਰਵਾਨੀ, ਹਾਜੀ ਯਾਸਰ ਹੁਸੈਨ ਡੋਗਰ, ਜਾਕਿਰ ਜੁਸੈਨ, ਨਾਸਿਰ ਹੁਸੈਨ, ਡਾ.ਨਵਾਬ ਮਲਿਕ ਡੋਗਰ ਛੀਟਾਂਵਾਲਾ, ਹਾਜੀ ਮੁਹੰਮਦ ਰਫੀਕ, ਮੁਹੰਮਦ ਅਸਲਮ ਕਿਲ੍ਹਾ ਆਦਿ ਵੀ ਹਾਜ਼ਰ ਸਨ|