ਮਾਨਸਾ 6 ਫਰਵਰੀ (ਤਰਸੇਮ ਸਿੰਘ ਫਰੰਡ ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਅੱਜ ਪਿੰਡ ਭਾਈਦੇਸਾ ਵਿੱਚ ਕੇਂਦਰ ਦੀ ਮੋਦੀ ਸਰਕਾਰ ਦੀ ਅਰਥੀ ਸਾੜ ਕੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ। ਇਸ ਮੌਕੇ ਜੁੜੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਿਲ੍ਹਾ ਦੇ ਬਲਾਕ ਪ੍ਰਧਾਨ ਜਗਦੇਵ ਸਿੰਘ ਭੈਣੀਬਾਘਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਦੌਰਾਨ ਕਿਸਾਨਾਂ ਦੇ ਕਰਜੇ ਖਤਮ ਕਰਨ ਦੀ ਗੱਲ ਤੱਕ ਨਹੀਂ ਕੀਤੀ। ਕਰਜਿਆਂ ਕਾਰਨ ਲੱਖਾਂ ਕਿਸਾਨ ਖੁਦਕੁਸ਼ੀਆਂ ਕਰਦੇ ਹਨ। ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਕਿਸੇ ਤਰ੍ਹਾਂ ਦੀ ਆਰਥਿਕ ਸਹਾਇਤ ਦੇਣ ਤੋਂ ਕੇਂਦਰ ਨੇ ਵੀ ਪਾਸਾ ਵੱਟ ਲਿਆ ਹੈ। ਫਸਲਾਂ ਦੇ ਭਾਅ ਸੁਆਮੀਨਾਥਣ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਿਕ ਤੈਅ ਕਰਨ ਸਰਕਾਰ ਭੱਜ ਗਈ ਹੈ। ਇਸੇ ਦੌਰਾਨ ਕਣਕ ਦੇ ਨਾਲ ਝੋਨੇ ਦੀ ਪ੍ਰਾਲੀ ਨੂੰ ਅੱਗ ਲਾਉਣ ਤੇ ਲਾਈਆਂ ਪਾਬੰਦੀਆਂ ਦਾ ਕੋਈ ਬਦਲਵਾਂ ਹੱਲ ਨਹੀਂ ਕੀਤਾ ਗਿਆ। ਜਗਦੇਵ ਸਿੰਘ ਭੈਣੀਬਾਘਾ ਨੇ ਕਿਹਾ ਕਿ ਮੋਦੀ ਸਰਕਾਰ ਖੇਤੀ ਨੂੰ ਮਿਲਦੀਆਂ ਨਗੂਣੀਆਂ ਸਬਸਿਡੀਆਂ ਛਾਂਗਣ ਦੇ ਰਾਹ ਪਈ ਹੋਈ ਹੈ। ਖੇਤੀ ਸੈਕਟਰ ਨੂੰ ਪ੍ਰਾਈਵੇਟ ਵਰਗੀਆਂ ਕੰਪਨੀਆਂ ਹਵਾਲੇ ਕਰਨ ਦੇ ਕਾਨੂੰਨ ਲਿਆ ਰਹੀ ਹੈ ਜਿਸ ਨਾਲ ਦੇਸ਼ ਵਿਚੋਂ ਆਮ ਕਿਸਾਨੀ ਦਾ ਨਾਮੋ ਨਿਸ਼ਾਨ ਮਿੱਟ ਜਾਵੇਗਾ। ਕਿਸਾਨ ਆਗੂ ਨੇ ਦੱਸਿਆ ਕਿ 11 ਫਰਵਰੀ ਤੱਕ ਕੇਂਦਰ ਸਰਕਾਰ ਦੀਆਂ ਹਰ ਰੋਜ ਪਿੰਡਾਂ ਵਿੱਚ ਅਰਥੀਆਂ ਸਾੜੀਆਂ ਜਾਣਗੀਆਂ। ਇਸ ਮੌਕੇ ਲਾਭ ਸਿੰਘ ਖੋਖਰ, ਹਰਿੰਦਰ ਸਿੰਘ ਟੋਨੀ, ਬਲਵੀਰ ਸਿੰਘ, ਅਵਤਾਰ ਸਿੰਘ, ਲੀਲਾ ਸਿੰਘ, ਗੇਲਾ ਸਿੰਘ, ਗੁਰਮੇਲ ਸਿੰਘ ।