ਲੁਧਿਆਣਾ, 8 ਫਰਵਰੀ ( ) : ਲੁਧਿਆਣਾ ਨਗਰ ਨਿਗਮ ਚੋਣਾਂ ‘ਚ ਘੱਟਗਿਣਤੀਆਂ ਨੂੰ ਕਾਂਗਰਸ ਪਾਰਟੀ ਦੀ ਟਿਕਟ ਦੇਣ ਦੀ ਮੰਗ ਕਰਦੇ ਹੋਏ ਬੀਤੇ ਦਿਨੀ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀਂ ਨੇ ਮੁਸਲਮਾਨਾਂ ਦੀਆਂ ਭਾਵਨਾਵਾਂ ਨਾਲ ਕਾਂਗਰਸ ਹਾਈਕਮਾਨ ਨੂੰ ਜਾਣੂ ਕਰਵਾ ਦਿੱਤਾ ਸੀ । ਸ਼ਾਹੀ ਇਮਾਮ ਨੇ ਮੰਗ ਕੀਤੀ ਸੀ ਕਿ ਸਾਰੇ ਵਿਧਾਨਸਭਾ ਖੇਤਰਾਂ ‘ਚੋਂ 2-2 ਟਿਕਟਾਂ ਦਿੱਤੀਆਂ ਜਾਣ। ਸ਼ਾਹੀ ਇਮਾਮ ਦੇ ਇਸ ਐਲਾਨ ਤੋਂ ਬਾਅਦ 6 ਫਰਵਰੀ ਸ਼ਾਮ 4 ਵਜੇ ਦੇ ਲੱਗਭਗ ਵਾਰਡ ਨੰਬਰ – 11 ਤੋਂ ਕਾਂਗਰਸ ਪਾਰਟੀ ਦੀ ਦਾਅਵੇਦਾਰ ਸ਼੍ਰੀਮਤੀ ਆਸ਼ਾ ਗਰਗ ਆਪਣੇ ਤਿੰਨ ਸਾਥੀਆਂ ਸਹਿਤ ਜਾਮਾ ਮਸਜਿਦ ਲੁਧਿਆਣਾ ਪਹੁੰਚੀ ਅਤੇ ਉਨ•ਾਂ ਨੇ ਸ਼ਾਹੀ ਇਮਾਮ ਜੀ ਨਾਲ ਭੇਂਟ ਕਰਦੇ ਹੋਏ ਉਨ•ਾਂ ਨੂੰ ਇੱਕ ਮੈਮੋਰੰਡਮ ਸੋਂਪਿਆ। ਜਿਸਦੇ ਨਾਲ ਮੁਹੱਲੇ ਦੇ ਜਿਆਦਾਤਰ ਮੁਸਲਮਾਨਾਂ ਦੇ ਨਾਮ ਅਤੇ ਹਸਤਾਖਰ ਦੇ ਪੰਨੇ ਵੀ ਜੋੜੇ ਗਏ ਹਨ। ਇਸ ਪੱਤਰ ‘ਚ ਇਹ ਲਿਖਿਆ ਗਿਆ ਹੈ ਕਿ ਵਾਰਡ ਨੰਬਰ – 11 ਤੋਂ ਸ਼੍ਰੀਮਤੀ ਆਸ਼ਾ ਗਰਗ ਨੂੰ ਕਾਂਗਰਸ ਦੀ ਟਿਕਟ ਦਿੱਤੀ ਜਾਵੇ । ਜਾਮਾ ਮਸਜਿਦ ਦਫਤਰ ਵੱਲੋਂ ਇਸ ਪੱਤਰ ਦੀ ਭਰੋਸੇਯੋਗਤਾ ਪਰਖਣ ਦੀ ਗਰਜ ਤੇ ਪੱਤਰ ‘ਚ ਸ਼ਾਮਿਲ ਲੋਕਾਂ ਨਾਲ ਸੰਪਰਕ ਕੀਤਾ ਗਿਆ ਤਾਂ ਇਹ ਜਾਣਕੇ ਹੈਰਾਨੀ ਹੋਈ ਕਿ ਅਕਸਰ ਲੋਕਾਂ ਨੂੰ ਝੂਠ ਬੋਲ ਕੇ ਹਸਤਾਖਰ ਕਰਵਾਏ ਗਏ ਕਿ ਮੁਹੱਲੇ ‘ਚ ਸੜਕ ਬਣਵਾਈ ਜਾਣੀ ਹੈ । ਕੁੱਝ ਲੋਕਾਂ ਨੂੰ ਇਹ ਕਿਹਾ ਗਿਆ ਕਿ ਵੋਟਰ ਲਿਸਟ ‘ਚ ਤੁਹਾਡਾ ਨਾਮ ਠੀਕ ਕੀਤਾ ਜਾ ਰਿਹਾ ਹੈ ਅਤੇ ਕੁੱਝ ਇੱਕ ਦੇ ਜਾਅਲੀ ਹਸਤਾਖਰ ਵੀ ਕੀਤੇ ਗਏ।
ਅੱਜ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਨਾਇਬ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀਂ ਨੇ ਕਿਹਾ ਕਿ ਵਾਰਡ ਨੰਬਰ – 11 ਤੋਂ ਕਾਂਗਰਸ ਦੀ ਟਿਕਟ ਦੀ ਦਾਅਵੇਦਾਰ ਸ਼੍ਰੀਮਤੀ ਆਸ਼ਾ ਗਰਗ ਵੱਲੋਂ ਪ੍ਰਦੇਸ਼ ਦੇ ਮੁਸਲਮਾਨਾਂ ਦੇ ਮੁਖੀ ਨੂੰ ਗੁੰਮਰਾਹ ਕਰਣ ਦੀ ਕੋਸ਼ਿਸ਼ ਨਿੰਦਣਯੋਗ ਹੈ । ਉਨ•ਾਂ ਕਿਹਾ ਕਿ ਅਸੀਂ ਕਾਂਗਰਸ ਪਾਰਟੀ ਤੋਂ ਲੁਧਿਆਣਾ ‘ਚ ਵਾਰਡ – 11 ਅਤੇ 9 ਤੋਂ ਅਪਲਾਈ ਕਰਣ ਵਾਲੇ ਵਰਕਰਾਂ ਲਈ ਟਿਕਟ ਮੰਗੀ ਸੀ ਜੋ ਕਿ ਸਾਡਾ ਹੱਕ ਹੈ । ਲੇਕਿਨ ਇਹ ਸ਼ਰਮ ਦੀ ਗੱਲ ਹੈ ਕਿ ਪਾਰਟੀ ‘ਚ ਸ਼ਾਮਿਲ ਕੁੱਝ ਲੋਕ ਘੱਟਗਿਣਤੀਆਂ ਦੇ ਨਾਲ ਘੱਟੀਆ ਹਰਕਤਾਂ ਕਰਕੇ ਇਸ ਵਰਗ ਨੂੰ ਕਾਂਗਰਸ ਤੋਂ ਵੱਖ ਕਰਣਾ ਚਾਹੁੰਦੇ ਹਨ । ਨਾਇਬ ਸ਼ਾਹੀ ਇਮਾਮ ਮੌਲਾਨਾ ਉਸਮਾਨ ਨੇ ਕਿਹਾ ਕਿ ਅਸੀਂ ਪ੍ਰਦੇਸ਼ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਅਤੇ ਲੁਧਿਆਣਾ ਕਾਂਗਰਸ ਦੇ ਪ੍ਰਧਾਨ ਗੁਰਪ੍ਰੀਤ ਗੋਗੀ ਤੋਂ ਮੰਗ ਕਰਦੇ ਹਾਂ ਕਿ ਆਸ਼ਾ ਗਰਗ ਨੂੰ ਫੌਰੀ ਤੌਰ ‘ਤੇ ਪਾਰਟੀ ਤੋਂ ਬਾਹਰ ਕੱਢਿਆ ਜਾਵੇ । ਨਾਇਬ ਸ਼ਾਹੀ ਇਮਾਮ ਨੇ ਕਿਹਾ ਕਿ ਅਸੀਂ ਲੋਕਸਭਾ ਅਤੇ ਵਿਧਾਨਸਭਾ ‘ਚ ਪਾਰਟੀ ਨੂੰ ਸੱਤਾ ‘ਚ ਲਿਆਉਣ ਲਈ ਇੰਕਲਾਬੀ ਕਦਮ ਇਸ ਲਈ ਨਹੀਂ ਚੁੱਕੇ ਕਿ ਸਮਾਂ ਆਉਣ ‘ਤੇ ਸਾਡੇ ਨਾਲ ਹੀ ਧੋਖਾਧੜੀ ਕੀਤੀ ਜਾਵੇ । ਉਹਨਾਂ ਦੱਸਿਆ ਕਿ ਜਿਨ•ਾਂ ਲੋਕਾਂ ਦੇ ਜਾਅਲੀ ਹਸਤਾਖਰ ਕਰਕੇ ਸ਼੍ਰੀਮਤੀ ਆਸ਼ਾ ਗਰਗ ਨੇ ਸ਼ਾਹੀ ਇਮਾਮ ਸਾਹਿਬ ਨੂੰ ਪੱਤਰ ਸੋਂਪਿਆ ਹੈ ਉਹ ਸਭ ਲੋਕ ਅੱਜ ਇੱਥੇ ਜਾਮਾ ਮਸਜਿਦ ‘ਚ ਆਪਣਾ-ਆਪਣਾ ਹਲਫਿਆ ਬਿਆਨ ਲੈ ਕੇ ਪਹੁੰਚੇ ਹਨ, ਜਿਸ ਵਿੱਚ ਉਹਨਾਂ ਇਹ ਲਿਖਿਆ ਹੈ ਕਿ ਉਹਨਾਂ ਦੇ ਹਸਤਾਖਰ ਝੂਠ ਬੋਲ ਕੇ ਕਰਵਾਏ ਗਏ ਹਨ। ਇੱਕ ਪ੍ਰਸ਼ਨ ਦਾ ਜਵਾਬ ਦਿੰਦੇ ਹੋਏ ਨਾਇਬ ਸ਼ਾਹੀ ਇਮਾਮ ਮੌਲਾਨਾ ਉਸਮਾਨ ਦੇ ਦੱਸਿਆ ਕਿ ਪਾਰਟੀ ਦੇ ਕੁੱਝ ਲੀਡਰਾਂ ਵੱਲੋਂ ਘੱਟਗਿਣਤੀਆਂ ਨੂੰ ਜੇਕਰ ਨਜਰਅੰਦਾਜ ਕੀਤਾ ਗਿਆ ਤਾਂ ਆਪਣਾ ਹੱਕ ਲੈਣ ਲਈ 1 ਲੱਖ ਤੋਂ ਜਿਆਦਾ ਮੁਸਲਮਾਨ ਸਾਂਸਦ ਰਵਨੀਤ ਸਿੰਘ ਬਿੱਟੂ ਦੇ ਘਰ ਤੱਕ ਮਾਰਚ ਕਰਣਗੇਂ। ਉਨ•ਾਂ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਪਾਰਟੀ ਹਾਈਕਮਾਨ ਮਹਿਲਾ ਕਾਂਗਰਸ ਨੇਤਾ ਆਸ਼ਾ ਗਰਗ ਦੇ ਖਿਲਾਫ ਪਾਰਟੀ ਹਾਈਕਮਾਨ ਅਤੇ ਸ਼ਾਹੀ ਇਮਾਮ ਪੰਜਾਬ ਨੂੰ ਗੁੰਮਰਾਹ ਕਰਣ ਦੀ ਕੋਸ਼ਿਸ਼ ਦੇ ਮੱਦੇਨਜਰ ਸਖ਼ਤ ਫੈਸਲਾ ਲਵੇਗੀ ।