ਸ਼ੇਰਪੁਰ (ਹਰਜੀਤ ਕਾਤਿਲ ) ਪੰਜਾਬ ਸਰਕਾਰ ਵੱਲੋਂ ਲੋਕ ਭਲਾਈ ਲਈ ਚਲਾਈਆਂ ਜਾਂਦੀਆਂ ਵੱਖ-ਵੱਖ
ਸਕੀਮਾਂ ‘ਤੇ ਨਜ਼ਰ ਰੱਖਣ ਲਈ ਜਿਲ੍ਹੇ ਵਿਚ ਸਾਬਕਾ ਫੌਜੀਆਂ ਨੂੰ ਤਾਇਨਾਤ ਕੀਤਾ ਗਿਆ ਹੈ,
ਜਿੰਨਾਂ ਨੂੰ ਖੁਸ਼ਹਾਲੀ ਦੇ ਰਾਖੇ ਦਾ ਨਾਮ ਦਿੱਤਾ ਗਿਆ ਹੈ। ਇਹ ਖੁਸ਼ਹਾਲੀ ਦੇ ਰਾਖੇ ਪਿੰਡਾਂ
ਵਿੱਚ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਸਕੀਮਾਂ ਦੀ ਨਜ਼ਰਸਾਨੀ ਰੱਖਣਗੇ ਅਤੇ ਉਸ ਦੀ ਫੀਡ ਬੈਕ
ਸਰਕਾਰ ਤੱਕ ਪਹੁੰਚਾਉਣਗੇ।
ਅੱਜ ਇੰਨਾਂ ਰਾਖਿਆਂ ਦੀ ਵਿਸ਼ੇਸ਼ ਮੀਟਿੰਗ ਤਹਿਸੀਲ ਸੁਪਰਵਾਈਜ਼ਰ ਐਚ ਐੱਫ ਓ ਸੁਖਦਰਸ਼ਨ
ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਹੋਈ । ਇਸ ਮੌਕੇ ਸ੍ਰ. ਭੁੱਲਰ ਨੇ ਦੱਸਿਆ ਕਿ ਸਰਕਾਰੀ
ਸਕੀਮਾਂ ਦਾ ਲਾਭ ਆਖਰੀ ਵਿਅਕਤੀ ਤੱਕ ਜਰੂਰ ਪਹੁੰਚਣਾ ਚਾਹੀਦਾ ਹੈ ਅਤੇ ਇਸ ਲਈ ਹੀ ਸਰਕਾਰ
ਵੱਲੋਂ ਸਾਬਕਾ ਫੌਜੀਆਂ ਨੂੰ ਲੋੜੀਂਦੀ ਸਿਖਲਾਈ ਪ੍ਰਦਾਨ ਕਰਕੇ ਪਿੰਡਾਂ ਵਿੱਚ ਲਗਾਇਆ ਗਿਆ ਹੈ।
ਉਨਾਂ ਕਿਹਾ ਕਿ ਤੁਹਾਡਾ ਕੰਮ ਸਰਕਾਰ ਦੀਆਂ ਸਕੀਮਾਂ ਜਿਵੇਂ ਆਟਾ-ਦਾਲ, ਮਿਡ ਡੇ ਮੀਲ,
ਅਸ਼ੀਰਵਾਦ, ਬੁਢਾਪਾ ਪੈਨਸ਼ਨ ਅਤੇ ਵਿਧਵਾ ਪੈਨਸ਼ਨ ਦੀ ਦੇਖ ਰੇਖ ਕਰਨਾ ਹੈ ਅਤੇ ਪਤਾ ਲਗਾਉਣਾ ਹੈ
ਕਿ ਇਨ੍ਹਾਂ ਦਾ ਫਾਇਦਾ ਆਮ ਲੋਕਾਂ ਤੱਕ ਬਿਨਾਂ ਰੋਕ-ਟੋਕ ਜਾ ਰਿਹਾ ਹੈ ਜਾਂ ਨਹੀਂ। ਉਨ੍ਹਾਂ
ਦੱਸਿਆ ਕਿ ਇਸ ਕੰਮ ਲਈ ਸੰਗਰੂਰ ਜਿਲ੍ਹੇ ਵਿੱਚ 153 ਖੁਸ਼ਹਾਲੀ ਦੇ ਰਾਖੇ ਤਾਇਨਾਤ ਕੀਤੇ ਗਏ ਹਨ
ਅਤੇ ਇਨ੍ਹਾਂ ਜੀ:ਓ:ਜੀ ਨੂੰ 2 ਤੋਂ 3 ਪਿੰਡਾਂ ਤੱਕ ਦਾ ਚਾਰਜ ਦਿੱਤਾ ਗਿਆ ਹੈ। ਇਹ ਘਰ-ਘਰ ਜਾ
ਕੇ ਲੋੜਵੰਦਾਂ ਦੀ ਸ਼ਨਾਖਤ ਕਰਨ ਦੇ ਨਾਲ ਨਾਲ ਸਕੀਮਾਂ ਦੀਆਂ ਤੁਰਟੀਆਂ ਵੀ ਸਰਕਾਰ ਤੱਕ ਪੁੱਜਦਾ
ਕਰਨਗੇ। ਉਨ੍ਹਾਂ ਮੀਟਿੰਗ ਵਿੱਚ, ਸਬੰਧਤ ਐਸ:ਡੀ:ਐਮਜ਼ ਧੂਰੀ ਨੂੰ ਅਪੀਲ ਕੀਤੀ ਕਿ ਉਹ ਆਪਣੀ ਸਬ
ਡਵੀਜਨ ਦੇ ਲਾਭਪਾਤਰੀਆਂ ਦੀਆਂ ਸੂਚੀਆਂ ਜੀ:ਓ:ਜੀ ਨੂੰ ਮੁਹੱਈਆ ਕਰਵਾਉਣ ਤਾਂ ਜੋ ਉਨ੍ਹਾਂ ਦੀ
ਵੈਰੀਫਿਕੇਸ਼ਨ ਕਰ ਸਕਣ।
ਇਸ ਮੀਟਿੰਗ ਵਿੱਚ ਜ਼ਿਲ੍ਹਾ ਸੰਗਰੂਰ ਤੋਂ ਸੁਪਰਵਾਈਜ਼ਰ ਸੂਬੇਦਾਰ ਸੁਖਵਿੰਦਰ ਸਿੰਘ ਚੱਠਾ
ਸੇਖਵਾਂ ,ਤਹਿਸੀਲ ਸੁਪਰਵਾਈਜ਼ਰ ਧੂਰੀ ਤੋਂ ਆਨਰੇਰੀ ਕੈਪਟਨ ਜਸਵੰਤ ਸਿੰਘ, ਬਰੜਵਾਲ ਤੋਂ
ਸੂਬੇਦਾਰ ਪ੍ਰਗਟ ਸਿੰਘ ,ਪਿੰਡ ਬੁਗਰਾ ਤੋਂ ਨਾਇਕ ਸੰਜੀਵ ,ਭਸੌੜ ਤੋਂ ਸਿਪਾਹੀ ਪਰਮਿੰਦਰ ਸਿੰਘ
ਬੰਗਾਂਵਾਲੀ, ਨਾਇਕ ਗੁਰਬਖਸ਼ੀਸ਼ ਸਿੰਘ ਭੋਜੋਵਾਲੀ , ਹੌਲਦਾਰ ਗੁਰਸੇਵਕ ਸਿੰਘ ਦੀਦਾਰਗੜ੍ਹ
,ਹੌਲਦਾਰ ਕੁਲਦੀਪ ਸਿੰਘ ਧੂਰੀ, ਹੌਲਦਾਰ ਬਚਿੱਤਰ ਸਿੰਘ ਧੂਰਾ, ਨਾਇਕ ਸਪਿੰਦਰ ਸਿੰਘ ਈਨਾ
ਬਾਜਵਾ, ਹੌਲਦਾਰ ਗਿਆਨ ਸਿੰਘ ਗੁਰਦਾਸਪੁਰਾ, ਹੌਲਦਾਰ ਬਿੱਕਰ ਸਿੰਘ ਹਸਨਪੁਰਾ, ਹੌਲਦਾਰ ਰਣਜੀਤ
ਸਿੰਘ ਕਾਤਰੋਂ ,ਹੌਲਦਾਰ ਜਸਵੀਰ ਸਿੰਘ ਕਿਲ੍ਹਾ ਹਕੀਮਾ, ਸੂਬੇਦਾਰ ਹੁਕਮ ਸਿੰਘ ਕੌਲਸੇੜੀ
,ਸੂਬੇਦਾਰ ਸੁੱਚਾ ਸਿੰਘ ਲੱਡਾ, ਹੌਲਦਾਰ ਕਲਰਕ ਹਰਮਹਿੰਦਰ ਸਿੰਘ ਮੀਮਸਾ, ਨਾਇਕ ਹਰਬੰਸ ਸਿੰਘ
ਪੇਧਨੀ ਕਲਾਂ , ਨਾਇਕ ਦਰਸ਼ਨ ਸਿੰਘ ਰਾਮਨਗਰ ਛੰਨਾ ,ਸਿਪਾਹੀ ਕੁਲਵੰਤ ਸਿੰਘ ਰਾਜੋਮਾਜਰਾ
,ਸੂਬੇਦਾਰ ਹਰਜੀਤ ਸਿੰਘ ਸ਼ੇਰਪੁਰ, ਹੌਲਦਾਰ ਬਸੰਤ ਸਿੰਘ ਸਲੇਮਪੁਰ, ਨਾਇਕ ਗੁਰਮੇਲ ਸਿੰਘ
ਅਲੀਪੁਰ ਖ਼ਾਲਸਾ ,ਹੌਲਦਾਰ ਕੁਲਵਿੰਦਰ ਸਿੰਘ ਬਮਾਲ, ਸੂਬੇਦਾਰ ਲਛਮਣ ਸਿੰਘ ਧਾਂਦਰਾਂ ,ਨਾਇਕ
ਅੱਤਵਾਰ ਖਾਨ ਗੁਰਬਖ਼ਸ਼ਪੁਰਾ, ਨਾਇਕ ਹਰਦੀਪ ਸਿੰਘ ਕਾਂਝਲਾ ,ਨਾਇਕ ਜਸਵਿੰਦਰਪਾਲ ਕੁੰਭੜਵਾਲ
,ਹੌਲਦਾਰ ਹਰਦੀਪ ਸਿੰਘ ਮਾਹਮਦਪੁਰ, ਸੂਬੇਦਾਰ ਮਨਜੀਤ ਸਿੰਘ ਮੂਲੋਵਾਲ ,ਸੂਬੇਦਾਰ ਤਰਸੇਮ ਸਿੰਘ
ਰਜਿੰਦਰਾਪੁਰੀ, ਸੂਬੇਦਾਰ ਜਗਦੇਵ ਸਿੰਘ ਹਰਚੰਦਪੁਰਾ ਆਦਿ ਖੁਸ਼ਹਾਲੀ ਦੇ ਰਾਖੇ ਮੌਜੂਦ ਸਨ।