ਸੰਗਰੂਰ, 8 ਫਰਵਰੀ (ਕਰਮਜੀਤ ਰਿਸ਼ੀ) ਪਿੰਡ ਉਭਾਵਾਲ ਵਿੱਚ ਸੀ ਐਂਡ ਐਮ ਸਕਿੱਲ ਟਰੇਡਿੰਗ ਇੰਸਟੀਚਿਊਟ ਵਿੱਚ ਬਾਬਾ ਫ਼ਰੀਦ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਲੋਗੋਂਵਾਲ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਲੋਗੋਂਵਾਲ ਦੇ ਸਹਿਯੋਗ ਨਾਲ ਜੀਵਨ ਜਾਂਚ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ ।ਤਰਕਸੀਲ ਇਕਾਈ ਲੋਗੋਂਵਾਲ ਦੇ ਮੀਡੀਆ ਮੁੱਖੀ ਪਰਵਿੰਦਰ ਸਿੰਘ ਉਭਾਵਾਲ ਨੇ ਸੈਮੀਨਾਰ ਦੀ ਰਸਮੀਂ ਸੁਰੂਆਤ ਕੀਤੀ ।ਤਰਕਸੀਲ ਇਕਾਈ ਦੇ ਜਥੇਬੰਦਕ ਮੁੱਖੀ ਕਮਲਜੀਤ ਸਿੰਘ ਵਿੱਕੀ ਨੇ ਅਜੋਕੇ ਸਮੇਂ ਚ ਤਰਕਸ਼ੀਲ ਲਹਿਰ ਦੀ ਪ੍ਸ਼ੰਗਕਤਾ ਬਾਰੇ ਜਾਣੂ ਕਰਵਾਇਆ ।ਇਸ ਮੋਕੇ ਬਾਬਾ ਬੰਦਾ ਸਿੰਘ ਬਹਾਦਰ ਫਾਊਡੇਸ਼ਨ ਦੇ ਪ੍ਧਾਨ ਜਗਦੀਪ ਸਿੰਘ ਗੁੱਜਰਾਂ ਨੇ ਸੰਬੋਧਨ ਕਰਦਿਆਂ ਵਿੱਦਿਆਰਥੀਆਂ ਨੁੰ ਆਪਣੇ ਜੀਵਨ ਚ ਨਸ਼ਿਆ ਤੋ ਹਮੇਸ਼ਾ ਦੂਰ ਰਹਿਣ ਦੀ ਨਸ਼ੀਹਤ ਦਿੰਦਿਆ ਨਸ਼ਿਆ ਦੇ ਮਾੜੇ ਨਤੀਜਿਆਂ ਵਾਰੇ ਵਿਸਥਾਰ ਨਾਲ ਚਾਨਣਾ ਪਾਇਆ ਅਤੇ ਅਸਸੀਲਤਾ ਪਰੋਸਣ ਵਾਲੇ ਕਲਾਕਾਰਾਂ ਅਤੇ ਮਾੜੇ ਅਨਸਰਾਂ ਤੋ ਹਮੇਸ਼ਾ ਚੁਕੋਣੇ ਰਹਿਣ ਦਾ ਸੁਨੇਹਾ ਵੀ ਦਿੱਤਾ ।ਇਸ ਸੈਮੀਨਾਰ ਚ ਮੁੱਖ ਬੁਲਾਰੇ ਵਜੋ ਪਹੁੰਚੇ ਤਰਕਸੀਲ ਮੈਗਜੀਨ ਦੇ ਮੁੱਖ ਸੰਪਾਦਕ ਅਤੇ ਤਰਕਸ਼ੀਲ ਸੁਸਾਇਟੀ ਦੇ ਸੂਬਾਈ ਆਗੂ ਮਾਸਟਰ ਬਲਵੀਰ ਲੋਗੋਂਵਾਲ ਨੇ ਸੈਮੀਨਾਰ ਨੁੰ ਸੰਬੋਧਨ ਕਰਦਿਆਂ ਕਿਸਮਤਵਾਦੀ , ਹਸ਼ਤ ਰੇਖਾ ,ਫਲਸਫੇ ਤੇ ਚੋਟ ਕਰਦਿਆਂ ਇਸ ਨੁੰ ਸਮਾਜ ਵਿਰੋਧੀ ਕਰਾਰ ਦਿੱਤਾ ਅਤੇ ਲੋਕਾਂ ਨੁੰ ਸਮਾਜਿਕ ਕਰੂਤੀਆਂ ਵਿਰੁੱਧ ਡਟ ਕੇ ਪਹਿਰਾ ਦੇਣ ਦੀ ਵਕਾਲਤ ਕਰਦਿਆ ਸਮਾਜ ਚ ਪ੍ਚਾਲਿਤ ਰਸਮਾਂ ,ਰਿਵਾਜਾਂ ਅਤੇ ਅੰਧਵਿਸ਼ਵਾਸਾਂ ਤੋ ਮਨੁੱਖ ਨੁੰ ਹਮੇਸ਼ਾ ਦੂਰ ਰਹਿਣਾ ਚਾਹੀਦਾ ਹੈ ਅਤੇ ਚੰਗਾ ਜੀਵਨ ਜਿਉਣ ਲਈ ਸਾਨੁੰ ਬਾਬਿਆਂ ਦੇ ਦਰ ਚੋਕੀਆਂ ਭਰਨ ਨਾਲੋ ਗਿਆਨ ਅਤੇ ਵਿਗਿਆਨ ਹਾਸ਼ਿਲ ਕਰਨ ਦੀ ਜਰੂਰਤ ਹੈ ।ਇਸ ਮੋਕੇ ਤਰਕਸ਼ੀਲ ਇਕਾਈ ਲੋਗੋਂਵਾਲ ਦੀ ਸੀਨੀਅਰ ਆਗੂ ਜੁਝਾਰ ਸਿੰਘ ਲੋਗੋਂਵਾਲ ਅਤੇ ਮੋਜੂਦਾ ਸੈਂਟਰ ਦੀਆਂ ਵਿੱਦਿਆਰਥਣਾਂ ਕਿਰਨਜੀਤ ਕੋਰ ,ਜਸਪਰੀਤ ਕੋਰ ਨੇ ਵੀ ਜੀਵਨ ਜਾਂਚ ਦੇ ਵਿਸ਼ੇ ਤੇ ਆਪਣੇ ਵਿਚਾਰ ਪੇਸ਼ ਕੀਤੇ ।ਅਖੀਰ ਚ ਸੰਸਥਾ ਦੇ ਡਾਇਰੈਕਟਰ ਚਮਕੋਰ ਸਿੰਘ ਸ਼ਾਹਪੁਰ ਨੇ ਸਮੁੱਚੀਆਂ ਸਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਵਿੱਦਿਆਰਥੀਆਂ ਦੀ ਜਾਣਕਾਰੀ ਚ ਭਰਭੂਰ ਵਾਧੇ ਲਈ ਭਵਿੱਖ ਚ ਵੀ ਅਜਿਹੇ ਸੈਮੀਨਾਰ ਉਲੀਕਣ ਦਾ ਵਾਅਦਾ ਕੀਤਾ ।ਸਟੇਜ ਸਕੱਤਰ ਦੀ ਭੂਮਿਕਾ ਸਰਬ ਸਾਂਝਾ ਵਿਚਾਰ ਮੰਚ ਦੇ ਪ੍ਧਾਨ ਮੱਖਣ ਮੈਂਬਰ ਸ਼ਾਹਪੁਰ ਨੇ ਬਾ ਖੂਬੀ ਨਿਭਾਈ ।ਇਸ ਮੋਕੇ ਲੋਕ ਸੇਵਾ ਸਹਾਰਾ ਕਲੱਬ ਚੀਮਾਂ ਦੇ ਪ੍ਧਾਨ ਜਸਵਿੰਦਰ ਸਰਮਾਂ ,ਸੁਰਿੰਦਰ ਸਿੰਘ ,ਸੁਖਜਿੰਦਰ ਸਿੰਘ ਖਹਿਰਾ ,ਰਣਵੀਰ ਸਿੰਘ ,ਗੁਰਮੇਲ ਸਿੰਘ ,ਨਿਰਮਲ ਸਿੰਘ ,ਹਰਪਰੀਤ ਕੋਰ ,ਮਨਪਰੀਤ ਕੋਰ ,ਹਰਨੀਤ ਕੋਰ ਆਦਿ ਹਾਜਿਰ ਸਨ ।