Breaking News

ਸਿਵਰਾਤਰੀ ਨੂੰ ਸਮਰਪਿਤ ਸਮਾਗਮ ਕਰਵਾੲਿਅਾ

ਸੰਗਰੂਰ,  6 ਫਰਵਰੀ (ਕਰਮਜੀਤ ਰਿਸ਼ੀ )ਮਹਾਂ ਸਿਵਰਾਤਰੀ ਨੂੰ ਸਮਰਪਿਤ ਪਰਜਾਪਿਤਾ ਬ੍ਰਹਮਾ
ਕੁਮਾਰੀ ਇਸਵਰੀਆ ਵਿਸਵ ਵਿਦਿਆਲਿਆ ਸੁਨਾਮ ਵੱਲੋਂ ਬ੍ਰਹਮਾ ਕੁਮਾਰੀ ਰਾਜਯੋਗ ਸ਼ੈਟਰ ਚੀਮਾ ਮੰਡੀ
ਦੇ ਸਹਿਯੋਗ ਨਾਲ ਸਥਾਨਕ ਸਿਵ ਕਾਲੋਨੀ ਵਿਖੇ 3 ਰੋਜਾ ਰਾਜ ਯੋਗ ਸਿਵਿਰ ਦਾ ਅਯੋਜਨ ਕੀਤਾ ਗਿਆ
ਜਿਸ ਦੇ ਪਹਿਲੇ ਦਿਨ ਚੰਡੀਗੜ੍ਹ ਤੋ ਬੀ ਕੇ ਕਵਿਤਾ ਦੀਦੀ ਤੇ ਸੁਨਾਮ ਤੋ ਬੀ ਕੇ ਮੀਰਾ ਦੀਦੀ
ਨੇ ਵਿਸੇਸ਼ ਤੋਰ ਤੇ ਸਿਰਕਤ ਕੀਤੀ। ਰਾਜ ਯੋਗ ਸਿਵਿਰ ਦੇ ਪਹਿਲੇ ਦਿਨ ਦੇ ਸਮਾਗਮ ਦੀ ਸੁਰੂਆਤ
ਸਮਾਜ ਸੇਵੀ ਡਾਕਟਰ ਮੰਗਤ ਗੋਇਲ ,ਪੁਲਿਸ ਥਾਣਾ ਚੀਮਾ ਦੇ ਇੰਚਾਰਜ ਇੰਸਪੈਕਟਰ ਬਲਦੇਵ ਸਿੰਘ,
ਨਗਰ ਪੰਚਾਇਤ ਚੀਮਾ ਦੇ ਪ੍ਰਧਾਨ ਅਵਤਾਰ ਸਿੰਘ ਤਾਰੀ, ਕੋਸਲਰ ਨਰਿੰਦਰ ਸਿੰਘ ਚਹਿਲ, ਕੋਸਲਰ
ਬਲਵੀਰ ਸਿੰਘ ਵਿਸਕੀ, ਮਹਿੰਦਰ ਪਾਲ ਬਾਸਲ ਪੰਪ ਵਾਲੇ, ਐਸ ਏ ਐਸ ਇੰਟਰਨੈਸ਼ਨਲ ਪਬਲਿਕ ਸਕੂਲ
ਦੇ ਪ੍ਰਿੰਸੀਪਲ ਵਿਕਰਮ ਸਰਮਾ, ਡਾ ਐਸ ਪੀ ਸਿੰਗਲਾ ਸੁਨਾਮ, ਮਨੋਜ ਕੁਮਾਰ ਲਾਲੀ, ਤਰਲੋਚਨ
ਗੋਇਲ, ਜਤਿੰਦਰ ਹੈਪੀ ਨੇ ਸਾਂਝੇ ਤੋਰ ਤੇ ਜੋਤੀ ਜਗਾ ਕੇ ਕੀਤੀ।ਸਮਾਗਮ ਦੋਰਾਨ ਭਾਰੀ ਗਿਣਤੀ
ਵਿੱਚ ਹਾਜਰ ਸਰਧਾਲੂਆਂ ਨੂੰ ਆਪਣੇ ਪ੍ਰਵਚਨਾਂ ਦੁਆਰਾ ਨਿਹਾਲ ਕਰਦੇ ਹੋਏ  ਬੀ ਕੇ ਕਵਿਤਾ
ਦੀਦੀ, ਮੀਰਾ ਦੀਦੀ ਨੇ ਕਿਹਾ ਕੀ ਰਾਜਯੋਗ ਸਿਵਿਰ ਵਿੱਚ ਪਹੁੰਚ ਕੇ ਅੰਤਰਿਕ ਸੁੱਖ ਸਾਂਤੀ ਤੇ
ਅਨੰਦ ਦੀ ਪ੍ਰਾਪਤੀ , ਮਾਨਸਿਕ ਸਕਤੀ ਨਾਲ ਸਰੀਰ ਨੂੰ ਤੰਦਰੁਸਤ ਰੱਖਣ ਦੀ ਪਰਾਪਤੀ , ਤਨਾਅ
ਮੁਕਤ ਤੇ ਕ੍ਰੋਧ ਮੁਕਤ ਜੀਵਨ ਦੀ ਸੁਰੂਆਤ, ਏਕਗਰਤਾ ਸਮਰਣ ਸਕਤੀ ਤੇ ਮਨੋਬਲ ਵਿੱਚ ਵਾਧਾ
ਹੁੰਦਾ ਹੈ ।ਇਸ ਮੌਕੇ ਹਾਜਰ ਵੱਖ ਵੱਖ ਸਖਸੀਅਤਾ ਨੇ ਆਪਣੇ ਸੰਬੋਧਨ ਵਿੱਚ ਸੰਸਥਾ ਦੇ ਕਾਰਜਾ
ਦੀ ਸਲਾਘਾ ਕੀਤੀ ਤੇ ਆਸਰਮ ਵੱਲੋਂ ਪ੍ਰਮੁਖ ਸਖਸੀਅਤਾ ਦਾ ਸਨਮਾਨ ਕੀਤਾ ਗਿਆ। ਸਮਾਗਮ ਦੇ ਅਖੀਰ
ਵਿੱਚ ਹਾਜਰ ਸਾਰੇ ਸਰਧਾਲੂਆਂ ਨੇ ਕੈਡਲ ਜਗਾ ਕੇ ਆਰਤੀ ਚ ਭਾਗ ਲਿਆ।ਇਸ ਮੌਕੇ ਕਸਬੇ ਦੀਆਂ
ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਸੇਵਾਦਾਰਾਂ ਤੋ ਇਲਾਵਾ ਨਗਰ ਵਾਸੀ ਹਾਜਰ ਸਨ।

Leave a Reply

Your email address will not be published. Required fields are marked *

This site uses Akismet to reduce spam. Learn how your comment data is processed.