ਸੰਗਰੂਰ , 11 ਫਰਵਰੀ,(ਕਰਮਜੀਤ ਰਿਸ਼ੀ) ਸੰਗਰੂਰ ਪੁਲਿਸ ਦੀ ਨਿਰਪੱਖ ਜਾਂਚ ਨੇ 80 ਸਾਲਾ ਵੈਦ
ਨੂੰ ਜਿਉਂਦੇ ਜੀ ਦਿਤਾ ਨਵਾਂ ਜਨਮ
ਪਿਛਲੇ ਦਿਨੀਂ 80 ਸਾਲਾਂ ਬਜੁਰਗ ਵੈਦ ਗੁਰਦੇਵ ਸਿੰਘ ਤੇ ਬਲਾਤਕਾਰ ਦਾ ਝੂਠਾ ਇਲਜ਼ਾਮ ਲਾ ਕੇ
ਵਦਗੀ ਵਰਗੇ ਪਵਿੱਤਰ ਰਿਸ਼ਤੇ ਨੂੰ ਬਦਨਾਮ ਹੀਂ ਨਹੀਂ ਕੀਤਾ ਸਗੋਂ ।ਜਨਾਨੀ ਜਾਤ ਨੂੰ ਵੀ ਚੰਦ
ਪੈਸਿਆਂ ਦੀ ਖਾਤਰ ਕਲੰਕਿਤ ਕਰ ਦਿੱਤਾ ਹੈ ।ਹਰ ਰੋਜ ਜਨਾਨੀ ਦੀ ਸੁਰਖੀਆ ਦੀ ਹਰੇਕ ਪਾਸੇ
ਦੁਹਾਈ ਦਿੱਤੀ ਜਾਂਦੀ ਹੈ ਅਜੋਕੇ ਕਾਰਨਾਮੇ ਨੂੰ ਦੇਖ ਕੇ ਇਸ ਤਰਾਂ ਜਾਪਦਾ ਕੇ ਮਨੁੱਖ ਵੀ
ਸੁਰਖਿਅਤ ਨਹੀਂ।
ਪਰ ਸੰਗਰੂਰ ਪੁਲਿਸ ਨੇ ਸਰਦਾਰ ਮਨਦੀਪ ਸਿੰਘ ਸਿੰਧੂ ਸਾਹਿਬ ਦੀ ਅਗਵਾਈ ਵਿਚ ਇਹ ਸਿੱਧ ਕਰ
ਵਿਖਾਇਆ ਹੈ ਕੇ ਜੇਕਰ ਇਕ ਥਾਣਾ ਮੁਖੀ ਚਾਹੇ ਤਾਂ (ਚਰਨਜੀਤ ਲਾਭਾਂ ਮੁੱਖ ਅਫਸਰ ਭਵਾਨੀਗੜ੍ਹ
)ਵਾਂਗ ਅਨੇਕਾਂ ਮਾਮਲਿਆਂ ਵਿੱਚ ਗੰਭੀਰਤਾ ਨਾਲ ਜਾਂਚ ਪੜਤਾਲ ਕਰਕੇ ਵੈਦ ਗੁਰਦੇਵ ਸਿੰਘ ਵਾਂਗ
ਅਨੇਕਾਂ ਲੋਕਾਂ ਨੂੰ ਨਿਆਂ ਦਿਵਾ ਸਕਦਾ ਹੈ ।ਜਿਕਰ ਯੋਗ ਹੈ ਇਸ ਕੇਸ ਨੂੰ ਵੇਖ ਕੇ ਸਾਡੀ
ਸਾਰਿਆਂ ਦੀ ਜਿੰਮੇਵਾਰੀ ਬਣਦੀ ਹੈ ਕਿ ਪੰਜਾਬ ਪੁਲਿਸ ਦੀ ਅਤੇ ਖਾਸ ਕਰਕੇ ਸੰਗਰੂਰ ਪੁਲਿਸ ਦੀ
ਜਾਣੀ ਵੀ ਸ਼ਲਾਘਾ ਕੀਤੀ ਜਾਵੇ ਥੋੜ੍ਹੀ ਹੈ ।ਉਥੇ ਹੀ ਜਸਪਾਲ ਸਿੰਘ ਵਿਰਕ ਨੇ ਪੱਤਰਕਾਰ ਨਾਲ
ਗੱਲਬਾਤ ਕਰਦੇ ਹੋਏ ਦੱਸਿਅਾ ਕਿ ਆਮ ਲੋਕਾਂ ਦੀ ਹਲਾਤ ਨੂੰ ਮੁੱਖ ਰੱਖਦਿਆਂ ਜਿਲਾ ਸੰਗਰੂਰ
ਦੇ ਦੋਹਾਂ ਮੁੱਖ ਅਫਸਰਾਂ ਪਾਸੋਂ ਪੁਰਜ਼ੋਰ ਮੰਗ ਕੀਤੀ ਕੇ ਪਿੰਡਾਂ ਵਿੱਚੋਂ ਚੰਗੇ ਅਤੇ
ਇਮਾਨਦਾਰ ਲੋਕਾਂ ਦਿਆਂ ਕਮੇਟੀਆਂ ਬਣਾ ਕੇ ਪਰਸ਼ਾਸਣ ਅਤੇ ਸਰਕਾਰ ਵਿੱਚ ਵਧੀਆ ਅਤੇ ਸੁਚਾਰੂ ਢੰਗ
ਨਾਲ ਤਾਲਮੇਲ ਬੰਨਿਆ ਜਾਵੇ ਤਾਂ ਜੋ ਪੰਜਾਬ ਦੇ ਆਮ ਲੋਕ ਅਪਣੀ ਜਿੰਦਗੀ ਸਹੀ ਤਰੀਕੇ ਨਾਲ ਜੀ
ਸਕਨ।