ਸੰਗਰੂਰ,6 ਫਰਵਰੀ,( ਕਰਮਜੀਤ ਰਿਸ਼ੀ) ਵਿਦੇਸ਼ਾ ਵਿਚ ਪੜਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਦੀ
ਇੰਗਲਿਸ਼ ਭਾਸ਼ਾ ਦੀ ਮੁਹਾਰਤ ਨੁੰ ਪਰਖਣ ਵਾਲੇ ਟੈਸਟ ਅਾੲੀਲੈਸਟ ਦੀ ਤਿਆਰੀ ਕਰਵਾਉਣ ਲਈ ਇਲਾਕੇ
ਦੀ ਨਾਮਵਰ ਵਿਦਿੱਅਕ ਸੰਸਥਾ ਕੇਸੀਟੀ ਕਾਲਜ ਫਤਿਹਗੜ ਵਿਖੇ ਅਾੲੀਲੈਸਟ ਅਤੇ ਸ਼ਪੋਕਨ ਅੰਗਰੇਜੀ ਦੀਆਂ
ਕਲਾਸਾਂ ਸ਼ੁਰੂ ਹੋ ਚੁੱਕੀਆਂ ਹਨ। ਇਸ ਸਬੰਧੀ ਕਾਲਜ ਦੇ ਚੇਅਰਮੈਨ ਮੌਂਟੀ ਗਰਗ, ਡਾਇਰੈਕਟਰ ਡਾ.
ਸੁਰੇਸ਼ ਕਾਸਵਾਂ ਨੇ ਸਾਝੇ ਤੌਰ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਲਾਕੇ ਦੇ ਪੇਂਡੂ
ਬੱਚਿਆਂ ਨੂੰ ਨੇੜੇ ਅਤੇ ਉੱਚ ਪੱਧਰੀ ਸਹੂਲਤ ਦੇਣ ਲਈ ਇਹ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਹਨ ਜੋ
ਕਿ ਸਵੇਰੇ 10 ਵਜ਼ੇ ਤੋਂ 3 ਵਜੇ ਤੱਕ ਲੱਗਿਆ ਕਰਨਗੀਆਂ। ਇਸ ਸਬੰਧੀ
ਅਾੲੀਲੈਸਟ ਅਤੇ ਸ਼ਪੋਕਨ ਅੰਗਰੇਜੀ ਦੇ ਤਜ਼ਰਬੇਕਾਰ ਅਧਿਆਪਕਾਂ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ
ਨਾਲ ਹੀ ਤਕਨੀਕੀ ਨਾਲ ਲੈਸ ਵਧੀਆ ਲੈਬ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਇਹਨਾਂ ਕੋਰਸਾਂ ਲਈ
ਵਿਦਿਆਰਥੀਆਂ ਤੋਂ ਫੀਸ ਵੀ ਵਾਜਬ ਲਈ ਜਾਂਦੀ ਹੈ ਜੋ ਕਿ ਆਮ ਪ੍ਰਾਈਵੇਟ ਸੈਟਰਾਂ ਨਾਲੋ ਘੱਟ ਹੈ
ਨਾਲ ਹੀ ਜਾਣਕਾਰੀ ਦਿੰਦਿਆਂ ਉਨਾਂ ਕਿਹਾ ਕਿ ਫਤਿਹਗੜ ਦੇ ਨਾਲ ਲੱਗਦੇ ਪਿੰਡਾਂ ਦੇ ਬੱਚਿਆਂ
ਨੂੰ ਅਾੲੀਲੈਸਟ ਕਰਕੇ ਵਿਦੇਸ਼ ਵਿੱਚ ਜਾ ਕੇ ਪੜਾਈ ਕਰਨ ਅਤੇ ਸੈਟਲ ਹੋਣ ਦਾ ਸੁਨਹਿਰੀ ਮੌਕਾ
ਮਿਲ ਰਿਹਾ ਹੈ। ਬੇਹਤਰੀਨ ਸਟਾਫ ਦੀ ਸਹੂਲਤ ਕਾਰਨ ਬੱਚਿਆਂ ਨੂੰ ਹੁਣ ਆਪਣੇ ਇਲਾਕੇ ਤੋਨ ਬਾਹਰ
ਜਾ ਕੇ ਕਰਨ ਦੀ ਜ਼ਰੁਰਤ ਨਹੀ ਹੈ ਕਿਉਂ ਕਿ ਇਥੇ ਵਧੀਆ ਤਕਨੀਕ ਨਾਲ ਵਿਦਿਆਰਥੀਆਂ ਨੂੰ
ਅਾੲੀਲੈਸਟ ਕਲੀਅਰ ਕਰਨ ਦੇ ਤਰੀਕੇ ਦੱਸੇ ਜਾਂਦੇ ਹਨ।ਵਿਦਿਆਰਥੀਆਂ ਨੁੰ ਬੇਸਿਕ ਗਰਾਮਰ ਤੋਂ ਲੈ
ਕੇ ਅਡਵਾਂਸ ਲੈਵਲ ਤੱਕ ਅਾੲੀਲੈਸਟ
ਕਲੀਅਰ ਕਰਨ ਦੇ ਯੌਗ ਬਣਾਇਆ ਜਾਂਦਾਂ ਹੈ।