ਸੰਗਰੂਰ, 8 ਫਰਵਰੀ (ਕਰਮਜੀਤ ਰਿਸ਼ੀ )ੲਿਲਾਕੇ ਦੀ ਨਵੀ ਪੀੜੀ ਨੇ ਵਾਤਾਵਰਣ ਸੁੱਧ ਰੱਖਣ ਲੲੀ ੲਿੱਕ ਟੀਮ ਸੰਤ ਹਰਚੰਦ ਸਿੰਘ ਲੋਗੋਂਵਾਲ ਮੈਮੋਰੀਅਲ ਸੁਸਾਇਟੀ ਵੱਲੋਂ ਵਾਤਾਵਰਣ ਸੰਭਾਲ ਲਹਿਰ ਤਹਿਤ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ। ਇਹ ਲਹਿਰ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਰਕੇ, ਇਸਦੇ ਸ਼ੁਰੂਆਤੀ ਪ੍ਰੋਗਰਾਮ ਤਹਿਤ 500 ਬੂਟੇ ਲਗਾਏ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋੲੇ
ਨਵਇੰਦਰਪਾਲ ਸਿੰਘ ਲੋਗੋਂਵਾਲ ਦੱਸਿਅਾ ਕਿ ਸਾਡਾ
ਵਿਸ਼ੇਸ਼ ਯਤਨ ਇਹ ਹੈ, ਕਿ ਬੂਟੇ ਲਗਾਉਣ ਤੋਂ ਬਾਅਦ ਉਨ੍ਹਾਂ ਦੀ ਦੇਖਭਾਲ ਕਰਨ ਲਈ ਵੀ ਟੀਮ ਤਿਆਰ ਕੀਤੀ ਗਈ ਹੈ, ਜੋ ਸੰਗਤਾਂ ਦੇ ਸਹਿਯੋਗ ਨਾਲ ਕਾਰਜ ਕਰੇਗੀ। ਸੁਸਾਇਟੀ ਦਾ ਅਗਲਾ ਪ੍ਰੋਗਰਾਮ ਲੋਗੋਂਵਾਲ ਵਿਖੇ ਪਾਰਕ ਤਿਆਰ ਕਰਨਾ ਹੈ। ਵਾਤਾਵਰਣ ਪ੍ਰੇਮੀਆਂ ਨੂੰ ਨਾਲ ਲੈ ਕੇ ਵਾਤਾਵਰਣ ਸੰਭਾਲ ਦਾ ਆਰੰਭਿਆ ਗਿਆ।ੲਿਹ ਮਿਸ਼ਨ ਮਨੁੱਖਤਾ ਦਾ ਸਾਂਝਾ ਮਿਸ਼ਨ ਹੈ। ਸੋ ਆਓ ਆਪੋ-ਆਪਣਾ ਫਰਜ਼ ਸਮਝਦਿਆਂ ਵਾਤਾਵਰਣ ਸੰਭਾਲ ਲਈ ਅੱਗੇ ਆਈਏ ਅਤੇ ਹਰਿਆ-ਭਰਿਆ ਵਾਤਾਵਰਣ ਸਿਰਜਣ ਲਈ ਆਪਣੀ ਸ਼ਮੂਲੀਅਤ ਦਰਜ਼ ਕਰਵਾਈਏ। ੲਿਸ ਮੋਕੇ ਸਮੂਹ ਕਮੇਟੀ ਮੈਬਰ,ੲਿਲਾਕਾ ਨਿਵਾਸੀ ਅਾਦਿ ਹਾਜਿਰ ਸਨ।